21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਹਲਕਾ ਸਨÏਰ ਅੰਦਰ ਮੰਜਾਲ ਕਲਾਂ ਦੇ ਲੋਕ ਕੱਚੇ ਰਸਤੇ ਤੋਂ ਅÏਖੇ

Ad Position 21
No active advertisement
ਹਲਕਾ ਸਨੌਰ ਅੰਦਰ ਕੱਚੇ ਰਸਤੇ ਸਫਰ ਕਰਦਾ ਹੋਇਆ ਪਿੰਡ ਮੰਜਾਲ ਕਲਾਂ ਵਾਸੀ | ਤਸਵੀਰ : ਧਨਵੰਤ ਸਿੰਘ <br/> 28-04-2026
ਭੁੱਨਰਹੇੜੀ, 27 ਅਪ੍ਰੈਲ (ਧਨਵੰਤ ਸਿੰਘ)-ਹਲਕਾ ਸਨÏਰ ਅਧੀਨ ਪਿੰਡ ਮੰਜਾਲ ਕਲਾਂ ਦੇ ਨਿਵਾਸੀਆਂ ਲਈ ਮੁੱਖ ਮਾਰਗ ਨਾਲ ਜੁੜਦਾ ਕਰੀਬ ਡੇਢ ਕਿਲੋਮੀਟਰ ਦਾ ਕੱਚਾ ਰਸਤਾ ਲੰਮੇ ਸਮੇਂ ਤੋਂ ਵੱਡੀ ਸਮੱਸਿਆ ਬਣਿਆ ਹੋਇਆ ਹੈ¢ ਦੇਸ਼ ਨੂੰ ਆਜ਼ਾਦ ਹੋਏ ਲਗਭਗ 80 ਸਾਲ ਬੀਤ ਚੁੱਕੇ ਹਨ, ਪਰ ਇਸ ਪਿੰਡ ਦੇ ਲੋਕ ਅਜੇ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ¢ ਪਿੰਡ ਨੂੰ ਪਟਿਆਲਾ ਨਾਲ ਜੋੜਦਾ ਇਹ ਅਹਿਮ ਸੰਪਰਕ ਰਸਤਾ ਅੱਜ ਵੀ ਕੱਚਾ ਹੋਣ ਕਾਰਨ ਲੋਕਾਂ ਲਈ ਰੋਜ਼ਾਨਾ ਦੀ ਜ਼ਿੰਦਗੀ ਅÏਖੀ ਬਣ ਚੁੱਕੀ ਹੈ¢ ਮੀਂਹ ਦੇ ਦਿਨਾਂ 'ਚ ਇਹ ਰਸਤਾ ਚਿੱਕੜ ਨਾਲ ਭਰ ਜਾਂਦਾ ਹੈ, ਜਿਸ ਕਾਰਨ ਵਾਹਨਾਂ ਦੀ ਆਵਾਜਾਈ ਤਕਰੀਬਨ ਬੰਦ ਹੋ ਜਾਂਦੀ ਹੈ ਅਤੇ ਪੈਦਲ ਤੁਰਨਾ ਵੀ ਮੁਸ਼ਕਲ ਹੋ ਜਾਂਦਾ ਹੈ¢ ਲੋਕਾਂ ਨੂੰ ਮਜਬੂਰਨ ਗੁਆਢੀ ਪਿੰਡ ਭੱਟੀਆਂ ਜਾਂ ਅਕਾਲਗੜ੍ਹ ਰਾਹੀਂ ਵੱਡਾ ਚੱਕਰ ਲਗਾ ਕੇ ਪਟਿਆਲਾ ਜਾਣਾ ਪੈਂਦਾ ਹੈ, ਜਿਸ ਨਾਲ ਸਮਾਂ ਅਤੇ ਪੈਸਾ ਦੋਵੇਂ ਵੱਧ ਖਰਚ ਹੁੰਦੇ ਹਨ¢ ਇਸ ਸਮੱਸਿਆ ਦਾ ਸਭ ਤੋਂ ਵੱਧ ਅਸਰ ਵਿਦਿਆਰਥੀਆਂ, ਨੌਕਰੀਪੇਸ਼ਾ ਲੋਕਾਂ ਅਤੇ ਮਰੀਜ਼ਾਂ 'ਤੇ ਪੈਂਦਾ ਹੈ¢ ਬੱਚਿਆਂ ਨੂੰ ਸਕੂਲ ਜਾਣ ਵਿਚ ਮੁਸ਼ਕਲ ਆਉਂਦੀ ਹੈ, ਜਦ ਕਿ ਬਿਮਾਰ ਮਰੀਜ਼ਾਂ ਲਈ ਐਮਰਜੈਂਸੀ ਵੇਲੇ ਇਹ ਰਸਤਾ ਖਤਰਨਾਕ ਸਾਬਤ ਹੁੰਦਾ ਹੈ¢ ਸਮੇਂ ਸਿਰ ਇਲਾਜ ਲਈ ਕਈ ਸਮੇਂ ਵੱਧ ਲੱਗਣਾ ਕਈ ਵਾਰ ਜਾਨ ਲਈ ਵੀ ਖਤਰਾ ਬਣਿਆ ਰਹਿੰਦਾ ਹੈ¢ ਕਿਸਾਨਾਂ ਲਈ ਵੀ ਇਹ ਰਸਤਾ ਵੱਡੀ ਚਿੰਤਾ ਦਾ ਕਾਰਨ ਹੈ¢ ਖੇਤ ਇਸੇ ਰਸਤੇ ਨਾਲ ਜੁੜੇ ਹੋਣ ਕਰਕੇ ਫਸਲ ਦੀ ਢੋਆ-ਢੁਆਈ ਕਰਨੀ ਬਹੁਤ ਅÏਖੀ ਹੋ ਜਾਂਦੀ ਹੈ¢ ਮੰਡੀਆਂ ਤੱਕ ਫਸਲ ਪਹੁੰਚਾਉਣ ਲਈ ਲੰਮਾ ਰਸਤਾ ਤੈਅ ਕਰਨਾ ਪੈਂਦਾ ਹੈ¢ ਖਾਦ, ਬੀਜ ਅਤੇ ਹੋਰ ਸਮੱਗਰੀ ਖੇਤਾਂ ਤੱਕ ਲਿਜਾਣ 'ਚ ਵੀ ਵਾਧੂ ਖਰਚਾ ਅਤੇ ਸਮਾਂ ਲੱਗਦਾ ਹੈ¢ ਕਈ ਵਾਰ ਭਾਰੀ ਵਾਹਨ ਚਿੱਕੜ 'ਚ ਫਸ ਜਾਂਦੇ ਹਨ, ਜਿਸ ਨਾਲ ਹੋਰ ਨੁਕਸਾਨ ਵੀ ਝੱਲਣਾ ਪੈਂਦਾ ਹੈ¢ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਲੰਮੇ ਸਮੇਂ ਤੋਂ ਸਿਆਸੀ ਆਗੂਆਂ ਅਤੇ ਪ੍ਰਸ਼ਾਸਨ ਕੋਲ ਇਸ ਰਸਤੇ ਨੂੰ ਪੱਕਾ ਕਰਨ ਦੀ ਮੰਗ ਕਰਦੇ ਆ ਰਹੇ ਹਨ, ਪਰ ਅਜੇ ਤੱਕ ਕੋਈ ਢੁੱਕਵਾਂ ਹੱਲ ਨਹੀਂ ਨਿਕਲਿਆ¢ ਲੋਕਾਂ ਨੇ ਇਹ ਵੀ ਦੱਸਿਆ ਕਿ ਇਹ ਰਸਤਾ ਸਿਰਫ ਮੰਜਾਲ ਕਲਾਂ ਹੀ ਨਹੀਂ, ਸਗੋਂ ਨੇੜਲੇ ਪਿੰਡਾਂ ਲਈ ਵੀ ਅਹਿਮ ਹੈ, ਪਰ ਇਸਦੀ ਹਾਲਤ ਬੇਹੱਦ ਮਾੜੀ ਹੈ¢ ਲੋਕਾਂ ਨੇ ਮੰਡੀ ਬੋਰਡ 'ਤੇ ਵੀ ਸਵਾਲ ਉਠਾਏ ਹਨ¢ ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਆਪਣੀ ਫਸਲ ਵੇਚਣ ਵੇਲੇ ਮਾਰਕੀਟ ਫੀਸ ਭਰਦੇ ਹਨ, ਪਰ ਬਦਲੇ 'ਚ ਬੁਨਿਆਦੀ ਸਹੂਲਤਾਂ ਨਹੀਂ ਮਿਲ ਰਹੀਆਂ¢ ਜੇ ਇਹ ਰਸਤਾ ਪੱਕਾ ਕਰ ਦਿੱਤਾ ਜਾਵੇ ਤਾਂ ਕਿਸਾਨਾਂ ਅਤੇ ਆਮ ਲੋਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ¢ ਪਿੰਡ ਵਾਸੀਆਂ ਨੇ ਸਰਕਾਰ ਅਤੇ ਸੰਬੰਧਤ ਵਿਭਾਗਾਂ ਨੂੰ ਅਪੀਲ ਕੀਤੀ ਹੈ ਕਿ ਇਸ ਛੋਟੇ ਜਿਹੇ ਪਰ ਅਹਿਮ ਰਸਤੇ ਨੂੰ ਜਲਦੀ ਪੱਕਾ ਕੀਤਾ ਜਾਵੇ¢ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਿਰਫ ਇਕ ਰਸਤਾ ਨਹੀਂ, ਸਗੋਂ ਪਿੰਡ ਦੇ ਲੋਕਾਂ ਦੀ ਆਸ, ਸੁਖਾਲੀ ਜ਼ਿੰਦਗੀ ਅਤੇ ਤਰੱਕੀ ਨਾਲ ਜੁੜਿਆ ਮਸਲਾ ਹੈ, ਜਿਸਦਾ ਹੱਲ ਹੁਣ ਹੋਰ ਦੇਰ ਨਹੀਂ ਹੋਣਾ ਚਾਹੀਦਾ¢
Ad Position 22
No active advertisement
ਪਿਛਲੀ ਖ਼ਬਰ ਇਕ ਕਾਰ ਡੀਲਰ ਵਲੋਂ ਜਨਤਕ ਕਾਰ ਪਾਰਕਿੰਗ 'ਤੇ ਨਾਜਾਇਜ਼ ਕਬਜ਼ੇ ਬਣੇ ਸਿਰਦਰਦੀ ਨਗਰ ਨਿਗਮ ਦੀ ਅਣਦੇਖੀ 'ਤੇ ਲੋਕਾਂ 'ਚ ਰੋ... ਅਗਲੀ ਖ਼ਬਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 29 ਨੂੰ
Ad Position 24