ਰਾਜਪੁਰਾ, 27 ਅਪ੍ਰੈਲ (ਰਣਜੀਤ ਸਿੰਘ)-ਸਿਵਲ ਕੋਰਟ ਬਾਰ ਦੇ ਪ੍ਰਧਾਨ ਸਿਮਰਤਪਾਲ ਸਿੰਘ ਦੀ ਅਗਵਾਈ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ ਜਿਸ ਵਿਚ ਚੌਧਰੀ ਕਰਮਜੀਤ ਸਿੰਘ ਨੂੰ ਮੈਂਬਰ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਬਣਨ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਚੌਧਰੀ ਕਰਮਜੀਤ ਸਿੰਘ ਨੇ ਵੀ ਸਮੂਹ ਬਾਰ ਦੇ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਸੰਬੰਧੀ ਬਾਰ ਦੇ ਪ੍ਰਧਾਨ ਸਿਮਰਤਪਾਲ ਸਿੰਘ ਅਤੇ ਸੈਕਟਰੀ ਤੇਜਿੰਦਰ ਪਾਲ ਸਿੰਘ ਪਾਂਧਾ ਨੇ ਚੌਧਰੀ ਕਰਮਜੀਤ ਸਿੰਘ ਦੀਆਂ ਬਾਰ ਪ੍ਰਤੀ ਕੀਤੀਆਂ ਸੇਵਾਵਾਂ ਬਾਰੇ ਭਰਪੂਰ ਚਾਨਣਾ ਪਾਇਆ | ਉਨ੍ਹਾਂ ਨੇ ਕਿਹਾ ਕਿ ਚੌਧਰੀ ਕਰਮਜੀਤ ਸਿੰਘ ਵਰਗੀ ਸ਼ਖ਼ਸੀਅਤ ਦਾ ਬਾਰ ਕੌਂਸਲ ਮੈਂਬਰ ਬਣਨਾ ਸਮੁੱਚੇ ਭਾਈਚਾਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ | ਉਨ੍ਹਾਂ ਨੇ ਆਸ ਪ੍ਰਗਟ ਕਰਦਿਆਂ ਕਿਹਾ ਕਿ ਵਕੀਲਾਂ ਦੇ ਹਰ ਮਸਲੇ 'ਤੇ ਚੌਧਰੀ ਕਰਮਜੀਤ ਸਿੰਘ ਬੇਬਾਕੀ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ | ਬਾਰ ਦੀ ਕਾਰਜਕਾਰਨੀ ਵਲੋਂ ਲੋਈ ਅਤੇ ਸਨਮਾਨਚਿੰਨ ਦਿੱਤਾ ਗਿਆ | ਚੌਧਰੀ ਕਰਮਜੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਮੂਹ ਬਾਰ ਦੇ ਮੈਂਬਰਾਂ ਦਾ ਦਿਲੋਂ ਰਿਣੀ ਹਨ ਜਿਨ੍ਹਾਂ ਨੇ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਜਿਤਾਇਆ ਹੈ | ਉਨ੍ਹਾਂ ਨੇ ਵਿਸ਼ਵਾਸ ਦਿੱਤਾ ਕਿ ਉਹ ਵਕੀਲਾਂ ਦੇ ਹਰ ਦੁੱਖ ਸੁੱਖ ਵਿਚ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜਨਗੇ | ਇਸ ਮੌਕੇ 'ਤੇ ਹੋਰਨਾਂ ਸਮੇਤ ਅਸ਼ੋਕ ਕੁਮਾਰ ਸ਼ਰਮਾ, ਅਭਿਨਵ ਉਬਰਾਏ, ਸੁਰਿੰਦਰ ਕੌਸ਼ਲ, ਹਰਬੰਸ ਸਿੰਘ ਮੰਡਲ, ਮੁਕੇਸ਼ ਸਿੰਗਲਾ, ਲਛਮਣ ਕੁਮਾਰ ਉਤਰੇਜਾ, ਅਜੈ ਰਾਣਾ, ਬਲਵਿੰਦਰ ਸਿੰਘ ਚਹਿਲ, ਕੁਲਬੀਰ ਸਿੰਘ, ਜਗਜੀਤ ਸਿੰਘ ਸੰਧੂ, ਸ਼ਬੇਗ ਸਿੰਘ ਸੰਧੂ, ਕਰਮਵੀਰ ਸਿੰਘ ਭੋਗਲ, ਸੰਦੀਪ ਸਿੰਘ ਚੀਮਾ, ਕੇ.ਕੇ. ਸੰਮੀ, ਸੰਜੇ ਬੱਗਾ, ਨੀਰਜ ਵਰਮਾ, ਚੌਧਰੀ ਹਰਨੇਕ ਸਿੰਘ, ਸੰਦੀਪ ਕੁਮਾਰ, ਦਲਜੀਤ ਸਿੰਘ ਉਗਾਣਾ, ਫਤਿਹਜੀਤ ਅਹੂਜਾ, ਵਿਸ਼ਾਲ ਸ਼ਰਮਾ, ਅਮਨਦੀਪ ਸ਼ਰਮਾ, ਰਮਨਦੀਪ ਸਿੰਘ ਬੜਿੰਗ, ਗੁਰਤੇਜ ਅਲੂਣਾ, ਹਰਪ੍ਰੀਤ ਸਿੰਘ ਕੰਬੋਜ, ਮਨੂੰ ਜੋਸ਼ੀ, ਦੇਵ ਜਿੰਦਲ, ਚੌਧਰੀ ਵਰਿੰਦਰ ਪਾਲ, ਅਰਜਨ ਗਰਗ, ਮਾਨਵ ਪਾਹੂਜਾ, ਅਰੁਨ ਬਾਵਾ, ਸੰਜੀਵ ਸੂਦ, ਰਜਿੰਦਰ ਨੂਰੀ, ਜੈ ਕਿਸ਼ਨ ਸ਼ਰਮਾ, ਕਮਲਦੀਪ ਸ਼ਰਮਾ, ਰਜਿੰਦਰ ਸਿੰਘ ਸੈਣੀ, ਕਿਸ਼ਨ ਸਿੰਘ ਖਿਲਣ, ਸਿਮਰਨਜੀਤ ਸਿੰਘ ਖਿਲਣ, ਨਵਦੀਪ ਕੌਰ, ਪ੍ਰਭਲੀਨ ਕੌਰ ਗਰੇਵਾਲ, ਨਵਨੀਸ਼ ਯੋਗੀ, ਗੁਰਦੀਪ ਸਿੰਘ ਭੋਗਲ ਅਤੇ ਹੋਰ ਵਕੀਲ ਵੱਡੀ ਗਿਣਤੀ ਵਿਚ ਹਾਜ਼ਰ ਸਨ |