23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸਕਾਲਰਜ਼ ਸਕੂਲ ਦੀ ਯਸ਼ਵਿੰਦਰ ਕੌਰ ਨੇ ਭਾਰਤੀ ਡਾਕ ਵਿਭਾਗ ਵਲੋਂ ਕਰਵਾਏ ਪੱਤਰ ਲਿਖਣ ਮੁਕਾਬਲੇ 'ਚ ਜਿੱਤਿਆ ਤੀਜਾ ਸਥਾਨ

Ad Position 21
No active advertisement
ਰਾਸ਼ਟਰ ਪੱਧਰੀ ਪੱਤਰ ਲਿਖਣ ਦੇ ਮੁਕਾਬਲੇ 'ਚ ਤੀਜਾ ਸਥਾਨ ਹਾਸਲ ਕਰਨ ਵਾਲੀ ਯਸ਼ਵਿੰਦਰ ਕੌਰ ਦਾ ਸਨਮਾਨ ਕਰਦੇ ਹੋਏ ਡਾਇਰੈਕਟਰ ਸੁਦੇਸ਼ ਜੋਸ਼ੀ, ਵਾਈਸ ਪਿ੍ੰਸੀਪਲ ਜਸਵਿੰਦਰ ਕੌਰ ਅਤੇ ਹੋਰ | ਤਸਵੀਰ : ਗੁਰਵਿੰਦਰਪਾਲ ਸਿੰਘ <br/> 28-04-2026
ਰਾਜਪੁਰਾ, 27 ਅਪ੍ਰੈਲ (ਜੀ.ਪੀ. ਸਿੰਘ)-ਸਥਾਨਕ ਸਕਾਲਰਜ਼ ਪਬਲਿਕ ਸਕੂਲ ਦੀ ਯਸ਼ਵਿੰਦਰ ਕੌਰ ਨੇ ਭਾਰਤੀ ਡਾਕ ਵਿਭਾਗ, ਸੰਚਾਰ ਮੰਤਰਾਲਿਆਂ ਭਾਰਤ ਸਰਕਾਰ ਦੁਆਰਾ ਕਰਵਾਏ ਗਏ ਰਾਸ਼ਟਰ ਪੱਧਰ ਦੇ ਪੱਤਰ ਲਿਖਣ ਦੇ ਮੁਕਾਬਲੇ 'ਇਕ ਪੱਤਰ ਰੋਲ ਮਾਡਲ ਦੇ ਨਾਮ' 'ਚ ਹਿੱਸਾ ਲਿਆ | ਇਸ ਮੁਕਾਬਲੇ ਵਿਚ 18 ਸਾਲ ਦੀ ਉਮਰ ਤੱਕ ਤੇ 21 ਵਿਦਿਆਰਥੀਆਂ ਨੇ ਹਿੱਸਾ ਲਿਆ | ਜਿਸ ਵਿਚ ਯਸ਼ਵਿੰਦਰ ਕੌਰ ਨੇ ਰਾਸ਼ਟਰੀ ਪੱਧਰ 'ਤੇ ਤੀਜਾ ਸਥਾਨ ਪ੍ਰਾਪਤ ਕਰ ਸਕੂਲ ਅਤੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ | ਇਹ ਪੱਤਰ ਡਾਕ ਵਿਭਾਗ ਦਿੱਲੀ ਦੇ ਜਨਰਲ ਸੈਕਟਰੀ ਨੂੰ ਲਿਖਿਆ ਜਾਣਾ ਸੀ ਅਤੇ ਪੱਤਰ ਦੀ ਸ਼ਬਦ ਸੀਮਾ 1000 ਸ਼ਬਦ ਸੀ | ਇਸ ਮੁਕਾਬਲੇ ਦਾ ਨਤੀਜਾ ਨਿਕਲਣ ਤੋਂ ਉਪਰੰਤ ਬੀਤੇ ਦਿਨੀਂ ਚੰਡੀਗੜ੍ਹ ਦੇ ਸਦਰ ਭਵਨ ਵਿਚ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ | ਜਿਸ ਵਿਚ ਪੁਰਸਕਾਰ ਦੇ ਰੂਪ ਵਿਚ ਯਸ਼ਵਿੰਦਰ ਕੌਰ ਨੂੰ 5000 ਰੁਪਏ ਦੀ ਨਗਦੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ ਅਤੇ ਡਾਇਰੈਕਟਰ ਸੁਦੇਸ਼ ਜੋਸ਼ੀ ਨੇ ਯਸ਼ਵਿੰਦਰ ਕੌਰ ਨੂੰ ਇਸ ਸਫਲਤਾ ਦੀ ਵਧਾਈ ਦਿੱਤੀ | ਪਿ੍ੰਸੀਪਲ ਭਾਰਤੀ ਜੋਸ਼ੀ ਨੇ ਕਿਹਾ ਕਿ ਇਹ ਸਕੂਲ ਦੇ ਲਈ ਬੜੀ ਮਾਣ ਵਾਲੀ ਗੱਲ ਹੈ | ਇਹ ਪ੍ਰਾਪਤੀ ਬੱਚੇ ਦੀ ਕੜੀ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਨੇ ਹਿੰਦੀ ਦੀ ਅਧਿਆਪਕਾ ਪ੍ਰਤਿਸ਼ਠਾ ਸ਼ਰਮਾ ਨੂੰ ਸਫਲਤਾ ਦਾ ਸਿਹਰਾ ਦਿੰਦਿਆਂ ਹੋਇਆਂ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਬਾਰ ਕੌਂਸਲ ਮੈਂਬਰ ਬਣਨ 'ਤੇ ਚੌਧਰੀ ਕਰਮਜੀਤ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਵਿਧਾਇਕ ਜੌੜਾਮਾਜਰਾ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਦੇ ਕਮਰੇ ਦਾ ਉਦਘਾਟਨ
Ad Position 24