07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਹੋਮਿਓਪੈਥੀ ਕੈਂਪ ਦੌਰਾਨ 209 ਮਰੀਜ਼ਾਂ ਦਾ ਚੈੱਕਅਪ ਕਰਨ ਉਪਰੰਤ ਦਵਾਈਆਂ ਮੁਫ਼ਤ ਵੰਡੀਆਂ

Ad Position 21
No active advertisement
ਲਗਾਏ ਗਏ ਕੈਂਪ ਦਾ ਦਿ੍ਸ਼ | ਅਜੀਤ ਤਸਵੀਰ <br/> 06-04-2026
ਬਨੂੜ, 5 ਅਪ੍ਰੈਲ (ਭੁਪਿੰਦਰ ਸਿੰਘ)-ਹੋਮਿਓਪੈਥੀ ਵਿਭਾਗ ਵਲੋਂ ਡਾ. ਅਰੁਣਦੀਪ ਕੌਰ ਹੋਮਿਓਪੈਥੀ ਮੈਡੀਕਲ ਅਫਸਰ ਸੀ.ਐਚ.ਸੀ. ਬਨੂੜ ਦੀ ਅਗਵਾਈ ਹੇਠ ਗੁਰਦੁਆਰਾ ਸਿੰਘ ਸ਼ਹੀਦਾਂ ਬੂਟਾ ਸਿੰਘ ਵਾਲਾ ਵਿਖੇ ਮੁਫਤ ਮੈਡੀਕਲ ਚੈਕ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਤਕਰੀਬਨ 209 ਮਰੀਜ਼ਾਂ ਨੂੰ ਚੈਕਅਪ ਕਰਨ ਉਪਰੰਤ ਮੁਫਤ ਹੋਮਿਓਪੈਥੀ ਦਵਾਈਆਂ ਵੰਡੀਆਂ ਗਈਆਂ ਅਤੇ ਫੋਲੋ ਅਪ ਕਰਨ ਲਈ ਸੀ.ਐਚ.ਸੀ. ਬਨੂੜ ਵਿਖੇ ਆਉਣ ਲਈ ਪ੍ਰੇਰਿਤ ਕੀਤਾ | ਇਸ ਕੈਂਪ ਵਿਚ ਪਹੁੰਚੇ ਮਰੀਜ਼ਾਂ ਅਤੇ ਆਮ ਜਨਤਾ ਨੂੰ ਹੋਮਿਓਪੈਥੀ ਇਲਾਜ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ ਗਈ | ਇਲਾਜ ਦੇ ਨਾਲ ਨਾਲ ਵੱਖ-ਵੱਖ ਬਿਮਾਰੀਆਂ ਸੰਬੰਧੀ ਜੀਵਨ ਸ਼ੈਲੀ ਵਿਚ ਲੋੜੀਂਦੇ ਬਦਲਾਅ ਕਾਲ ਨੂੰ ਸਬੰਧੀ ਜਾਣਕਾਰੀ ਦਿੱਤੀ | ਇਸ ਕੈਂਪ ਵਿਚ ਡਾਕਟਰ ਅਰੁਣਦੀਪ ਕੌਰ, ਭੁਪਿੰਦਰ ਸਿੰਘ, ਸਪਨਾ ਰਾਣੀ ਆਸਾ ਵਰਕਰ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਹੁਦੇਦਾਰ ਤੇ ਨਗਰ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਡੇਰਾ ਬਾਬਾ ਸ੍ਰੀ ਚੰਦ ਜੀ ਵਿਖੇ ਬਾਬਾ ਘੜਾਮਾਂ ਵਾਲਿਆਂ ਦੀ ਬਰਸੀ ਸ਼ਰਧਾ ਨਾਲ ਮਨਾਈ ਅਗਲੀ ਖ਼ਬਰ ਲੋਕ ਨਿਰਮਾਣ ਮੰਤਰੀ ਪਟਿਆਲਾ ਦੇ ਧਾਰਮਿਕ ਅਸਥਾਨਾਂ 'ਤੇ ਨਤਮਸਤਕ
Ad Position 24