ਦੇਵੀਗੜ੍ਹ, 11 ਅਪ੍ਰੈਲ (ਰਾਜਿੰਦਰ ਸਿੰਘ ਮÏਜੀ)-ਹਲਕਾ ਸਨÏਰ ਦੇ ਸਰਹੱਦੀ ਖੇਤਰ ਦੇਵੀਗੜ੍ਹ ਦੇ ਟਾਂਗਰੀ ਪਾਰ ਇਲਾਕੇ ਦੇ ਦਰਜਨਾਂ ਪਿੰਡਾਂ ਦੀ ਕਿਸਮਤ ਬਦਲਣ ਦੇ ਦਾਅਵੇ ਨਾਲ ਸ਼ੁਰੂ ਕੀਤਾ ਗਿਆ ਰੋਸ਼ਨਪੁਰ ਬਿਜਲੀ ਗਰਿੱਡ ਅੱਜ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਅਣਗਹਿਲੀ ਦੀ ਭੇਟ ਚੜ੍ਹਦਾ ਨਜ਼ਰ ਆ ਰਿਹਾ ਹੈ¢ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦÏਰਾਨ ਵੱਡੇ ਪੱਧਰ 'ਤੇ ਪ੍ਰਚਾਰ ਕਰਕੇ ਰੱਖਿਆ ਗਿਆ ਨੀਂਹ ਪੱਥਰ ਅੱਜ ਵੀ ਉਸੇ ਮੋੜ 'ਤੇ ਖੜ੍ਹਾ ਹੈ, ਜਿੱਥੇ ਲੋਕਾਂ ਨੂੰ ਸਹੂਲਤ ਦੀ ਬਜਾਏ ਸਿਰਫ਼ ਇਮਾਰਤ ਹੀ ਦਿਖਾਈ ਦੇ ਰਹੀ ਹੈ¢ ਪ੍ਰਾਪਤ ਜਾਣਕਾਰੀ ਅਨੁਸਾਰ, ਇਸ 66 ਕੇ.ਵੀ. ਗਰਿੱਡ ਦੀ ਇਮਾਰਤ ਮੁਕੰਮਲ ਹੋ ਚੁੱਕੀ ਹੈ ਅਤੇ ਲੋੜੀਂਦੀ ਲਾਈਨ ਵਿਛਾਉਣ ਦਾ ਕੰਮ ਵੀ ਲਗਭਗ ਪੂਰਾ ਕਰ ਲਿਆ ਗਿਆ ਹੈ¢ ਪਰ ਹੈਰਾਨੀ ਦੀ ਗੱਲ ਹੈ ਕਿ ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਇਸ ਗਰਿੱਡ ਨੂੰ ਅਜੇ ਤੱਕ ਚਾਲੂ ਨਹੀਂ ਕੀਤਾ ਗਿਆ¢ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਸਰਕਾਰਾਂ ਬਦਲ ਗਈਆਂ, ਪਰ ਉਨ੍ਹਾਂ ਦੀ ਕਿਸਮਤ ਨਹੀਂ ਬਦਲੀ¢ ਟਾਂਗਰੀ ਪਾਰ ਦੇ 20 ਤੋਂ 22 ਪਿੰਡਾਂ ਲਈ ਇਹ ਗਰਿੱਡ ਇੱਕ ਵਰਦਾਨ ਸਾਬਤ ਹੋ ਸਕਦਾ ਹੈ, ਪਰ ਦੇਰੀ ਨੇ ਇਸ ਨੂੰ ਸਰਾਪ ਬਣਾ ਦਿੱਤਾ ਹੈ¢ ਬਰਸਾਤ ਦੇ ਦਿਨਾਂ ਵਿੱਚ ਜਦੋਂ ਟਾਂਗਰੀ ਨਦੀ ਵਿੱਚ ਹੜ੍ਹ ਆਉਂਦੇ ਹਨ, ਤਾਂ ਪੁਰਾਣੀਆਂ ਲਾਈਨਾਂ ਦੇ ਖੰਭੇ ਡਿੱਗਣ ਕਾਰਨ ਪੂਰੇ ਇਲਾਕੇ ਦੀ ਬਿਜਲੀ ਗੁੱਲ ਹੋ ਜਾਂਦੀ ਹੈ¢ ਜਦੋਂ ਹੜ੍ਹਾਂ ਕਾਰਨ ਬਿਜਲੀ ਸਪਲਾਈ ਠੱਪ ਹੁੰਦੀ ਹੈ, ਤਾਂ ਮੁਰੰਮਤ ਵਿੱਚ ਹਫ਼ਤਿਆਂ ਦਾ ਸਮਾਂ ਲੱਗ ਜਾਂਦਾ ਹੈ¢ ਬਿਜਲੀ ਨਾ ਹੋਣ ਕਾਰਨ ਉਹਨਾਂ ਦੇ ਬਰਸੀਨ ਦੀ ਫ਼ਸਲ ਪਾਣੀ ਦੀ ਘਾਟ ਕਾਰਨ ਸੁੱਕ ਕੇ ਤਬਾਹ ਹੋ ਜਾਂਦੀ ਹੈ¢ ਜੇਕਰ ਇਹ ਗਰਿੱਡ ਚਾਲੂ ਹੋਵੇ, ਤਾਂ ਸਾਨੂੰ ਦੂਰੋਂ ਆ ਰਹੀਆਂ ਕਮਜ਼ੋਰ ਲਾਈਨਾਂ 'ਤੇ ਨਿਰਭਰ ਨਹੀਂ ਰਹਿਣਾ ਪਵੇਗਾ¢ ਦੱਸਣਯੋਗ ਹੈ ਕਿ ਇਸ ਇਲਾਕੇ ਦੇ ਲੋਕ ਜ਼ਿਆਦਾ ਤਰ ਬਰਸੀਨ ਦੀ ਖੇਤੀ ਕਰਦੇ ਹਨ¢ਜਿਸ ਤੋਂ ਬੀਜ ਤਿਆਰ ਕਰਕੇ ਮੰਡੀ ਵਿੱਚ ਵੇਚਦੇ ਹਨ¢ ਹੁਣ ਜਦੋਂ ਝੋਨੇ ਦੀ ਲਵਾਈ ਦਾ ਸੀਜ਼ਨ ਸਿਰ 'ਤੇ ਹੈ, ਤਾਂ ਇਲਾਕਾ ਨਿਵਾਸੀਆਂ ਦੀ ਚਿੰਤਾ ਹੋਰ ਵੱਧ ਗਈ ਹੈ¢ ਪਿੰਡ ਰੌਸ਼ਨਪੁਰ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਇੱਕਜੁੱਟ ਹੋ ਕੇ ਮੰਗ ਕੀਤੀ ਹੈ ਕਿ ਇਸ ਗਰਿੱਡ ਨੂੰ ਜੰਗੀ ਪੱਧਰ 'ਤੇ ਮੁਕੰਮਲ ਕਰਕੇ ਤੁਰੰਤ ਚਾਲੂ ਕੀਤਾ ਜਾਵੇ¢ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਝੋਨੇ ਦੇ ਸੀਜ਼ਨ ਦÏਰਾਨ ਬਿਜਲੀ ਦੀ ਸਹੀ ਸਪਲਾਈ ਨਾ ਮਿਲੀ, ਤਾਂ ਇਸ ਦਾ ਸਿੱਧਾ ਅਸਰ ਫ਼ਸਲ ਦੇ ਝਾੜ ਅਤੇ ਕਿਸਾਨਾਂ ਦੀ ਆਰਥਿਕਤਾ 'ਤੇ ਪਵੇਗਾ¢ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਜਾਂਦੀ ਹੈ, ਤਾਂ ਕੋਈ ਨਾ ਕੋਈ ਤਕਨੀਕੀ ਬਹਾਨਾ ਬਣਾ ਦਿੱਤਾ ਜਾਂਦਾ ਹੈ¢ ਲੋਕ ਸਵਾਲ ਪੁੱਛ ਰਹੇ ਹਨ ਕਿ ਜੇਕਰ ਇਮਾਰਤ ਅਤੇ ਲਾਈਨ ਤਿਆਰ ਹੈ, ਤਾਂ ਫਿਰ ਬਿਜਲੀ ਸਪਲਾਈ ਸ਼ੁਰੂ ਕਰਨ ਵਿੱਚ ਕਿਹੜਾ ਰੋੜਾ ਅਟਕਿਆ ਹੋਇਆ ਹੈ? ਕੀ ਇਹ ਪ੍ਰੋਜੈਕਟ ਸਿਰਫ਼ ਸਿਆਸੀ ਲਾਹਾ ਲੈਣ ਲਈ ਐਲਾਨਿਆ ਗਿਆ ਸੀ? ਉਨ੍ਹਾਂ ਮੁੱਖ ਮੰਤਰੀ ਅਤੇ ਬਿਜਲੀ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿਚ ਨਿੱਜੀ ਦਖਲ ਦੇ ਕੇ ਟਾਂਗਰੀ ਪਾਰ ਦੇ ਕਿਸਾਨਾਂ ਨੂੰ ਬਰਬਾਦੀ ਤੋਂ ਬਚਾਇਆ ਜਾਵੇ¢ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪ੍ਰਸ਼ਾਸਨ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਰੋਸ਼ਨਪੁਰ ਗਰਿੱਡ ਰਾਹੀਂ ਇਲਾਕੇ ਨੂੰ ਰÏਸ਼ਨ ਕਰਦਾ ਹੈ ਜਾਂ ਫਿਰ ਇਸ ਵਾਰ ਵੀ ਕਿਸਾਨਾਂ ਨੂੰ ਹਨ੍ਹੇਰੇ ਵਿੱਚ ਹੀ ਗੁਜ਼ਾਰਾ ਕਰਨਾ ਪਵੇਗਾ¢