20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਚੁਸਤ ਪ੍ਰਸ਼ਾਸਨ ਤੇ ਸੰਤੁਸ਼ਟ ਉਮੀਦਵਾਰਾਂ ਦੇ ਨਿੱਤਰਨ ਨਾਲ ਮੁਕਾਬਲੇ ਹੋਣਗੇ ਦਿਲਚਸਪ

ਪਟਿਆਲਾ, 20 ਨਵੰਬਰ (ਅਮਰਬੀਰ ਸਿੰਘ ਆਲੂਵਾਲੀਆ)-28 ਨਵੰਬਰ ਨੂੰ ਨਗਰ ਨਿਗਮ ਪਟਿਆਲਾ ਦੇ 30 ਵਾਰਡਾਂ ਵਿਚ ਹੋਣ ਵਾਲੀਆਂ ਚੋਣਾਂ ਵਿਚ ਅੱਜ ਵਿਭਾਗਾਂ ਵਲੋਂ ਕਾਗਜ਼ਾਂ ਦੀ ਪੜਤਾਲ ਕੀਤੀ ਗਈ। ਜਿਸ ਵਿਚ 201 ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ ਗਏ।

Ad Position 21
No active advertisement
ਪਟਿਆਲਾ ਦੇ ਵਾਰਡ ਨੰਬਰ 53 ਤੋਂ ‘ਆਪ’ ਉਮੀਦਵਾਰ ਰੁਪਿੰਦਰ ਕੌਰ ਰੂਬੀ ਇਲਾਕੇ ਵਿਚ ਇਕ ਸਮਾਗਮ ਦੌਰਾਨ ਨਜ਼ਰ ਆ ਰਹੇ ਹਨ। ਅਜੀਤ ਤਸਵੀਰ 21-11-2026
ਪਟਿਆਲਾ, 20 ਨਵੰਬਰ (ਅਮਰਬੀਰ ਸਿੰਘ ਆਲੂਵਾਲੀਆ)-28 ਨਵੰਬਰ ਨੂੰ ਨਗਰ ਨਿਗਮ ਪਟਿਆਲਾ ਦੇ 30 ਵਾਰਡਾਂ ਵਿਚ ਹੋਣ ਵਾਲੀਆਂ ਚੋਣਾਂ ਵਿਚ ਅੱਜ ਵਿਭਾਗਾਂ ਵਲੋਂ ਕਾਗਜ਼ਾਂ ਦੀ ਪੜਤਾਲ ਕੀਤੀ ਗਈ। ਜਿਸ ਵਿਚ 201 ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ ਗਏ। ਇੱਥੇ ਇਹ ਦੱਸਣਯੋਗ ਹੈ ਕਿ ਨਗਰ ਨਿਗਮ ਤੋਂ ਐਨ.ਓ.ਸੀ. ਲੈਣ ਤੋਂ ਬਾਅਦ 201 ਉਮੀਦਵਾਰਾਂ ਵਲੋਂ ਹੀ ਵੱਖ-ਵੱਖ ਵਾਰਡਾਂ ਵਿਚੋਂ ਚੋਣ ਲੜਨ ਲਈ ਕਾਗਜ਼ ਦਾਖਲ ਕੀਤੇ ਗਏ ਸਨ। ਇਸ ਵਾਰ ਕਿਸੇ ਵੀ ਉਮੀਦਵਾਰ ਦੇ ਕਾਗਜ਼ ਰੱਦ ਨਾ ਹੋਣਾ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਵੱਖੋ ਵੱਖਰੀਆਂ ਪਾਰਟੀਆਂ ਖਾਸ ਕਰ ਹੁਕਮਰਾਨ ਤੇ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰਾਂ ਵਲੋਂ ਆਪਣੇ ਇਲਾਕਿਆਂ ਵਿਚ ਘਰ ਘਰ ਜਾ ਕੇ ਵੋਟਰਾਂ ਨਾਲ ਸੰਪਰਕ ਸਾਧਣਾ ਸ਼ੁਰੂ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਭਾਜਪਾ, ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਦੇ ਨਾਲ ਨਾਲ ਕਈ ਆਜ਼ਾਦ ਉਮੀਦਵਾਰਾਂ ਵਲੋਂ ਅੱਜ ਕਾਗਜ਼ਾਂ ਦੇ ਸਹੀ ਪਾਏ ਜਾਣ ਤੋਂ ਬਾਅਦ ਵਾਰਡਾਂ ਵਿਚ ਸੰਪਰਕ ਮੁਹਿੰਮ ਆਰੰਭੀ ਗਈ। ਚੁਸਤ ਤੇ ਸਤਰਕ ਹੋਇਆ ਪ੍ਰਸ਼ਾਸਨ ਅਤੇ ਸੰਤੁਸ਼ਟ ਉਮੀਦਵਾਰਾਂ ਵਲੋਂ ਜਿਸ ਉਤਸ਼ਾਹ ਨਾਲ ਇਸ ਵਾਰ ਆਪਣੇ ਆਪਣੇ ਇਲਾਕਿਆਂ ਵਿਚ ਚੋਣ ਮੁਹਿੰਮ ਆਰੰਭੀ ਗਈ ਜਾਂ ਆਰੰਭੀ ਜਾ ਰਹੀ ਹੈ ਉਸ ਨਾਲ ਇਸ ਵਾਰ ਦੀਆਂ ਚੋਣਾਂ ਕਾਫ਼ੀ ਰੌਚਕ ਹੋਣ ਦੀ ਸੰਭਾਵਨਾ ਹੈ। ਭਾਵੇਂ ਅੱਜ ਜਿਹੜੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਉਨ੍ਹਾਂ ਦੀ ਸੂਚੀ ਰਾਤ ਨੂੰ ਤਕਰੀਬਨ 7 ਵਜੇ ਨਸ਼ਰ ਕੀਤੀ ਗਈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕੱਲ 21 ਨਵੰਬਰ ਤੱਕ ਜਿਹੜੇ ਉਮੀਦਵਾਰ ਚੋਣ ਮੈਦਾਨ ਵਿਚੋਂ ਆਪਣਾ ਨਾਮ ਵਾਪਸ ਲੈਣਾ ਚਾਹੁੰਦੇ ਹਨ ਉਹ ਆਪਣਾ ਨਾਮ ਵਾਪਸ ਲੈ ਸਕਣਗੇ। ਇਸੇ ਕੜੀ ਤਹਿਤ ਵਾਰਡ ਨੰਬਰ 53 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰੁਪਿੰਦਰ ਕੌਰ ਰੂਬੀ ਵਲੋਂ ਵੀ ਵਾਰਡ ਵਿਚ ਘਰ ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲਾਂ ਵਿਚ ਹੀ ਨਗਰ ਨਿਗਮ ਵਲੋਂ ਇਲਾਕੇ ਵਿਚ ਸੜਕਾਂ, ਸਟਰੀਟ ਲਾਈਟਾਂ, ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਬਿਲਕੁਲ ਖਤਮ ਕਰ ਦਿੱਤਾ ਗਿਆ ਹੈ। ਜਿਸ ਕਾਰਨ ਇਲਾਕਾ ਵਾਸੀਆਂ ਵਲੋਂ ਇਸ ਵਾਰ ਵੋਟਾਂ ਵਿਚ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਕਾਮਯਾਬ ਬਣਾਉਣ ਲਈ ਹੁੰਗਾਰਾ ਦਿੱਤਾ ਜਾ ਰਿਹਾ ਹੈ। ਅੱਜ ਦੇ ਚੋਣ ਪ੍ਰਚਾਰ ਵਿਚ ਉਨ੍ਹਾਂ ਦੇ ਨਾਲ ਇਲਾਕੇ ਦੀਆਂ ਔਰਤਾਂ ਵਲੋਂ ਵੱਡੀ ਮੁਹਿੰਮ ਵਿੱਢੀ ਗਈ, ਜਿਸ ਵਿਚ ਘਰ ਘਰ ਤੱਕ ਜਾ ਕੇ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਆ ਗਿਆ। ਸ੍ਰੀਮਤੀ ਰੂਬੀ ਮੁਤਾਬਕ ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਪਟਿਆਲਾ ਅੰਦਰ ਧਾਰਮਿਕ ਸਥਾਨਾਂ ਦੀ ਸੇਵਾ ਲਈ ਵੀ ਬੜਾ ਵੱਡਾ ਉਪਰਾਲਾ ਕੀਤਾ ਹੈ ਜੋ ਲੰਘੀਆਂ ਸਰਕਾਰਾਂ ਦੇ ਹਿੱਸੇ ਨਹੀਂ ਆਇਆ। ਦੂਜੇ ਪਾਸੇ ਭਾਜਪਾ ਉਮੀਦਵਾਰਾਂ ਦੇ ਅੱਜ ਵੀ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਜੈ ਇੰਦਰ ਕੌਰ ਡਟੇ ਦਿਖੇ। ਇਸ ਦੌਰਾਨ ਉਹ ਸਰਕਾਰੀ ਅਧਿਕਾਰੀਆਂ ਵਲੋਂ ਉਮੀਦਵਾਰਾਂ ਦੇ ਕਾਗਜ਼ਾਂ ’ਚ ਕਿਸੇ ਕਿਸਮ ਦੀ ਊਣਤਾਈ ਦਿਖਾ ਕੇ ਰੱਦ ਨਾ ਕੀਤਾ ਜਾਵੇ ਲਈ ਅਗਾਹ ਕਰਦੇ ਸੁਣੇ ਗਏ।
Ad Position 22
No active advertisement
ਪਿਛਲੀ ਖ਼ਬਰ ਜੀ.ਬੀ. ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਨੇ ਸੂਬਾ ਪੱਧਰੀ ਮੁਕਾਬਲੇ ’ਚ ਚਾਂਦੀ ਦਾ ਤਗਮਾ ਜਿੱਤ ਕੇ ਰਚਿਆ ਇਤਿਹਾਸ ਅਗਲੀ ਖ਼ਬਰ ਹਲਕਾ ਸਨੌਰ ਅੰਦਰ ਆਮ ਆਦਮੀ ਪਾਰਟੀ ਦੇ ਉਪ-ਚੇਅਰਮੈਨ ਦੀਆਂ ਤੋੜੀਆਂ ਮੁੜ ਫਲੈਕਸਾਂ ਫਲੈਕਸ ਬੋਰਡ ਤੋੜਨ ਨਾਲ ਲੋਕਾਂ ਦੇ ਦਿਲ...
Ad Position 24