ਇਕ ਕਾਰ ਡੀਲਰ ਵਲੋਂ ਜਨਤਕ ਕਾਰ ਪਾਰਕਿੰਗ 'ਤੇ ਨਾਜਾਇਜ਼ ਕਬਜ਼ੇ ਬਣੇ ਸਿਰਦਰਦੀ ਨਗਰ ਨਿਗਮ ਦੀ ਅਣਦੇਖੀ 'ਤੇ ਲੋਕਾਂ 'ਚ ਰੋਸ
ਛੋਟੀ ਬਾਰਾਦਰੀ 'ਚ ਬੇਅੰਤ ਸਿੰਘ ਕੰਪਲੈਕਸ ਦੀ ਕਾਰ ਪਾਰਕਿੰਗ 'ਚ ਵੇਚਣ ਲਈ ਖੜ੍ਹੀਆਂ ਕੀਤੀਆਂ ਦਰਜਨਾਂ ਕਾਰਾਂ | ਅਜੀਤ ਤਸਵੀਰ
<br/>
28-04-2026
ਇਸ ਤੋਂ ਇਲਾਵਾ ਇਹ ਕਾਰ ਡੀਲਰ ਆਪਣੇ ਨਿੱਜੀ ਲਾਭ ਲਈ ਦਰਜਨਾਂ ਗੱਡੀਆਂ ਵੇਚਣ ਲਈ ਪਾਰਕਿੰਗ ਵਿਚ ਹੀ ਖੜ੍ਹੀਆਂ ਕਰਦੇ ਹਨ, ਜਿਸ ਨਾਲ ਜਨਤਕ ਥਾਂ ਦਾ ਗ਼ਲਤ ਇਸਤੇਮਾਲ ਹੁੰਦਾ ਹੈ ਅਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ | ਸਥਾਨਕ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਕਾਰਨ ਗਾਹਕਾਂ ਨੂੰ ਪਾਰਕਿੰਗ ਨਾ ਮਿਲਣ ਨਾਲ ਕਾਰੋਬਾਰ 'ਤੇ ਵੀ ਨਕਾਰਾਤਮਿਕ ਅਸਰ ਪੈ ਰਿਹਾ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਨਗਰ ਨਿਗਮ ਨੂੰ ਇਸ ਮਾਮਲੇ ਦੀ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ | ਦੂਜੇ ਪਾਸੇ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਵਲੋਂ ਵੀ ਪਹਿਲਾਂ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਦੇ ਵੱਡੇ ਦਾਅਵੇ ਕੀਤੇ ਗਏ ਸਨ ਪਰ ਹਕੀਕਤ ਵਿਚ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ | ਲੋਕਾਂ ਦਾ ਕਹਿਣਾ ਹੈ ਕਿ ਵਾਰ-ਵਾਰ ਸ਼ਿਕਾਇਤਾਂ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਅਣਗਹਿਲੀ ਕੀਤੀ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਵਿਚ ਰੋਸ ਵਧਦਾ ਜਾ ਰਿਹਾ ਹੈ | ਉਨ੍ਹਾਂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਤੁਰੰਤ ਦਖ਼ਲ ਦੇ ਕੇ ਜਨਤਕ ਪਾਰਕਿੰਗ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾਣ ਅਤੇ ਲੋਕਾਂ ਨੂੰ ਦਰਪੇਸ਼ ਸਮੱਸਿਆ ਤੋਂ ਰਾਹਤ ਦਿੱਤੀ ਜਾਵੇ |