ਪਟਿਆਲਾ, 11 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਥਾਣਾ ਸਦਰ ਦੀ ਪੁਲਿਸ ਵਲੋਂ 25 ਪੇਟੀਆਂ ਸ਼ਰਾਬ ਦੀਆਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ | ਪੁਲਿਸ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸਤਨਾਮ ਸਿੰਘ ਪਿੰਡ ਕੁਲੇਮਾਜਰਾ ਵਿਖੇ ਗਸ਼ਤ 'ਤੇ ਸਨ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਮਨਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਆਪਣੀ ਕਾਰ ਉੱਤੇ ਸਵਾਰ ਹੋ ਕੇ ਪਟਿਆਲਾ ਚੀਕਾ ਰੋਡ ਉੱਤੇ ਜਾ ਰਹੇ ਹਨ | ਜਦੋਂ ਪੁਲਿਸ ਵਲੋਂ ਇਨ੍ਹਾਂ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਕੀਤੀ ਗਈ ਤਾਂ ਉਨ੍ਹਾਂ ਪਾਸੋਂ 25 ਪੇਟੀਆਂ ਸ਼ਰਾਬ ਰਸੀਲਾ ਸੰਤਰਾ ਹਰਿਆਣਾ ਮਾਰਕਾ ਦੀਆਂ ਬਰਾਮਦ ਹੋਈਆਂ | ਜਿਸ ਤੇ ਪੁਲਿਸ ਨੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ |