07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਵਿਧਾਇਕ ਦੇਵ ਮਾਨ ਨੇ ਨਾਭਾ 'ਚ 70 ਫੁੱਟ ਉੱਚਾ ਤਿਰੰਗਾ ਲਹਿਰਾ ਕੇ ਕੀਤਾ ਉਦਘਾਟਨ

Ad Position 21
No active advertisement
ਅਜੀਤ ਡੈਸਕ 06-04-2026
ਨਾਭਾ, 5 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਨਾਭਾ ਦੇ ਮੁੱਖ ਸਵਾਗਤੀ ਗੇਟ (ਪਟਿਆਲਾ-ਨਾਭਾ ਸੜਕ) 'ਤੇ 70 ਫੁੱਟ ਉੱਚਾ ਤਿਰੰਗਾ ਲਹਿਰਾ ਕੇ ਉਸ ਦਾ ਉਦਘਾਟਨ ਕੀਤਾ ਗਿਆ, ਜਿਸ 'ਤੇ ਕਰੀਬ 6 ਲੱਖ 50 ਹਜ਼ਾਰ ਰੁਪਏ ਦਾ ਖਰਚਾ ਆਇਆ ਹੈ, ਜੋ ਕਿ ਨਗਰ ਕੌਂਸਲ ਨਾਭਾ ਵਲੋਂ ਲਗਾਇਆ ਗਿਆ ਹੈ | ਇਹ ਤਿਰੰਗਾ ਝੰਡਾ ਸ਼ਹਿਰ ਦੀ ਸੁੰਦਰਤਾ ਤੇ ਦੇਸ਼ਭਗਤੀ ਦੇ ਜਜ਼ਬੇ ਨੂੰ ਹੋਰ ਵਧਾਉਂਦਾ ਹੈ ਅਤੇ ਇਹ ਉੱਚਾ ਤਿਰੰਗਾ ਹੁਣ ਨਾਭਾ ਵਿਚ ਦਾਖਲ ਹੋਣ ਵਾਲੇ ਹਰ ਵਿਅਕਤੀ ਲਈ ਖਿੱਚ ਦਾ ਕੇਂਦਰ ਬਣੇਗਾ | ਉਪਰੰਤ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਮੇਰੇ ਮਨ ਵਿਚ ਸੀ ਕਿ ਮੈਂ ਇਹ ਤਿਰੰਗਾ ਝੰਡਾ ਨਾਭਾ ਦੇ ਸਵਾਗਤੀ ਗੇਟ 'ਤੇ ਲਗਾਵਾਂ | ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਇਲਾਕੇ ਦੀ ਨੁਹਾਰ ਬਦਲ ਗਈ ਹੈ | ਵਿਧਾਇਕ ਦੇਵ ਮਾਨ ਨੇ ਕਿਹਾ ਕਿ ਤਿਰੰਗਾ ਝੰਡਾ ਸਾਡੀ ਏਕਤਾ ਅਤੇ ਸ਼ਹੀਦਾਂ ਦੀ ਕੁਰਬਾਨੀ ਦਾ ਪ੍ਰਤੀਕ ਹੈ, ਇਹ ਉਪਰਾਲਾ ਨਾ ਸਿਰਫ਼ ਨਾਭਾ ਦੀ ਦਿੱਖ ਨੂੰ ਸ਼ਾਨਦਾਰ ਬਣਾਉਂਦਾ ਹੈ, ਸਗੋਂ ਆਉਣ-ਜਾਣ ਵਾਲੇ ਲੋਕਾਂ ਵਿਚ ਆਪਣੇ ਦੇਸ਼ ਪ੍ਰਤੀ ਸਤਿਕਾਰ ਦੀ ਭਾਵਨਾ ਵੀ ਵੀ ਵਧਾਉਂਦਾ ਹੈ | ਇਸ ਮੌਕੇ ਨਗਰ ਕੌਂਸਲ ਕਾਰਜਕਾਰੀ ਪ੍ਰਧਾਨ ਦੇ ਪਤੀ ਪਿ੍ੰਸ ਕੁਮਾਰ ਅਤੇ ਸ਼ਹਿਰ ਨਿਵਾਸੀਆਂ ਨੇ ਕਿਹਾ ਕਿ ਜੋ ਇਹ ਉਪਰਾਲਾ ਕੀਤਾ ਗਿਆ ਹੈ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਕਿਉਂਕਿ ਇਸ ਦੇ ਨਾਲ ਨਾਭੇ ਦੀ ਦਿੱਖ ਬਦਲ ਗਈ ਹੈ | ਇਸ ਮੌਕੇ ਤੇਜਿੰਦਰ ਸਿੰਘ ਖਹਿਰਾ ਸੂਬਾ ਉਪ ਪ੍ਰਧਾਨ ਯੂਥ ਵਿੰਗ ਆਮ ਆਦਮੀ ਪਾਰਟੀ, ਕੌਂਸਲਰ ਹਿਤੇਸ਼ ਖੱਟਰ, ਸੰਦੀਪ ਸ਼ਰਮਾ, ਪਿ੍ੰਸ ਸ਼ਰਮਾ, ਉੱਦਮਦੀਪ ਸਿੰਘ, ਦਵਿੰਦਰ ਸਿੰਘ, ਦਵਿੰਦਰ ਸਿੰਘ ਕੁਲਾਰਾਂ, ਪ੍ਰਗਟ ਸਿੰਘ ਅਗੇਤੀ, ਸੰਜੇ ਮੁੱਗੋ, ਕਮਲ ਕੁਮਾਰ ਰਾਜੂ, ਕਸ਼ਮੀਰ ਸਿੰਘ ਲਾਲਕਾ, ਗੁਰਵਿੰਦਰ ਸਿੰਘ ਮਨੀ ਗੁਰਮ, ਹਰਸਿਮਰਨ ਸਿੰਘ ਸਾਹਨੀ, ਅਮਨ ਗਰਗ, ਜੋਰਾ ਸਿੰਘ, ਹਰਮੀਤ ਸਿੰਘ ਬਾਜਵਾ, ਸਿਮਰਨ ਅੜਕ ਚੌਹਾਨ, ਪਰਮਜੀਤ ਪੰਮੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰੋੜੇਵਾਲ ਪਹਿਲਾ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸੰਪੰਨ ਅਗਲੀ ਖ਼ਬਰ ਨਿਗਮ ਦੀ ਮਨਜ਼ੂਰੀ ਤੋਂ ਬਿਨਾਂ ਜ਼ਮੀਨਦੋਜ਼ ਤਾਰਾਂ ਪਾਉਣ ਦੇ ਕੰਮ ਨੂੰ ਮੇਅਰ ਨੇ ਰੁਕਵਾਇਆ
Ad Position 24