02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਇਲਾਕੇ ਦੇ ਪਿੰਡਾਂ ’ਚ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਭਰਮਾਰ ਬਣੀ ਚਿੰਤਾ ਦਾ ਵਿਸ਼ਾ

ਭਾਦਸੋਂ, 2 ਅਕਤੂਬਰ (ਪ੍ਰਦੀਪ ਦੰਦਰਾਲਾ)- ਹੁਣ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿਚ ਵੀ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਭਰਮਾਰ ਲੋਕਾਂ ਲਈ ਦਿਨ ਪ੍ਰਤੀ ਦਿਨ ਵੱਡੀ ਸਮੱਸਿਆ ਬਣਦੇ ਜਾ ਰਹੇ ਹਨ। ਕੇਂਦਰ ਦੀ ਭਾਜਪਾ ਸਰਕਾਰ ਵਲੋਂ ਗਾਂਧੀ ਜੈਅੰਤੀ ਮੌਕੇ ਸਵੱਛਤਾ ਸੰਬੰਧੀ ਅਭਿਆਨ ਸ਼ੁਰੂ ਕੀਤੇ ਗਏ ਸਨ, ਜਿਸ ਤਹਿਤ ਕੂੜਾ ਕਰਕਟ ਤੇ ਪਲਾਸਟਿਕ ਦੀ ਵਰਤੋਂ ਸੰਬੰਧੀ ਸਵੱਛਤਾ ਪੰਦਰਵਾੜਾ ਅਭਿਆਨ ਸ਼ੁਰੂ ਕੀਤਾ ਗਿਆ ਸੀ, ਕਿਉਂਕਿ ਪਲਾਸਟਿਕ ਦੇ ਲਿਫ਼ਾਫ਼ੇ ਵਾਤਾਵਰਨ ਲਈ ਵੱਡਾ ਖ਼ਤਰਾ ਹਨ, ਇਹ ਮਿੱਟੀ ਤੇ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਹਨ, ਨਾਲੀਆਂ ਨੂੰ ਬੰਦ ਕਰਦੇ ਹਨ ਅਤੇ ਪਸ਼ੂਆਂ ਲਈ ਵੀ ਖ਼ਤਰਨਾਕ ਹਨ, ਫੇਰ ਵੀ ਇਨ੍ਹਾਂ ਦੀ ਵਰਤੋਂ ਧੜੱਲੇ ਨਾਲ ਹੈ ਰਹੀ ਹੈ ਜੋ ਸਾਡੇ ਆਲੇ ਦੁਆਲੇ ਲਈ ਘਾਤਕ ਹੈ।

Ad Position 21
No active advertisement
ਇਲਾਕੇ ਦੇ ਇਕ ਪਿੰਡ ’ਚ ਲਿਫ਼ਾਫ਼ਿਆਂ ਦੀ ਤਸਵੀਰ। ਤਸਵੀਰ : ਦੰਦਰਾਲਾ 03-10-2026
ਭਾਦਸੋਂ, 2 ਅਕਤੂਬਰ (ਪ੍ਰਦੀਪ ਦੰਦਰਾਲਾ)- ਹੁਣ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿਚ ਵੀ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਭਰਮਾਰ ਲੋਕਾਂ ਲਈ ਦਿਨ ਪ੍ਰਤੀ ਦਿਨ ਵੱਡੀ ਸਮੱਸਿਆ ਬਣਦੇ ਜਾ ਰਹੇ ਹਨ। ਕੇਂਦਰ ਦੀ ਭਾਜਪਾ ਸਰਕਾਰ ਵਲੋਂ ਗਾਂਧੀ ਜੈਅੰਤੀ ਮੌਕੇ ਸਵੱਛਤਾ ਸੰਬੰਧੀ ਅਭਿਆਨ ਸ਼ੁਰੂ ਕੀਤੇ ਗਏ ਸਨ, ਜਿਸ ਤਹਿਤ ਕੂੜਾ ਕਰਕਟ ਤੇ ਪਲਾਸਟਿਕ ਦੀ ਵਰਤੋਂ ਸੰਬੰਧੀ ਸਵੱਛਤਾ ਪੰਦਰਵਾੜਾ ਅਭਿਆਨ ਸ਼ੁਰੂ ਕੀਤਾ ਗਿਆ ਸੀ, ਕਿਉਂਕਿ ਪਲਾਸਟਿਕ ਦੇ ਲਿਫ਼ਾਫ਼ੇ ਵਾਤਾਵਰਨ ਲਈ ਵੱਡਾ ਖ਼ਤਰਾ ਹਨ, ਇਹ ਮਿੱਟੀ ਤੇ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਹਨ, ਨਾਲੀਆਂ ਨੂੰ ਬੰਦ ਕਰਦੇ ਹਨ ਅਤੇ ਪਸ਼ੂਆਂ ਲਈ ਵੀ ਖ਼ਤਰਨਾਕ ਹਨ, ਫੇਰ ਵੀ ਇਨ੍ਹਾਂ ਦੀ ਵਰਤੋਂ ਧੜੱਲੇ ਨਾਲ ਹੈ ਰਹੀ ਹੈ ਜੋ ਸਾਡੇ ਆਲੇ ਦੁਆਲੇ ਲਈ ਘਾਤਕ ਹੈ। ਪਿੰਡਾਂ ਸ਼ਹਿਰਾਂ, ਕਸਬਿਆਂ ਵਿਚ ਲਿਫ਼ਾਫ਼ੇ ਦੀ ਵਰਤੋਂ ਦੀ ਖੂਬ ਭਰਮਾਰ ਹੈ। ਪਲਾਸਟਿਕ ਸਾੜਨ ਨਾਲ ਹਾਨੀਕਾਰਕ ਧੂੰਆਂ ਪੈਦਾ ਹੁੰਦਾ ਹੈ। ਕੇਂਦਰ ਸਰਕਾਰ ਨੇ ਸਿੰਗਲ-ਯੂਜ਼ ਪਲਾਸਟਿਕ ਦੀਆਂ ਕਈ ਵਸਤੂਆਂ ’ਤੇ ਪਾਬੰਦੀ ਲਗਾਈ ਹੈ ਅਤੇ ਪਲਾਸਟਿਕ ਲਿਫ਼ਾਫ਼ਿਆਂ ਦੀ ਮੋਟਾਈ ਲਈ ਨਿਯਮ ਬਣਾਏ ਹਨ ਪਰ ਵੇਖਣ ’ਤੇ ਸਵਾਲ ਉੱਠਦਾ ਹੈ ਕਿ ਜੇ ਨਿਯਮ ਮੌਜੂਦ ਹਨ ਤਾਂ ਉਨ੍ਹਾਂ ਦੀ ਜ਼ਮੀਨੀ ਪੱਧਰ ’ਤੇ ਪਾਲਣਾ ਕਿਉਂ ਨਹੀਂ ਹੋ ਰਹੀ। ਬਾਜ਼ਾਰਾਂ ਵਿਚ ਪਤਲੇ ਪਲਾਸਟਿਕ ਲਿਫ਼ਾਫ਼ਿਆਂ ਦੀ ਵਰਤੋਂ ਦੇਖੀ ਗਈ ਜੇਕਰ ਸਰਕਾਰ ਪਲਾਸਟਿਕ ਦੀ ਵਰਤੋਂ ਨੂੰ ਬੰਦ ਕਰ ਦੇਵੇ ਜਾਂ ਇਸ ਦੇ ਉਤਪਾਦਨ ’ਤੇ ਰੋਕ ਲਗਾ ਕੇ ਇਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਪ੍ਰੰਤੂ ਸਰਕਾਰ ਵਲੋਂ ਅਜਿਹੇ ਕੋਈ ਉਪਰਾਲੇ ਨਾ ਕਰਕੇ ਇਸ ਦੀ ਵਰਤੋਂ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਆਮ ਦੇਖਣ ਵਿਚ ਆਇਆ ਹੈ ਕਿ ਛੋਟੇ ਦੁਕਾਨਦਾਰਾਂ ਦੇ ਚਲਾਨ ਕੱਟ ਕੇ ਹੀ ਵਾਹ-ਵਾਹ ਖੱਟ ਲਈ ਜਾਂਦੀ ਹੈ। ਇਸ ਲਈ ਸਰਕਾਰ ਨੂੰ ਸਿਰਫ਼ ਨਿਯਮ ਬਣਾਉਣ ਦੀ ਬਜਾਏ ਸਖ਼ਤ ਨਿਗਰਾਨੀ, ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਕੱਪੜੇ , ਜੂਟ ਆਦਿ ਦੇ ਸਸਤੇ ਸਾਧਨ ਉਪਲਬਧ ਕਰਵਾਉਣ ’ਤੇ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਲੋਕਾਂ ਦੀ ਭਾਗੀਦਾਰੀ ਨਾਲ ਹੀ ਪਲਾਸਟਿਕ ਪ੍ਰਦੂਸ਼ਣ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘਟਾਇਆ ਜਾ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਵਲੋਂ ਸਮਾਣਾ ’ ਚ ਲਵਾਰਸ ਕੁੱਤਿਆਂ ਦੀ ਨਸਬੰਦੀ ਮੁਹਿੰਮ ਸ਼ੁਰੂ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਦੀ ਬਾਇਓਟੈਕਨਾਲੋਜੀ ਸੁਸਾਇਟੀ ਵਲੋਂ ਵਿੱਦਿਅਕ ਦੌਰਾ
Ad Position 24