05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਇਲਾਹੀ ਦਰਬਾਰ ਸੁਸਾਇਟੀ ਦੀ ਹੋਈ ਬੈਠਕ

Ad Position 21
No active advertisement
ਅਜੀਤ ਡੈਸਕ 06-04-2026
ਪਟਿਆਲਾ, 5 ਅਪ੍ਰੈਲ (ਮਨਦੀਪ ਸਿੰਘ ਖਰੌੜ)-ਇਲਾਹੀ ਦਰਬਾਰ ਸੁਸਾਇਟੀ (ਰਜਿ.) ਦੀ ਮੀਟਿੰਗ ਕੌਮੀ ਪ੍ਰਧਾਨ ਬਾਬਾ ਇਕਬਾਲ ਖਾਨ ਲੰਬੀ ਦੀ ਅਗਵਾਈ ਵਿਚ ਬਾਬਾ ਅਮਨ ਦੇ ਗ੍ਰਹਿ ਵਿਖੇ ਕੀਤੀ ਗਈ | ਇਸ ਮੌਕੇ ਕੌਮੀ ਪ੍ਰਧਾਨ ਇਕਬਾਲ ਖਾਨ ਅਤੇ ਉਨ੍ਹਾਂ ਨਾਲ ਸੂਬਾ ਦੇ ਚੇਅਰਮੈਨ ਬਾਬਾ ਤਰਸੇਮ ਸ਼ਰਮਾ, ਬਾਬਾ ਚੈਨੀ ਖਾਨ, ਬਾਬਾ ਰਾਮ ਸਤੀਕੇ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਉਨ੍ਹਾਂ ਵਲੋਂ ਬਾਬਾ ਅਮਨ ਨੂੰ ਇਲਾਹੀ ਦਰਬਾਰ ਸੁਸਾਇਟੀ ਦਾ ਸੰਗਰੂਰ ਜ਼ਿਲ੍ਹਾ ਦੇ ਪ੍ਰਧਾਨ ਅਤੇ ਬਾਬਾ ਅੰਗਰੇਜ਼ ਨੂੰ ਚੇਅਰਮੈਨ ਦਾ ਅਹੁਦਾ ਸੌਂਪਿਆ ਗਿਆ | ਇਸ ਮੌਕੇ ਪ੍ਰਧਾਨ ਇਕਬਾਲ ਖਾਨ, ਚੇਅਰਮੈਨ ਬਾਬਾ ਗੌਰਵ ਕੁਮਾਰ, ਸੂਬਾ ਪ੍ਰਧਾਨ ਤਰਸੇਮ ਸ਼ਰਮਾ, ਜ਼ਿਲ੍ਹਾ ਪ੍ਰਧਾਨ ਅਮਨ ਸ਼ਰਮਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਦੌਰ ਵਿਚ ਕੁਝ ਗੱਦੀ ਨਸ਼ੀਨ ਚੇਲਿਆਂ ਵਲੋਂ ਫਕੀਰੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ | ਫਕੀਰੀ ਦੇ ਨਾਮ 'ਤੇ ਠੱਗੀਆਂ ਮਾਰੀਆਂ ਜਾ ਰਹੀਆਂ ਹਨ ਅਤੇ ਪਾਖੰਡਵਾਦ ਕੀਤਾ ਜਾ ਰਿਹਾ ਜੋ ਕਿ ਬਿਲਕੁਲ ਗਲਤ ਹੈ ਅਜਿਹੇ ਗੱਦੀ ਨਸ਼ੀਨਾਂ ਖਿਲਾਫ ਇਲਾਹੀ ਦਰਬਾਰ ਸੁਸਾਇਟੀ ਬਣਦੀ ਕਾਰਵਾਈ ਕਰੇਗੀ | ਉਨ੍ਹਾਂ ਕਿਹਾ ਕਿ ਜੇਕਰ ਫਕੀਰੀ ਕਰਨੀ ਹੈ ਤਾਂ ਸਾਫ ਸੁਥਰੀ ਅਤੇ ਸੁਚੱਜੇ ਢੰਗ ਨਾਲ ਪ੍ਰਮਾਤਮਾ ਦਾ ਨਾਮ ਲੈ ਕੇ ਚੰਗੇ ਕੰਮ ਕਰਕੇ ਫਕੀਰੀ ਕਰਨੀ ਚਾਹੀਦੀ ਹੈ | ਇਕਬਾਲ ਖਾਨ ਨੇ ਕਿਹਾ ਲੋਕਾਂ ਨੂੰ ਸਿੱਧੇ ਰਾਹ ਪਾਉਣਾ, ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣਾ ਅਤੇ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਉਣਾ, ਗਰੀਬ ਪਰਿਵਾਰ ਦੇ ਪੜ੍ਹੇ ਰਹੇ ਬੱਚਿਆਂ ਦੀ ਮਦਦ ਕਰਨਾ ਇਲਾਹੀ ਦਰਬਾਰ ਸੁਸਾਇਟੀ ਦਾ ਮੁੱਖ ਮਕਸਦ ਹੈ | ਜੇਕਰ ਚੰਗੀ ਫਕੀਰੀ ਕਰਨ ਵਾਲੇ ਕਿਸੇ ਗੱਦੀ ਨਸ਼ੀਨ ਨਾਲ ਕੋਈ ਨਾਜਾਇਜ ਧੱਕਾ ਹੁੰਦਾ ਹੈ ਤਾਂ ਇਲਾਹੀ ਦਰਬਾਰ ਸੁਸਾਇਟੀ ਉਨ੍ਹਾਂ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ | ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰ ਇਸਤਰੀ ਵਿੰਗ ਦੇ ਪ੍ਰਧਾਨ ਸੋਨੀਆ ਗਰਗ, ਮੀਤ ਪ੍ਰਧਾਨ ਮੰਜੂ ਜਿੰਦਲ, ਪੂਨਮ ਸ਼ਰਮਾ, ਹਰਜੀਤ ਕੌਰ, ਬਾਬਾ ਰਵੀ ਖਾਨ, ਚੀਫ ਸੈਕਟਰੀ ਸਾਕਰ ਮੁਹੰਮਦ, ਸੁਰਿੰਦਰ, ਗੁਰਵਿੰਦਰ ਮਾਨਸਾ, ਬਲਕਾਰ ਸਤੀਕੇ, ਕੈਪਟਨ ਬਾਬੂ ਸਿੰਘ, ਡਾ. ਹਰਪ੍ਰੀਤ ਸਿੰਘ ਸਤੀਕੇ, ਗਾਂਧੀ ਬਰੇਟਾ, ਰਿੰਕੂ, ਕੇਸਰ ਬਾਬਾ ਰੌਂਗਲਾ, ਭੈਰੋਂਜਤੀ ਸਿੰਘ ਸ਼ੇਰਮਾਜਰਾ, ਸਤਨਾਮ ਸਿੰਘ ਖੇੜੀ ਗੌੜੀਆਂ, ਜਗਜੀਤ ਸਿੰਘ ਸੰਜੂ ਬਾਬਾ ਬਾਗੜੀਆਂ ਅਤੇ ਹੋਰ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਹਰਦਿਆਲ ਸਿੰਘ ਭੱਟੀ ਦੀ ਅਗਵਾਈ 'ਚ ਵੱਡੇ ਕਾਫ਼ਲੇ ਨਾਲ ਰੈਲੀ 'ਚ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਅਧਿਆਪਕਾਂ ਲਈ ਜਾਨਲੇਵਾ ਸਾਬਿਤ ਹੋ ਰਿਹਾ ਗੈਰ-ਵਿੱਦਿਅਕ ਕੰਮਾਂ ਦਾ ਬੋਝ-ਡੀ.ਟੀ.ਐਫ.
Ad Position 24