06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਰਾਜਨੀਤਕ ਪਾਰਟੀਆਂ ਨੇ ਮਗਨਰੇਗਾ ਕਾਮਿਆਂ ਵੱਲ ਕੀਤੀ ਪਿੱਠ

Ad Position 21
No active advertisement
ਨਾਭਾ ਹਲਕੇ ਦੇ ਪਿੰਡਾਂ ਵਿੱਚ ਮੀਟਿੰਗਾਂ ਕਰਨ ਉਪਰੰਤ ਕਾਮਰੇਡ ਕਸ਼ਮੀਰ ਸਿੰਘ ਗਦਾਈਆ ਨਰੇਗਾ ਕਾਮਿਆਂ ਸਮੇਤ ਗੱਲਬਾਤ ਕਰਦੇ ਹੋਏ | ਤਸਵੀਰ : ਜਗਨਾਰ ਸਿੰਘ ਦੁਲੱਦੀ <br/> 06-04-2026
ਨਾਭਾ, 5 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਪੰਜਾਬ ਦੀਆਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਨੇ ਨਰੇਗਾ ਕਾਮਿਆਂ ਵੱਲ ਪਿੱਠ ਕਰਕੇ ਇਹ ਸਾਬਤ ਕਰ ਦਿੱਤਾ ਕਿ ਇਨ੍ਹਾਂ ਪੇਂਡੂ ਗ਼ਰੀਬੜੇ ਜਿਹੇ ਲੋਕਾਂ ਨੂੰ ਜਦੋਂ ਮਰਜ਼ੀ ਬੁਰਕੀ ਪਾ ਕਿ ਵੋਟਾਂ ਹਾਸਿਲ ਕੀਤੀਆਂ ਜਾ ਸਕਦੀਆਂ ਹਨ, ਨਾ ਹੀ ਅਕਾਲੀਆਂ ਨੇ ਇਨ੍ਹਾਂ ਪੇਂਡੂ ਗ਼ਰੀਬ ਕਿਰਤੀਆਂ ਦੇ ਖੋਹੇ ਰੁਜ਼ਗਾਰ ਲਈ ਗੱਲ ਕੀਤੀ, ਤੇ ਇਨ੍ਹਾਂ ਤੋਂ ਆਸ ਵੀ ਨਹੀਂ ਕੀਤੀ ਜਾ ਸਕਦੀ ਤੇ ਕਾਂਗਰਸ ਨੇ ਸਿਆਸੀ ਲਾਹਾ ਲੈਣ ਲਈ ਰੈਲੀਆਂ ਤਾਂ ਕੀਤੀਆਂ ਪਰ ਕਿਰਤੀਆਂ ਦੀ ਧਿਰ ਬਣ ਕੇ ਲੜਾਈ ਨਹੀਂ ਲੜ ਸਕੀ, ਜਦੋਂ ਨਰੇਗਾ 2005 ਨੂੰ ਕਮਿਊਨਿਸਟਾਂ ਦੇ ਦਬਾਅ ਹੇਠ ਮਨਮੋਹਨ ਸਿੰਘ ਦੀ ਸਰਕਾਰ ਯੂਪੀਏ ਇਕ ਸਮੇਂ ਇਸ ਨੂੰ ਬਣਾਇਆ ਸੀ, ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਸਰਕਾਰ ਹੋਣ ਦੇ ਬਾਵਜੂਦ ਕਾਂਗਰਸ ਪਾਰਟੀ ਵਲੋਂ ਇਹ ਲੜਾਈ ਤਿੱਖੀ ਨਹੀਂ ਕੀਤੀ ਗਈ ਜਦੋਂ ਕਿ ਕੰਮ ਨਾ ਮਿਲਣ ਕਾਰਨ ਅੱਕੇ ਹੋਏ ਪੇਂਡੂ ਕਿਰਤੀ ਇਨ੍ਹਾਂ ਦੇ ਹੀ ਗੱਲ ਪੈਣਗੇ, ਕਿਉਂਕਿ ਚਾਹੇ ਨਰੇਗਾ ਸੀ, ਚਾਹੇ ਹੁਣ ਵੀ ਜੀ ਰਾਮ ਜੀ ਹੋਵੇ, 10 ਮਹੀਨਿਆਂ ਤੋਂ ਲਗਾਤਾਰ ਨਰੇਗਾ ਕੰਮ ਬੰਦ ਹੋਣ ਕਾਰਨ ਇਨ੍ਹਾਂ ਕਿਰਤੀਆਂ ਲਈ ਦੋ ਡੰਗ ਰੋਟੀ ਦਾ ਜੁਗਾੜ ਕਰਨਾ ਬੇਹੱਦ ਔਖਾ ਹੋਇਆ ਪਿਆ, ਉਸਾਰੀ ਤੇ ਹੋਰ ਖੇਤਰਾਂ ਵਿਚ ਕੰਮ ਦਾ ਬੁਰਾ ਹਾਲ ਹੋਣ ਕਾਰਨ ਭੁੱਖਮਰੀ ਵਰਗੇ ਹਾਲਾਤ ਬਣੇ ਪਏ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵਲੋਂ ਪੰਜਾਬ ਵਿਚ ਸ਼ੁਰੂ ਕੀਤੀ ਹੋਈ ਚੇਤਨਾ ਮੁਹਿੰਮ ਦੇ ਤਹਿਤ ਪਿੰਡ ਗਲਵੱਟੀ, ਭੀਲੋਵਾਲ, ਧਨੌਰੀ ਵਿਖੇ ਕਾਮਰੇਡ ਕਸ਼ਮੀਰ ਸਿੰਘ ਗਦਾਈਆ ਨੇ ਕੀਤਾ | ਉਨ੍ਹਾਂ ਕਿਹਾ ਪੇਂਡੂ ਕਿਰਤੀਆਂ ਲਈ ਬਣੇ ਨਰੇਗਾ 2005 ਦੇ ਤਹਿਤ 100 ਦਿਨ ਕੰਮ ਦੀ ਗਾਰੰਟੀ ਸੀ, ਪਰ ਕੇਂਦਰ ਦੀ ਮੋਦੀ ਹਕੂਮਤ ਨੇ ਵੀ ਬੀਜੀ ਰਾਮ ਜੀ ਬਣਾ ਕੇ ਪੇਂਡੂ ਕਿਰਤੀਆ ਦੀ ਥਾਲ਼ੀ ਵਿਚ ਲੱਤ ਮਾਰੀ ਦਿੱਤੀ, ਮੋਦੀ ਸਰਕਾਰ ਵਲੋਂ ਅੱਖੀਂ ਘੱਟਾ ਪਾਉਂਦਿਆਂ ਕੰਮ ਦਿਨ ਭਾਵੇਂ 125 ਦਿਨ ਕਰ ਦਿੱਤੇ ਹਨ ਪਰ ਕੇਂਦਰ ਸਰਕਾਰ ਨੇ 60-40 ਅਨੁਪਾਤ ਕਰਕੇ ਕੰਮ ਦੀਆਂ ਸੰਭਾਵਨਾਵਾਂ ਨੂੰ ਮੱਧਮ ਕਰ ਦਿੱਤਾ | ਸੂਬਾ ਸਰਕਾਰਾਂ ਆਪਣੇ ਹਿੱਸੇ ਦੇ ਪੈਸੇ ਨਹੀਂ ਪਾਉਣਗੀਆਂ, ਜਿਸ ਕਰਕੇ
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬਾਉਲੀ ਸਾਹਿਬ ਘੜਾਮ ਵਿਖੇ ਵਿਸਾਖੀ ਮੇਲਾ 13 ਤੋਂ 15 ਅਪ੍ਰੈਲ ਨੂੰ ਅਗਲੀ ਖ਼ਬਰ ਸੜਕ ਨਿਰਮਾਣ ਸਮੱਗਰੀ ਨੂੰ ਬਿਹਤਰ ਬਣਾਉਣ ਲਈ ਪੰਜਾਬੀ ਯੂਨੀਵਰਸਿਟੀ ਵਿਖੇ ਲੱਭੇ ਗਏ ਢੰਗ
Ad Position 24