02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਗੁਰਦੁਆਰਾ ਸਾਹਿਬ ਜਾ ਰਹੇ ਵਿਅਕਤੀ ਨੂੰ ਕੁੱਤੇ ਨੇ ਨੋਚਿਆ, ਕੀਤਾ ਜ਼ਖਮੀ

Ad Position 21
No active advertisement
ਕੁੱਤੇ ਵਲੋ ਬਾਂਹ 'ਤੇ ਵੱਢੀ ਦੰਦੀ ਦਾ ਦਿ੍ਸ਼ ਅਤੇ ਘਟਨਾ ਸੰਬੰਧੀ ਜਾਣਕਾਰੀ ਦਿੰਦਾ ਹੋਇਆ ਪੀੜਤ ਜਾਗਰ ਸਿੰਘ | <br/> 23-04-2026
ਬਨੂੜ, 22 ਅਪ੍ਰੈਲ (ਭੁਪਿੰਦਰ ਸਿੰਘ)-ਸਥਾਨਕ ਸ਼ਹਿਰ ਵਿਚ ਅੱਜ ਸਵੇਰੇ ਆਵਾਰਾ ਖ਼ੂੰਖ਼ਾਰ ਕੁੱਤੇ ਨੇ ਗੁਰਦੁਆਰਾ ਸਾਹਿਬ ਜਾ ਰਹੇ 62 ਸਾਲਾ ਵਿਅਕਤੀ ਨੂੰ ਨੋਚ ਕੇ ਜ਼ਖਮੀ ਕਰ ਦਿੱਤਾ | ਜਾਣਕਾਰੀ ਦਿੰਦੇ ਹੋਏ ਬਨੂੜ ਦੇ ਵਾਰਡ ਨੰਬਰ 12 ਦੀ ਬਾਡਿਆਂ ਬਸੀ ਦੇ ਵਸਨੀਕ ਜਾਗਰ ਸਿੰਘ ਸੋਨੀ ਨੇ ਦੱਸਿਆ ਕਿ ਉਹ ਅੱਜ ਸਵੇਰੇ 6 ਵਜੇ ਦੇ ਕਰੀਬ ਰੋਜਾਨਾ ਦੀ ਤਰ੍ਹਾਂ ਜਦੋਂ ਆਪਣੇ ਘਰ ਤੋਂ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਨਿਕਲਿਆ ਤਾਂ ਅਚਾਨਕ ਆਵਾਰਾ ਕੁੱਤੇ ਨੇ ਉਸ ਦੀ ਬਾਂਹ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ | ਉਨ੍ਹਾਂ ਦੱਸਿਆ ਕਿ ਉਸ ਵਲੋਂ ਰੋਲਾ ਪਾਉਣ 'ਤੇ ਇਹ ਖ਼ੂੰਖ਼ਾਰ ਕੁੱਤਾ ਭੱਜ ਗਿਆ ਪਰ ਉਸ ਵਲੋਂ ਨੋਚੇ ਜਾਣ ਕਾਰਨ ਉਸ ਦੀ ਬਾਂਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ | ਪੀੜਤ ਜਾਗਰ ਸਿੰਘ ਸੋਨੀ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਦੇ ਪਰਿਵਾਰ ਦੇ ਮੈਂਬਰ ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਚ ਲੈ ਗਏ | ਜਿੱਥੇ ਉਸ ਦੀ ਮਲ੍ਹਮ ਪੱਟੀ ਕਰਨ ਉਪਰੰਤ ਉਸ ਨੇ ਬਨੂੜ ਦੇ ਸਰਕਾਰੀ ਹਸਪਤਾਲ ਵਿਚ ਆਪਣਾ ਇਲਾਜ ਸ਼ੁਰੂ ਕਰਵਾਇਆ | ਵਾਤਾਵਰਣ ਪ੍ਰੇਮੀ ਜੋਰਾ ਸਿੰਘ ਬਨੂੜ, ਮਨੀਸ਼ ਕਟਾਰੀਆ, ਜਗਜੀਤ ਸਿੰਘ ਛੜਬੜ, ਮਾਈ ਬੰਨੋ ਯੂਥ ਕਲੱਬ ਬਨੂੜ ਦੇ ਪ੍ਰਧਾਨ ਸੰਜੀਵ ਕੁਮਾਰ ਟੋਨੀ ਨੇ ਦੱਸਿਆ ਕਿ ਇਲਾਕੇ ਵਿਚ ਆਵਾਰਾ ਕੁੱਤਿਆਂ ਅਤੇ ਸ਼ਹਿਰ ਵਿਚ ਘੁੰਮਦੇ ਪਸੂਆਂ ਦੀ ਭਰਮਾਰ ਹੈ | ਉਨ੍ਹਾਂ ਦੱਸਿਆ ਕਿ ਆਵਾਰਾ ਕੁੱਤਿਆਂ ਦੀ ਵਧੀ ਹੋਈ ਗਿਣਤੀ ਕਾਰਨ ਜਿੱਥੇ ਇਲਾਕੇ ਦੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਆਵਾਰਾ ਪਸੂਆਂ ਦੀ ਭਰਮਾਰ ਹੋਣ ਕਾਰਨ ਰੋਜਾਨਾ ਸੜਕੀ ਹਾਦਸੇ ਵਾਪਰ ਰਹੇ ਹਨ | ਉਨ੍ਹਾਂ ਸੂਬਾ ਸਰਕਾਰ ਅਤੇ ਪ੍ਰਸਾਸਨਿਕ ਅਧਿਕਾਰੀਆਂ ਤੋਂ ਇਲਾਕੇ ਵਿਚ ਘੁੰਮ ਰਹੇ ਆਵਾਰਾ ਕੁੱਤਿਆਂ ਅਤੇ ਪਸ਼ੂਆਂ 'ਤੇ ਕਾਬੂ ਪਾਉਣ ਦੀ ਮੰਗ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਜਗਾੜੂ ਮੋਟਰਸਾਈਕਲ ਰੇਹੜੀਆਂ ਦੇ ਕੱਟੇ ਚਲਾਨ ਅਗਲੀ ਖ਼ਬਰ ਨਗਰ ਕੌਂਸਲ ਦੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਾਸਿਲ ਕਰਨਗੇ ਰਿਕਾਰਡ ਤੋੜ ਜਿੱਤ-ਬਾਬੂ ਕਬੀਰ ਦਾਸ
Ad Position 24