ਗੜ੍ਹਸ਼ੰਕਰ, 27 ਅਪ੍ਰੈਲ (ਧਾਲੀਵਾਲ)-ਗੜ੍ਹਸ਼ੰਕਰ ਦੇ ਚੰਡੀਗੜ੍ਹ ਰੋਡ ਅਤੇ ਗੜ੍ਹਸ਼ੰਕਰ ਰੋਡ ਦਰਮਿਆਨ ਪੈਂਦੇ ਮੁਹੱਲਾ ਪਰਮਾਰ ਕਲੋਨੀ ਵਿਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਮੁਹੱਲੇ ਦੇ ਗੰਦੇ ਨਾਲੇ ਦੀ ਸਫ਼ਾਈ ਨਾ ਹੋਣ ਕਰਕੇ ਬਿਮਾਰੀਆਂ ਫੈਲਣ ਦੇ ਬਣੇ ਮਾਹੌਲ ਨੂੰ ਲੈ ਕੇ ਕੁਲਵਿੰਦਰ ਸੰਘਾ ਪ੍ਰਧਾਨ ਵਿਕਾਸ ਮੰਚ ਗੜ੍ਹਸ਼ੰਕਰ ਤੇ ਹੋਰਾਂ ਵਲੋਂ ਰੋਸ ਪ੍ਰਗਟਾਇਆ ਗਿਆ | ਇਸ ਮੌਕੇ ਕੁਲਵਿੰਦਰ ਸੰਘਾ, ਰਵੀ ਰੱਲ੍ਹ, ਅਰਸ਼ਦੀਪ ਸਿੰਘ, ਸੁਖਦੀਪ ਸਿੰਘ ਸੈਣੀ, ਧਰਮਜੀਤ ਸਿੰਘ ਰਾਜਾ, ਤਰਸੇਮ ਲਾਲ ਆਦਿ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਪਹਿਲ ਦੇ ਆਧਾਰ 'ਤੇ ਗੰਦੇ ਨਾਲੇ ਦੀ ਸਫ਼ਾਈ ਕੀਤੀ ਜਾਵੇ ਤੇ ਨਿਕਾਸੀ ਲਈ ਬੰਦ ਪਿਆ ਨਾਲਾ ਤੇ ਸਿੰਘ ਟੂਰ ਐਂਡ ਟਰੈਵਲਜ਼ ਦਫ਼ਤਰ ਤੋਂ ਲੈ ਕੇ ਕਾਲਾ ਕਰਿਆਨਾ ਵਾਲੇ ਤੱਕ, ਸਿੰਘ ਟੂਰ ਐਂਡ ਟਰੈਵਲਜ਼ ਤੋਂ ਡਾਕਟਰ ਜੋਗਿੰਦਰ ਸਿੰਘ ਸਹੋਤਾ ਹਸਪਤਾਲ ਤੱਕ ਨਵੀਂ ਸੜਕ ਬਣਾਉਣ ਦੀ ਵੀ ਮੰਗ ਕੀਤੀ ਗਈ | ਇਸ ਮੌਕੇ ਦਰਸ਼ਨ ਸਿੰਘ, ਪ੍ਰੇਮ ਸਿੰਘ, ਸੰਦੀਪ ਸਿੰਘ, ਅਵਤਾਰ ਸਿੰਘ ਬਾਹੜਾ, ਨਵਜੋਤ ਸਿੰਘ, ਅਭਿਨਾਸ਼ ਕੁਮਾਰ, ਰੀਪੁਨ ਦੱਤ, ਕੁਲਵਿੰਦਰ ਸਿੰਘ ਸੈਣੀ, ਇੰਦਰ ਪਾਲ ਬਾਬਾ, ਸੁਰਜੀਤ ਯਾਦਵ, ਮਨੀ ਲੰਬ, ਗੌਤਮ ਕੁਮਾਰ ਤੇ ਮਨੀਸ਼ ਕੁਮਾਰ ਆਦਿ ਹਾਜ਼ਰ ਸਨ |