20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਜਾਇੰਟਸ ਭਵਨ ਵਿਖੇ ਤੀਜੇ ਬੈਡਮਿੰਟਨ ਟੂਰਨਾਮੈਂਟ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 12-04-2026
ਰਾਜਪੁਰਾ, 11 ਅਪ੍ਰੈਲ (ਜੀ.ਪੀ. ਸਿੰਘ)-ਜਾਇੰਟਸ ਵੈੱਲਫੇਅਰ ਫਾਊਾਡੇਸ਼ਨ ਰਾਜਪੁਰਾ ਵਲੋਂ ਸਮਾਜਿਕ ਸੁਧਾਰ ਅਤੇ ਖੇਡਾਂ ਨੂੰ ਸਮਰਪਿਤ ਦੇਸ਼ ਦਾ ਭਵਿੱਖ ਬੱਚੇ ਖੇਡਾਂ ਨਾਲ ਜੁੜੋ, ਨਸ਼ਿਆਂ ਤੋਂ ਬਚੋ ਵਿਸ਼ੇ ਹੇਠ ਜਾਇੰਟਸ ਭਵਨ ਵਿਖੇ ਸਵਰਗੀ ਮਨੀਸ਼ ਵਰਮਾ (ਜੌਨੀ) ਦੀ ਯਾਦ ਵਿਚ 10 ਤੋਂ 12 ਅਪ੍ਰੈਲ ਤੱਕ ਤੀਜਾ ਬੈਡਮਿੰਟਨ ਟੂਰਨਾਮੈਂਟ ਸ਼ੁਰੂ ਹੋਇਆ | ਇਸ ਬੈਡਮਿੰਟਨ ਟੂਰਨਾਮੈਂਟ ਦੀ ਸ਼ੁਰੂਆਤ ਬਤੌਰ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ ਸੰਸਥਾ ਦੇ ਪ੍ਰਧਾਨ ਰਾਕੇਸ਼ ਪਾਹਵਾ ਨੇ ਰਿਬਨ ਕੱਟ ਕੇ ਕੀਤੀ | ਇਸ ਮੌਕੇ ਪ੍ਰਧਾਨ ਰਾਕੇਸ਼ ਪਾਹਵਾ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢ ਕੇ ਖੇਡ ਮੈਦਾਨਾਂ ਨਾਲ ਜੋੜਨਾ ਹੈ | ਉਨ੍ਹਾਂ ਕਿਹਾ ਕਿ ਫਾਊਾਡੇਸ਼ਨ ਸਿਰਫ਼ ਖੇਡਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਰਾਜਪੁਰਾ ਦੇ ਵਿਕਾਸ ਲਈ ਲਗਾਤਾਰ ਕਾਰਜਸ਼ੀਲ ਹੈ | ਉਨ੍ਹਾਂ ਦੀ ਸੰਸਥਾ ਵਲੋਂ ਬਾਲਗ ਸਿੱਖਿਆ ਪ੍ਰੋਗਰਾਮ ਦੇ ਤਹਿਤ ਅਨਪੜ੍ਹਤਾ ਨੂੰ ਖ਼ਤਮ ਕਰਨ ਲਈ ਵਿਸ਼ੇਸ਼ ਕਲਾਸਾਂ, ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਲਈ ਸਿਲਾਈ-ਕਢਾਈ ਦੀ ਸਿਖਲਾਈ, ਲੋੜਵੰਦ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਉਪਰਾਲੇ ਮੁਫ਼ਤ ਕਿਤਾਬਾਂ ਸਕੂਲ ਬੈਗ, ਸਟੇਸ਼ਨਰੀ ਅਤੇ ਜ਼ਰੂਰਤਮੰਦਾਂ ਦੀ ਸਹਾਇਤਾ ਆਦਿ ਕੀਤੀ ਜਾ ਰਹੀ ਹੈ | ਪ੍ਰਧਾਨ ਰਾਕੇਸ਼ ਪਾਹਵਾ ਨੇ ਦੱਸਿਆ ਕਿ ਟੂਰਨਾਮੈਂਟ ਦੇ ਅਖੀਰਲੇ ਦਿਨ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ 'ਤੇ ਫਾਊਾਡੇਸ਼ਨ ਦੀ ਸਮੁੱਚੀ ਟੀਮ ਜਿਸ ਵਿਚ ਪ੍ਰੋਜੈਕਟ ਚੇਅਰਮੈਨ ਡਾ. ਹਰੀਸ਼ ਚੋਪੜਾ, ਜਤਿੰਦਰ ਨਾਟੀ, ਰਵਿੰਦਰ ਸੇਠੀ, ਰਮੇਸ਼ ਪਾਹਵਾ, ਰੌਸ਼ਨ ਬਜਾਜ, ਕੁਲਦੀਪ ਸੇਠੀ, ਗਗਨ ਖੁਰਾਣਾ, ਵਪਾਰ ਮੰਡਲ ਦੇ ਪ੍ਰਧਾਨ ਰਮੇਸ਼ ਪਹੁਜਾ, ਵਿਪਿਨ ਭਟੇਜਾ, ਮਹੇਸ਼ ਪਾਹੂਜਾ ਅਤੇ ਰਾਜੇਸ਼ ਆਨੰਦ ਸਮੇਤ ਸ਼ਹਿਰ ਦੀਆਂ ਸਨਮਾਨਯੋਗ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਭਲੇ ਲਈ ਹਰ ਸੰਭਵ ਯਤਨ ਕੀਤੇ ਜਾਣਗੇ-ਕੁਲਵਿੰਦਰ ਲਵਲੀ ਅਗਲੀ ਖ਼ਬਰ 25 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਦੋ ਕਾਬੂ
Ad Position 24