ਪਾਤੜਾ, 19 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ)-ਬੀਤੇ ਦਿਨੀ ਪਿੰਡ ਦਿਓਗੜ ਦਾ ਇਕ ਵਿਅਕਤੀ ਸੱਕੀ ਹਾਲਾਤ ਵਿਚ ਸੜ੍ਹਕ ਉੱਤੇ ਜ਼ਖਮੀ ਪਾਇਆ ਗਿਆ ਸੀ ਜਿਸ ਨੂੰ ਇਲਾਜ ਲਈ ਲੁਧਿਆਣਾ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ ਜਿੱਥੇ ਉਸ ਦੀ ਮੌਤ ਹੋ ਜਾਣ ਮਗਰੋਂ ਇਸ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਵਲੋਂ ਪਿੰਡ ਖਾਨੇਵਾਲ ਦੇ ਰਹਿਣ ਵਾਲੇ ਇਕ ਭਾਜਪਾ ਆਗੂ 'ਤੇ ਕਤਲ ਕਰਨ ਦੇ ਦੋਸ਼ ਲਾਉਂਦਿਆਂ ਇਸ ਦੇ ਖਿਲਾਫ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ ਸੀ ਪਰ ਕਾਰਵਾਈ ਨਾ ਹੁੰਦੀ ਦੇਖ ਮਿ੍ਤਕ ਦੇ ਪਰਿਵਾਰਕ ਮੈਬਰਾਂ ਨੇ ਪਾਤੜਾਂ ਹਿਸਾਰ ਰੋਡ ਦੇ ਬਾਈਪਾਸ ਚੌਕ ਵਿਚ ਜਾਮ ਲਾ ਦਿੱਤਾ | ਧਰਨਾ ਦੇ ਰਹੇ ਪਿੰਡ ਵਾਸੀਆਂ ਨੇ ਦੱਸਿਆ ਕਿ ਦਿਓਗੜ 'ਤੇ ਰਹਿਣ ਵਾਲੇ ਭਗਵੰਤ ਸਿੰਘ ਪੁੱਤਰ ਅਜੀਤ ਸਿੰਘ ਨੇ ਪਿੰਡ ਖਾਨੇਵਾਲ ਵਿਖੇ ਇੱਕ ਭਾਜਪਾ ਆਗੂ ਤੋਂ ਜ਼ਮੀਨ ਖਰੀਦੀ ਹੋਈ ਸੀ ਪਰ ਉਹ ਸਾਰੇ ਪੈਸੇ ਲੈਣ ਦੇ ਬਾਵਜੂਦ ਜ਼ਮੀਨ ਦੇ ਕਬਜੇ ਨੂੰ ਲੈ ਕੇ ਭਗਵੰਤ ਸਿੰਘ ਨਾਲ ਝਗੜਾ ਰੱਖਦਾ ਸੀ | 12 ਅਪ੍ਰੈਲ ਨੂੰ ਇਸ ਵਿਵਾਦਤ ਜ਼ਮੀਨ 'ਚੋ ਭਗਵੰਤ ਸਿੰਘ ਕਣਕ ਵੱਡ ਕੇ ਲਿਆ ਰਿਹਾ ਸੀ ਅਤੇ 13 ਅਪ੍ਰੈਲ ਨੂੰ ਪਿੰਡ ਹਰਿਅਊ ਤਾੋ ਦਿਉ ਗੜ ਆਉਂਦਿਆਂ ਸੜਕ 'ਤੇ ਜ਼ਖਮੀ ਹਾਲਤ ਵਿੱਚ ਇਹ ਬੇਹੋਸ਼ ਮਿਲਿਆ ਸੀ, ਇਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੇ ਇਸ ਦੀ ਮੌਤ ਹੋ ਗਈ ਹੈ | ਪਿੰਡ ਵਾਸੀਆਂ ਨੇ ਕਿਹਾ ਕਿ ਭਗਵੰਤ ਸਿੰਘ ਦੇ ਸਿਰ ਦੇ ਪਿਛਲੇ ਪਾਸੇ ਤੇਜ ਹਥਿਆਰ ਦਾ ਜਖਮ ਹੈ ਪਰ ਉਸ ਨੂੰ ਸੜਕ ਹਾਦਸਾ ਬਣਾਏ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਭਾਜਪਾ ਆਗੂ ਦੇ ਖਿਲਾਫ ਕੇਸ ਦਰਜ ਨਹੀ ਕੀਤਾ ਜਾਂਦਾ ਧਰਨਾ ਲਾ ਕੇ ਸੜਕ 'ਤੇ ਆਵਾਜਾਈ ਨੂੰ ਜਾਮ ਇਸੇ ਤਰਾਂ ਰੱਖਿਆ ਜਾਵੇਗਾ | ਹਰਪ੍ਰੀਤ ਸਿੰਘ ਥਾਣਾ ਮੁਖੀ ਪਾਤੜਾਂ ਨੇ ਧਰਨਾਕਾਰੀਆ ਨੂੰ ਅਪੀਲ ਕੀਤੀ ਕਿ ਉਹ ਆਵਾਜਾਈ ਨੂੰ ਖੋਲ ਦੇਣ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਲਿਆ ਜਾਵੇਗਾ ਪਰ ਖਬਰ ਲਿਖੇ ਜਾਣ ਤੱਕ ਧਰਨਾਕਾਰੀਆਂ ਵੱਲੋ ਧਰਨਾ ਜਾਰੀ ਸੀ |