23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਢੱਡਾ ਫ਼ਤਿਹ ਸਿੰਘ ਸਕੂਲ 'ਚ ਵੱਖ-ਵੱਖ ਲੈਬਾਂ ਦਾ ਕੀਤਾ ਉਦਘਾਟਨ

Ad Position 21
No active advertisement
ਅਜੀਤ ਡੈਸਕ 28-04-2026
ਬੁੱਲੋ੍ਹਵਾਲ, 27 ਅਪ੍ਰੈਲ (ਲੁਗਾਣਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫ਼ਤਿਹ ਸਿੰਘ ਵਿਖੇ 32 ਲੱਖ 92 ਹਜ਼ਾਰ 380 ਰੁਪਏ ਦੀ ਲਾਗਤ ਨਾਲ ਬਣੀਆਂ ਫਿਜ਼ਿਕਸ, ਕੈਮਿਸਟਰੀ ਤੇ ਬਾਇਓਲਜੀ ਲੈਬਜ਼ ਦਾ ਉਦਘਾਟਨ ਕਮਲ ਧੂਤ ਜ਼ਿਲ੍ਹਾ ਪਲੈਨਿੰਗ ਬੋਰਡ ਮੈਂਬਰ ਅਤੇ ਬੀਬੀ ਇੰਦਰਜੀਤ ਕੌਰ ਕੌਂਸਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਮੌਕੇ ਕਰਵਾਏ ਸਮਾਗਮ ਦੌਰਾਨ ਮੁੱਖ ਮਹਿਮਾਨ ਤੇ ਹਾਜ਼ਰ ਬੁਲਾਰਿਆਂ ਵਲੋਂ ਦੱਸਿਆ ਕਿ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿਚ ਹਲਕਾ ਸ਼ਾਮ ਚੁਰਾਸੀ ਤੋਂ ਡਾ. ਰਵਜੋਤ ਸਿੰਘ ਕੈਬਨਿਟ ਮੰਤਰੀ ਪੰਜਾਬ ਸਰਕਾਰ ਦੁਆਰਾ ਲਗਪਗ 33 ਲੱਖ ਰੁਪਏ ਸਾਇੰਸ ਲੈਬਜ਼ ਲਈ ਦਿੱਤੇ ਗਏ ਤਾਂ ਜੋ ਵਿਦਿਆਰਥੀਆਂ ਨੂੰ ਸਾਇੰਸ ਯੁੱਗ ਵਿਚ ਸਮੇਂ ਦੇ ਹਾਣੀ ਬਣਾਇਆ ਜਾ ਸਕੇ | ਇਸ ਮੌਕੇ ਸਕੂਲ ਪਿ੍ੰ. ਕੁਲਵੰਤ ਸਿੰਘ ਨੇ ਕਿਹਾ ਕਿ ਅਤਿ ਆਧੁਨਿਕ ਸਹੂਲਤਾਂ ਪ੍ਰਦਾਨ ਕਰਦੀਆਂ ਇਹਨਾਂ ਸਾਇੰਸ ਲੈਬਜ਼ ਵਿਚ ਵਿਦਿਆਰਥੀ ਸਾਇੰਸ ਵਿਸ਼ੇ ਨਾਲ ਸਬੰਧਿਤ ਪ੍ਰੈਕਟੀਕਲ ਤੇ ਕਿਰਿਆਵਾਂ ਕਰਦਿਆਂ ਸਿੱਖਿਆ ਗ੍ਰਹਿਣ ਕਰ ਸਕਣਗੇ | ਇਸ ਦੌਰਾਨ ਵਿਦਿਆਰਥੀਆਂ ਵਲੋਂ ਰੰਗਾਰੰਗ ਪੋ੍ਰਗਰਾਮ ਵੀ ਪੇਸ਼ ਕੀਤਾ ਗਿਆ | ਇਸ ਸਮਾਗਮ ਵਿਚ ਕਮਲ ਧੂਤ ਜ਼ਿਲ੍ਹਾ ਪਲੈਨਿੰਗ ਬੋਰਡ ਮੈਂਬਰ ਅਤੇ ਬੀਬੀ ਇੰਦਰਜੀਤ ਕੌਰ ਕੌਂਸਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਾਲ ਪਿੰ੍ਰ.ਕੁਲਵੰਤ ਸਿੰਘ, ਹਰਦੇਵ ਸਿੰਘ ਕੌਂਸਲ ਰਾਸ਼ਟਰੀ ਪ੍ਰਧਾਨ ਰਾਮਗੜ੍ਹੀਆਂ ਸਿੱਖ ਆਰਗੇਨਾਈਜ਼ੇਸ਼ਨ, ਪਰਮਿੰਦਰ ਸਿੰਘ ਸੱਜਣ ਨਸ਼ਾ ਮੁਕਤੀ ਕੋਆਰਡੀਨੇਟਰ ਹਲਕਾ ਸ਼ਾਮਚੁਰਾਸੀ, ਮਨਜਿੰਦਰ ਸਿੰਘ ਨਸ਼ਾ ਮੁਕਤੀ ਵਾਈਸ ਕੋਆਰਡੀਨੇਟਰ ਹਲਕਾ ਸ਼ਾਮਚੁਰਾਸੀ, ਸਾਬਕਾ ਪਿੰ੍ਰ. ਹਰਜਿੰਦਰ ਸਿੰਘ, ਸਾਬਕਾ ਮੁੱਖ ਅਧਿਆਪਕ ਬਲਵੀਰ ਸਿੰਘ, ਸਤਨਾਮ ਸਿੰਘ ਵਾਈਸ ਚੇਅਰਮੈਨ, ਹਰਦੀਪ ਸਿੰਘ ਬਲਾਕ ਪ੍ਰਧਾਨ, ਗੁਰਦੀਪ ਸਿੰਘ ਸੰਮਤੀ ਮੈਂਬਰ, ਹਰਮਨ, ਸਰਪੰਚ ਇਕਬਾਲ ਸਿੰਘ ਢੱਡੇ, ਲੈਕ. ਮਲਕੀਤ ਸਿੰਘ ਜੌਹਲ, ਪਰਮਜੀਤ ਕੌਰ ਤੇ ਹੋਰ ਵੀ ਹਾਜ਼ਰ ਸਨ | ਇਸ ਸਮਾਗਮ ਦੌਰਾਨ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਲੈਕ. ਰਜਿੰਦਰ ਸਿੰਘ ਤੇ ਲੈਕ. ਲਖਜੀਤ ਸਿੰਘ ਓਹੜਪੁਰੀ ਵਲੋਂ ਨਿਭਾਈ ਗਈ |
Ad Position 22
No active advertisement
ਪਿਛਲੀ ਖ਼ਬਰ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਕਾਲੋਨੀ ਵਾਸੀਆਂ ਨੇ ਰੋਸ ਪ੍ਰਗਟਾਇਆ ਅਗਲੀ ਖ਼ਬਰ ਬਾਰ ਕੌਂਸਲ ਮੈਂਬਰ ਬਣਨ 'ਤੇ ਚੌਧਰੀ ਕਰਮਜੀਤ ਨੂੰ ਕੀਤਾ ਸਨਮਾਨਿਤ
Ad Position 24