ਭਾਦਸੋਂ, 5 ਅਪ੍ਰੈਲ (ਪ੍ਰਦੀਪ ਦੰਦਰਾਲਾ)-ਸਮੂਹ ਘੁੰਮਣ ਪਰਿਵਾਰ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਤੇ ਉਪਰਾਲੇ ਸਦਕਾ ਇੱਥੋਂ ਦੇ ਨੇੜਲੇ ਪਿੰਡ ਰੋੜੇਵਾਲ ਦਾ ਪਹਿਲਾ ਦੋ ਦਿਨਾਂ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਇਆ, ਜਿਸ ਵਿਚ ਪਹਿਲੇ ਦਿਨ 45, 55 ਕਿੱਲੋ ਦੇ ਫਸਵੇਂ ਮੁਕਾਬਲੇ ਕਰਵਾਏ ਗਏ ਅਤੇ ਦੂਜੇ ਦਿਨ 65 ਕਿੱਲੋ ਤੇ ਇਕ ਪਿੰਡ ਓਪਨ ਦੇ ਗਹਿਗੱਚ ਮੁਕਾਬਲੇ ਕਰਵਾਏ | ਕਲੱਬ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ 16 ਟੀਮਾਂ ਬੁਲਾਈਆਂ ਗਈਆਂ ਸਨ | ਇਸ ਖੇਡ ਮੇਲੇ ਦੌਰਾਨ ਚੋਟੀ ਦੀਆਂ ਟੀਮਾਂ ਨੇ ਜ਼ਬਰਦਸਤ ਮੁਕਾਬਲਿਆਂ ਦਾ ਪ੍ਰਦਰਸ਼ਨ ਕੀਤਾ | ਇਨ੍ਹਾਂ ਮੁਕਾਬਲਿਆਂ 'ਚੋਂ ਬਰਸਾਲਪੁਰ ਦੀ ਟੀਮ ਪਹਿਲਾ ਸਥਾਨ ਹਾਸਲ ਕਰਨ 'ਚ ਕਾਮਯਾਬ ਰਹੀ ਤੇ ਦਿੜ੍ਹਬਾ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਕਲੱਬ ਪ੍ਰਬੰਧਕਾਂ ਵਲੋਂ ਅੰਤਰਰਾਸ਼ਟਰੀ ਪਹਿਲਵਾਨ ਜੱਸਾ ਪੱਟੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਤੋਂ ਇਲਾਵਾ ਸੁਲਤਾਨ ਸਮਸ਼ਪੁਰ ਨੂੰ ਬੈੱਸਟ ਰੇਡਰ ਤੇ 41 ਹਜ਼ਾਰ ਅਤੇ ਬੈੱਸਟ ਜਾਫੀ ਅਰਸ਼ ਬਰਸਾਲਪੁਰ ਤੇ ਅੰਮਿ੍ਤ ਬਰਸਾਲਪੁਰ ਦੋਵਾਂ ਨੂੰ 41 ਹਜ਼ਾਰ ਦੀ ਰਾਸ਼ੀ ਦੇ ਕੇ ਸਨਮਾਨਿਆ | ਇਸ ਮੌਕੇ ਪਾਲ ਖਰੌੜ ਆਪਣਾ ਫ਼ਰਜ਼ ਸੇਵਾ ਸੁਸਾਇਟੀ ਲਚਕਾਣੀ, ਹਰਭਜਨ ਸਿੰਘ ਘੁੰਮਣ, ਸਵਰਨਜੀਤ ਸਿੰਘ ਘੁੰਮਣ, ਜਤਿੰਦਰ ਸਿੰਘ ਘੁੰਮਣ, ਬੱਬੂ ਘੁੰਮਣ ਯੂ.ਐੱਸ.ਏ., ਗੁਰਵਿੰਦਰ ਸਿੰਘ, ਹਰਮਿੰਦਰ ਕੁਲਾਰ, ਜਗਤਾਰ ਸਿੰਘ, ਸਤਨਾਮ ਸਿੰਘ ਤੋਂ ਇਲਾਵਾ ਸਮੂਹ ਪਿੰਡ ਤੇ ਇਲਾਕਾ ਵਾਸੀ ਮੌਜੂਦ ਸਨ |