ਪਟਿਆਲਾ, 12 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਅੱਜ ਸ੍ਰੀ ਤੁੰਗਨਾਥ ਸੇਵਾ ਸਮਿਤੀ ਦੀ ਕਾਰਜਕਾਰੀ ਕਮੇਟੀ ਦੀ ਚੋਣ ਅਬਜ਼ਰਵਰ ਨਿਰਮਲ ਵਰਮਾ ਦੀ ਰੇਖ ਦੇਖ-ਰੇਖ 'ਚ ਹੋਈ | ਇਸ ਚੋਣ ਵਿਚ ਸਰਵਸੰਮਤੀ ਨਾਲ ਅਸ਼ੋਕ ਕੁਮਾਰ ਨੂੰ ਸਾਲ 2026-27 ਲਈ ਕਾਰਜਕਾਰਨੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਚੋਣ ਦੌਰਾਨ ਰਮੇਸ਼ ਚੰਦ ਨੂੰ ਜਨਰਲ ਸਕੱਤਰ, ਸੰਦੀਪ ਕੁਮਾਰ ਸਿੰਗਲਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸੁਰਿੰਦਰ ਬਾਂਸਲ ਨੂੰ ਜੁਆਇੰਟ ਸੈਕਟਰੀ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਸਨੀ ਜੰਡ ਨੂੰ ਕੈਸ਼ੀਅਰ, ਅਨੁਪਮ ਸ਼ਰਮਾ ਨੂੰ ਜੁਆਇੰਟ ਕੈਸ਼ੀਅਰ ਅਤੇ ਰਜਿੰਦਰ ਪਾਲ ਨੂੰ ਸਟੋਰ ਇੰਚਾਰਜ ਅਤੇ ਰਾਜਕੁਮਾਰ ਨੂੰ ਸਹਾਇਕ ਸਟੋਰ ਕੀਪਰ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਨੂੰ ਪ੍ਰਚਾਰ ਸਕੱਤਰ ਵਜੋਂ ਚੁਣਿਆ ਗਿਆ |