ਦਿਨ-ਦਿਹਾੜੇ ਕਿਸਾਨ ਬੈਰਿਗ ਸਟੋਰ ’ਚੋਂ ਨਕਦੀ ਚੋਰੀ
ਬਨੂੜ, 20 ਨਵੰਬਰ (ਭੁਪਿੰਦਰ ਸਿੰਘ)-ਦਿਨ ਦਿਹਾੜੇ ਸ਼ਹਿਰ ਦੇ ਮਾਈ ਬੰਨੋ ਮੰਦਿਰ ਦੇ ਨੇੜੇ ਸਥਿਤ ਕਿਸਾਨ ਬੈਰਿਗ ਸਟੋਰ ’ਚੋਂ 10 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਚੋਰ ਫਰਾਰ ਹੋ ਗਏ। ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸ਼ਹਿਰ ਦੇ ਵਿਚ ਕਿਸਾਨ ਬੈਰਿੰਗ ਸਟੋਰ ਨਾਂਅ ’ਤੇ ਦੁਕਾਨ ਹੈ।
ਬਨੂੜ, 20 ਨਵੰਬਰ (ਭੁਪਿੰਦਰ ਸਿੰਘ)-ਦਿਨ ਦਿਹਾੜੇ ਸ਼ਹਿਰ ਦੇ ਮਾਈ ਬੰਨੋ ਮੰਦਿਰ ਦੇ ਨੇੜੇ ਸਥਿਤ ਕਿਸਾਨ ਬੈਰਿਗ ਸਟੋਰ ’ਚੋਂ 10 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਚੋਰ ਫਰਾਰ ਹੋ ਗਏ। ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸ਼ਹਿਰ ਦੇ ਵਿਚ ਕਿਸਾਨ ਬੈਰਿੰਗ ਸਟੋਰ ਨਾਂਅ ’ਤੇ ਦੁਕਾਨ ਹੈ। ਉਨ੍ਹਾਂ ਦੱਸਿਆ ਕਿ ਉਹ ਅੱਜ ਸਵੇਰੇ ਤਕਰੀਬਨ 11 ਕੁ ਵਜੇ ਦੇ ਕਰੀਬ ਆਪਣੀ ਦੁਕਾਨ ਅੰਦਰ ਬੈਠਾ ਸੀ ਅਤੇ ਜਦੋਂ ਉਹ ਇਕ ਮਿੰਟ ਲਈ ਦੁਕਾਨ ਵਿਚੋਂ ਬਾਥਰੂਮ ਕਰਨ ਗਿਆ ਤਾਂ ਜਦੋਂ ਬਾਥਰੂਮ ਕਰਕੇ ਦੁਕਾਨ ਅੰਦਰ ਆਇਆ ਤਾਂ ਦੇਖਿਆ ਕਿ ਗਲੇ ਵਿਚੋਂ ਤਕਰੀਬਨ 10 ਹਜ਼ਾਰ ਦੀ ਰਾਸ਼ੀ ਜੋ ਕਿ ਗਾਇਬ ਸੀ। ਦੁਕਾਨਦਾਰ ਨੇ ਦੱਸਿਆ ਕਿ ਸ਼ਹਿਰ ਵਿਚ ਰੋਜ਼ਾਨਾ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਵਲੋਂ ਇਨ੍ਹਾਂ ਵਿਰੁੱਧ ਕੋਈ ਸਖ਼ਤ ਕਾਰਵਾਈ ਨਾ ਕੀਤੇ ਜਾਣ ਕਾਰਨ ਇਲਾਕੇ ਦੇ ਲੋਕਾਂ ਨੂੰ ਰੋਜ਼ਾਨਾ ਆਰਥਿਕ ਨੁਕਸਾਨ ਹੋ ਰਿਹਾ ਹੈ। ਸ਼ਹਿਰ ਦੇ ਦੁਕਾਨਦਾਰਾਂ ਅਤੇ ਵਸਨੀਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨ੍ਹਾਂ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਚੋਰ ਗਿਰੋਹ ਨੂੰ ਕਾਬੂ ਕਰਨ ਦੀ ਮੰਗ ਕੀਤੀ।