05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਬਜ਼ੁਰਗ ਜੋੜੇ 'ਤੇ ਹਮਲਾ, ਮੁਲਜ਼ਮ ਨਗਦੀ ਤੇ ਗਹਿਣੇ ਲੈ ਕੇ ਫ਼ਰਾਰ

Ad Position 21
No active advertisement
ਅਜੀਤ ਡੈਸਕ 06-04-2026
ਪਟਿਆਲਾ, 5 ਅਪ੍ਰੈਲ (ਮਨਦੀਪ ਸਿੰਘ ਖਰੌੜ)-ਸਥਾਨਕ ਮਾਡਲ ਟਾਊਨ ਰਹਿੰਦੇ ਬਜ਼ੁਰਗ ਜੋੜੇ ਦੇ ਘਰ ਅਣਪਛਾਤੇ ਵਿਅਕਤੀਆਂ ਨੇ ਦਾਖ਼ਲ ਹੋ ਕੇ ਸੱਟਾਂ ਮਾਰੀਆਂ ਤੇ ਗਹਿਣੇ ਤੇ ਨਕਦੀ ਚੋਰੀ ਕਰ ਕੇ ਫ਼ਰਾਰ ਹੋ ਗਏ | ਇਸ ਸੰਬੰਧੀ ਪੀੜਤ ਦਰਸ਼ਨ ਕੁਮਾਰ ਨੇ ਥਾਣਾ ਸਿਵਲ ਲਾਈਨ 'ਚ ਸ਼ਿਕਾਇਤ ਦਰਜ ਕਰਵਾਈ ਕਿ 3 ਅਪ੍ਰੈਲ ਦੀ ਰਾਤ ਨੂੰ ਧੱਕੇ ਨਾਲ ਤਿੰਨ ਵਿਅਕਤੀ ਦਾਖਲ ਹੋ ਕੇ ਉਸ ਦੇ ਘਰ ਚੋਰੀ ਕਰ ਰਹੇ ਸਨ | ਆਵਾਜ਼ ਆਉਣ ਕਾਰਨ ਉਨ੍ਹਾਂ ਦੀ ਹੱਕ ਖੁੱਲ੍ਹ ਗਈ ਜਦੋਂ ਉਨ੍ਹਾਂ ਮੁਲਜ਼ਮਾਂ ਨੂੰ ਦੇਖਿਆ ਤਾਂ ਇਕ ਵਿਅਕਤੀ ਨੇ ਪਿਸਟਲ ਕੱਢ ਕੇ ਉਸ ਦੀ ਪਤਨੀ ਦੇ ਮੱਥੇ 'ਤੇ ਹਥਿਆਰ ਦਾ ਬੱਟ ਮਾਰਿਆ ਤੇ ਉਸ ਦੇ ਵੀ ਸੱਟਾਂ ਮਾਰੀਆਂ ਤੇ ਘਰੋਂ ਗਹਿਣੇ ਤੇ ਨਕਦੀ ਚੋਰੀ ਕਰ ਕੇ ਫ਼ਰਾਰ ਹੋ ਗਏ | ਜਿਸ ਆਧਾਰ 'ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਇਸ ਸੰਬੰਧੀ ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਪੀੜਤਾਂ ਦਾ ਘਰ ਪੁਲਿਸ ਚੌਂਕੀ ਤੋਂ ਜ਼ਿਆਦਾ ਦੂਰ ਨਹੀਂ ਪਰ ਚੋਰਾਂ ਦੇ ਇੰਨੇ ਹੌਸਲੇ ਵੱਧ ਗਏ ਹਨ ਕਿ ਲੋਕਾਂ ਦੇ ਘਰਾਂ 'ਚ ਦਖ਼ਲ ਹੋ ਕੇ ਲੁੱਟਾਂ ਖੋਹਾਂ ਕਰਨ ਲੱਗ ਪਏ ਹਨ | ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਇਲਾਕੇ 'ਚ ਰਾਤ ਵੇਲੇ ਗਸ਼ਤ ਵਧਾਈ ਜਾਵੇ ਤੇ ਸ਼ੱਕੀ ਵਿਅਕਤੀਆਂ ਨੂੰ ਤੁਰੰਤ ਕਾਬੂ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸਕਾਲਰਜ਼ ਪਬਲਿਕ ਸਕੂਲ 'ਚ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
Ad Position 24