21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਪੀ.ਪੀ.ਐੱਸ. ਨਾਭਾ ਦੇ ਘੋੜਸਵਾਰਾਂ ਦਾ ਦਿੱਲੀ ਘੋੜਸਵਾਰੀ ਸ਼ੋਅ 'ਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 12-04-2026
ਨਾਭਾ, 11 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-25 ਮਾਰਚ ਤੋਂ 5 ਅਪ੍ਰੈਲ ਤੱਕ 61 ਕੈਵਲਰੀ ਦੇ ਅਧੀਨ ਆਰਮੀ ਪੋਲੋ ਅਤੇ ਰਾਈਡਿੰਗ ਕਲੱਬ ਵਿਖੇ ਦਿੱਲੀ ਘੋੜਸਵਾਰ ਸ਼ੋਅ ਕਰਵਾਇਆ ਗਿਆ, ਜਿਸ ਵਿਚ ਦੇਸ ਭਰ ਦੇ ਨਾਮਵਰ ਸਕੂਲਾਂ ਦੀਆਂ 25 ਟੀਮਾਂ ਵਿਚਕਾਰ ਜੋਸ਼ੀਲਾ ਮੁਕਾਬਲਾ ਦੇਖਣ ਨੂੰ ਮਿਲਿਆ | ਪੰਜਾਬ ਪਬਲਿਕ ਸਕੂਲ ਨਾਭਾ ਦੇ 19 ਹੁਨਰਮੰਦ ਘੋੜਸਵਾਰਾਂ ਦੀ ਟੀਮ ਨੇ ਮਿਸਾਲੀ ਵਚਨਬੱਧਤਾ ਅਤੇ ਪ੍ਰਤੀਯੋਗੀ ਭਾਵਨਾ ਨਾਲ ਹਿੱਸਾ ਲਿਆ | ਪੀ.ਪੀ.ਐਸ. ਨਾਭਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਘੋੜਸਵਾਰੀ ਮੁਕਾਬਲਿਆਂ ਵਿਚ ਪ੍ਰਭਾਵਸ਼ਾਲੀ 77 ਤਗਮੇ (27 ਸੋਨ, 12 ਚਾਂਦੀ, 21 ਕਾਂਸੀ ਅਤੇ 17 ਤਾਂਬਾ) ਤਗਮੇ ਪ੍ਰਾਪਤ ਕੀਤੇ, ਜੋ ਚੈਂਪੀਅਨਸ਼ਿਪ ਵਿਚ ਕਿਸੇ ਸਕੂਲ ਵਲੋਂ ਕੀਤੇ ਸ਼ਾਨਦਾਰ ਪ੍ਰਦਰਸ਼ਨ 'ਚੋਂ ਇਕ ਹੈ | ਹੈੱਡਮਾਸਟਰ ਡਾ. ਡੀਸੀ ਸ਼ਰਮਾ ਵਲੋਂ ਘੋੜਸਵਾਰ ਟੀਮ ਨੂੰ ਵਧਾਈ ਦਿੱਤੀ ਅਤੇ ਰਾਈਡਿੰਗ ਕੋਚ ਰਗਵਿੰਦਰ ਸਿੰਘ ਦੀ ਉਨ੍ਹਾਂ ਦੇ ਸ਼ਾਨਦਾਰ ਯਤਨਾਂ ਲਈ ਪ੍ਰਸੰਸਾ ਵੀ ਕੀਤੀ ਗਈ | ਉਨ੍ਹਾਂ ਵਿਦਿਆਰਥੀਆਂ ਦੁਆਰਾ ਦਿਖਾਈ ਗਈ ਸ਼ਾਨਦਾਰ ਕਾਰਗੁਜ਼ਾਰੀ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਹ ਵਿਸ਼ਵਾਸ ਪ੍ਰਗਟ ਕੀਤਾ ਕਿ ਆਉਣ ਵਾਲੇ ਸਾਲਾਂ ਵਿਚ ਵੀ ਵਿਦਿਆਰਥੀ ਆਪਣੇ ਇਸ ਬੇਮਿਸਾਲ ਪ੍ਰਦਰਸ਼ਨ ਨੂੰ ਬਰਕਰਾਰ ਰੱਖਣਗੇ |
Ad Position 22
No active advertisement
ਪਿਛਲੀ ਖ਼ਬਰ ਟਾਂਗਰੀ ਪਾਰ ਦੇ ਪਿੰਡ ਰੌਸ਼ਨਪੁਰ ਦਾ ਬਿਜਲੀ ਗਰਿੱਡ ਬਣਿਆ 'ਚਿੱਟਾ ਹਾਥੀ' ਅਗਲੀ ਖ਼ਬਰ ਨਾਭਾ 'ਚ ਪਏ ਬੇ-ਮੌਸਮੇ ਮੀਂਹ ਤੇ ਗੜੇਮਾਰੀ ਨੇ ਕਿਸਾਨਾਂ ਦੀ ਵਧਾਈ ਚਿੰਤਾ
Ad Position 24