ਪਟਿਆਲਾ, 17 ਅਪ੍ਰੈਲ (ਮਨਦੀਪ ਸਿੰਘ ਖਰੌੜ)-ਇੱਥੋਂ ਦੇ ਡੇਰਾ ਜਗਤਪੁਰਾ ਦੇ ਘਰ ਵਿਚੋਂ ਕੋਈ ਵਿਅਕਤੀ ਇਕ ਬੈੱਡ, ਤਖ਼ਤਪੋਸ਼, ਐਕਟਿਵਾ ਸਕੂਟਰੀ, ਐਲ.ਸੀ.ਡੀ., ਫਰਿੱਜ਼, ਵਾਸ਼ਿੰਗ ਮਸ਼ੀਨ, ਅਲਮਾਰੀ ਅਤੇ ਇਕ ਸਾਈਕਲ ਚੋਰੀ ਕਰ ਕੇ ਲੈ ਗਿਆ ਹੈ | ਇਸ ਸੰਬੰਧੀ ਮੋਨੂੰ ਮਹਿੰਦਰਾ ਨੇ ਥਾਣਾ ਅਨਾਜ ਮੰਡੀ 'ਚ ਸ਼ਿਕਾਇਕ ਦਰਜ ਕਰਵਾਈ ਕਿ 27 ਫਰਵਰੀ ਨੂੰ ਉਸ ਦੇ ਘਰੋਂ ਕੋਈ ਵਿਅਕਤੀ ਉਕਤ ਸਾਮਾਨ ਚੋਰੀ ਕਰ ਕੇ ਲੈ ਗਿਆ ਹੈ | ਜਿਸ ਆਧਾਰ 'ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |