ਰਾਜਪੁਰਾ, 5 ਅਪ੍ਰੈਲ (ਰਣਜੀਤ ਸਿੰਘ)-ਰਾਜਪੁਰਾ-ਅੰਬਾਲਾ ਜੀ.ਟੀ. ਰੋਡ 'ਤੇ ਪੈਂਦੇ ਪਿੰਡ ਗੁਰਦਵਾਰਾ ਡੇਰਾ ਬਾਬਾ ਸ੍ਰੀ ਚੰਦ ਜੀ ਮਦਨਪੁਰ ਚਲਹੇੜੀ ਵਿਖੇ ਮੁੱਖ ਸੇਵਾਦਾਰ ਬਾਬਾ ਬੰਤ ਸਿੰਘ ਮਦਨਪੁਰ ਚਲਹੇੜੀ ਵਾਲਿਆਂ ਦੀ ਦੇਖ ਰੇਖ ਹੇਠ ਸੰਤ ਬਾਬਾ ਘੜਾਮਾਂ ਵਾਲਿਆਂ ਦੀ 28ਵੀਂ ਬਰਸੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ | ਇਸ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ਵਿਚ ਰਾਗੀ ਜਥਿਆਂ ਅਤੇ ਕਥਾਵਾਚਕਾਂ ਨੇ ਆਈਆਂ ਸੰਗਤਾਂ ਨੂੰ ਗੁਰੂ ਜੱਸ ਨਾਲ ਨਿਹਾਲ ਕੀਤਾ | ਜਾਣਕਾਰੀ ਮੁਤਾਬਿਕ ਗੁਰਦਵਾਰਾ ਡੇਰਾ ਬਾਬਾ ਸ੍ਰੀ ਚੰਦ ਜੀ ਮਦਨਪੁਰ ਚਲਹੇੜੀ ਵਿਖੇ ਸੰਤ ਬਾਬਾ ਘੜਾਮਾਂ ਵਾਲਿਆਂ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ 'ਤੇ ਹਲਕੇ ਦੀ ਸੰਗਤ ਵੱਡੀ ਵਿਚ ਨਤਮਸਤਕ ਹੋਣ ਲਈ ਪੁੱਜੀ | ਸੰਤ ਬਾਬਾ ਬੰਤ ਸਿੰਘ ਨੇ ਸੰਤ ਬਾਬਾ ਘੜਾਮਾਂ ਵਾਲਿਆਂ ਦੀ ਜੀਵਨੀ 'ਤੇ ਭਰਪੂਰ ਚਾਨਣਾ ਪਾਇਆ | ਉਨ੍ਹਾਂ ਨੇ ਦੱਸਿਆ ਕਿ ਸੰਤਾਂ ਨੇ ਹਲਕੇ ਵਿਚ ਦਰਜਨਾਂ ਹੀ ਸਮਾਜ ਸੇਵਾ ਦੇ ਕੰਮ ਕੀਤੇ ਹਨ | ਉਨ੍ਹਾਂ ਨੇ ਦੱਸਿਆ ਕਿ ਬਾਬਾ ਜੀ ਘੜਾਮਾਂ ਵਾਲਿਆਂ ਦਾ ਪੂਰਾ ਜੀਵਨ ਮਾਨਵਤਾ ਦੀ ਸੇਵਾ ਅਤੇ ਪ੍ਰਮਾਤਮਾ ਦੀ ਭਗਤੀ ਲਈ ਸਮਰਪਿਤ ਰਿਹਾ | ਸਾਨੂੰ ਸਾਰਿਆਂ ਨੂੰ ਉਨ੍ਹਾਂ ਦੀ ਜ਼ਿੰਦਗੀ ਤੋਂ ਸੇਧ ਲੈਣੀ ਚਾਹੀਦੀ ਹੈ | ਇਸ ਮੌਕੇ 'ਤੇ ਹੋਰਨਾਂ ਸਮੇਤ ਭਾਈ ਕਰਨੈਲ ਸਿੰਘ ਘੜਾਮਾਂ, ਐਡਵੋਕੇਟ ਸ਼ਬੇਗ ਸਿੰਘ ਸੰਧੂ, ਸਾਬਕਾ ਕੌਂਸਲਰ ਜਸਵੀਰ ਸਿੰਘ ਜੱਸੀ, ਬਾਬਾ ਸੁਰਿੰਦਰ ਸਿੰਘ ਫਰੀਦਪੁਰ, ਸਾਬਕਾ ਸਰਪੰਚ ਬੱਬਲੂ ਅਤੇ ਹੋਰ ਇਲਾਕੇ ਦੀ ਸੰਗਤ ਵੱਡੀ ਗਿਣਤੀ ਵਿਚ ਹਾਜ਼ਰ ਸੀ |