26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸਹਿਕਾਰੀ ਸਭਾ ਦੇ ਸਾਬਕਾ ਸੈਕਟਰੀ ਖ਼ਿਲਾਫ਼ ਕੇਸ ਦਰਜ

Ad Position 21
No active advertisement
ਅਜੀਤ ਡੈਸਕ 04-04-2026

ਪਾਤੜਾਂ, 3 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ)-ਸਹਿਕਾਰੀ ਸਭਾ ਦੁਗਾਲ ਵਿਖੇ ਡਿਊਟੀ ਦੌਰਾਨ ਇਕ ਕਿਸਾਨ ਨਾਲ ਦੋ ਲੱਖ ਰੁਪਏ ਦੇ ਕਰੀਬ ਰੁਪਿਆ ਦੇ ਗ਼ਬਨ ਦੇ ਦੋਸ਼ ਤਹਿਤ ਸਾਬਕਾ ਸੈਕਟਰੀ ਦੇ ਖ਼ਿਲਾਫ਼ ਥਾਣਾ ਪਾਤੜਾਂ ਵਿਚ ਕੇਸ ਦਰਜ ਕੀਤਾ ਗਿਆ ਹੈ | ਉਪ-ਰਜਿਸਟਰਾਰ ਸਹਿਕਾਰੀ ਸਭਾਵਾਂ ਵਲੋਂ ਪੁਲਿਸ ਨੂੰ ਲਿਖਤੀ ਰੂਪ ਵਿਚ ਦਿੱਤੀ ਗਈ ਦਰਖਾਸਤ ਵਿਚ ਦੱਸਿਆ ਗਿਆ ਹੈ ਕਿ ਸਾਬਕਾ ਸੈਕਟਰੀ ਗੁਰਮੇਲ ਸਿੰਘ ਨੇ ਕਿਸਾਨ ਤਰਸੇਮ ਸਿੰਘ ਕੋਲੋਂ 186433 ਰੁਪਏ ਵਸੂਲ ਕਰਕੇ ਉਸ ਨੂੰ ਰਿਕਾਰਡ ਵਿਚ ਜਮ੍ਹਾਂ ਨਹੀਂ ਕੀਤਾ ਅਤੇ ਨਾ ਇਹ ਰਾਸ਼ੀ ਬੈਂਕ ਵਿਚ ਜਮ੍ਹਾਂ ਕਰਵਾਈ ਗਈ ਹੈ ਅਤੇ ਇਸ ਤੋਂ ਇਲਾਵਾ ਇਸ ਵਲੋਂ ਰਾਜਵਿੰਦਰ ਸਿੰਘ ਅਤੇ ਭਾਗ ਸਿੰਘ ਦੇ ਖਾਤੇ ਵਿਚ ਫ਼ਰਜ਼ੀ ਵਿੱਕਰੀ ਦਿਖਾ ਕੇ ਗ਼ਬਨ ਕੀਤਾ ਗਿਆ ਹੈ | ਪਾਤੜਾਂ ਪੁਲਿਸ ਨੇ ਗੁਰਮੇਲ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ |
ਹਵਾਲਾਤੀ ਦੀ ਮੌਤ ਦੇ ਮਾਮਲੇ 'ਚ ਪਰਿਵਾਰ ਨੇ ਜੇਲ੍ਹ ਪ੍ਰਸ਼ਾਸਨ 'ਤੇ ਲਗਾਏ ਦੋਸ਼
ਪਟਿਆਲਾ, 3 ਅਪ੍ਰੈਲ (ਮਨਦੀਪ ਸਿੰਘ ਖਰੌੜ)-ਇਕ ਹਵਾਲਾਤੀ ਦੀ ਮੌਤ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਜੇਲ੍ਹ ਪ੍ਰਸ਼ਾਸਨ 'ਤੇ ਦੋਸ਼ ਲਗਾਏ ਹਨ ਕਿ ਬੰਸੀ ਦੀ ਮੌਤ ਜੇਲ੍ਹ ਅੰਦਰ ਹੋਈ ਹੈ | ਇਸ ਸੰਬੰਧੀ ਮਿ੍ਤਕ ਦੀ ਭਾਬੀ ਨੇ 'ਅਜੀਤ' ਨੂੰ ਦੱਸਿਆ ਕਿ ਨਸ਼ੇ ਦੀਆਂ ਗੋਲੀਆਂ ਦੇ ਕੇਸ 'ਚ ਬੰਸੀ ਪਿਛਲੇ 4 ਸਾਲ ਤੋਂ ਪਟਿਆਲਾ ਜੇਲ੍ਹ 'ਚ ਬੰਦ ਸੀ | ਕੱਲ੍ਹ 2 ਪੁਲਿਸ ਮੁਲਾਜ਼ਮ ਉਨ੍ਹਾਂ ਦੇ ਘਰ ਆਏ ਕਿ ਤੁਹਾਡਾ ਵਿਅਕਤੀ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖ਼ਲ ਹੈ | ਜਦੋਂ ਉਹ ਹਸਪਤਾਲ ਪਹੁੰਚੇ ਤਾਂ ਬੰਸੀ ਜਿਉਂਦਾ ਨਹੀਂ ਸੀ | ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਜੇਲ੍ਹ ਵਾਲਿਆਂ ਨੇ ਬੰਸੀ ਦੀ ਕੁੱਟਮਾਰ ਕੀਤੀ ਹੈ ਤਾਂ ਹੀ ਉਸ ਦੀ ਮੌਤ ਹੋਈ ਹੈ | ਇਸ ਸੰਬੰਧੀ ਜਦੋਂ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਰਾਬਤਾ ਨਹੀਂ ਹੋ ਸਕਿਆ | ਦੂਜੇ ਪਾਸੇ ਥਾਣਾ ਤਿ੍ਪੜੀ ਦੇ ਐੱਸ.ਐੱਚ.ਓ. ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਹਾਲੇ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ, ਪੜਤਾਲ ਤੋਂ ਬਾਅਦ ਹੀ ਕੁੱਝ ਦੱਸਿਆ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਵਲੋਂ ਐੱਨ. ਐੱਚ. ਆਈ. ਏ. ਅਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਧਰਨਾ ਅਗਲੀ ਖ਼ਬਰ ਬੇਮੌਸਮੀ ਮੀਂਹ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਵਧੀਆਂ, ਪੱਕੀ ਖੜ੍ਹੀ ਕਣਕ ਨੂੰ ਨੁਕਸਾਨ ਦੇ ਖ਼ਦਸ਼ੇ
Ad Position 24