12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਪੰਥ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੀ ਨੁਹਾਰ ਬਦਲਣ ਲਈ ਪਾਰਟੀ ਵਚਨਬੱਧ-ਵਿੰਦਾ ਗਰੋਵਰ

Ad Position 21
No active advertisement
ਅਜੀਤ ਡੈਸਕ 29-04-2026
ਪਟਿਆਲਾ, 26 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪਟਿਆਲਾ ਸ਼ਹਿਰੀ ਪ੍ਰਧਾਨ ਜਥੇਦਾਰ ਰਵਿੰਦਰ ਸਿੰਘ ਵਿੰਦਾ ਗਰੋਵਰ ਨੇ ਗੁਰੂ ਨਾਨਕ ਗਲੀ ਪੁਰਾਣੀ ਸਬਜ਼ੀ ਮੰਡੀ ਰਾਘੋ ਮਾਜਰਾ ਪਟਿਆਲਾ ਵਿਖੇ ਗੁਰਜੀਤ ਸਿੰਘ ਰਾਜੂ ਚੋਪੜਾ ਤੇ ਜੋਤ ਚੋਪੜਾ ਵਲੋਂ ਰੱਖੇ ਸਮਾਗਮ ਮੌਕੇ ਗੱਲਬਾਤ ਕਰਦਿਆਂ ਬੀਤੇ ਦਿਨੀਂ ਪਾਰਟੀ ਲੀਡਰਸ਼ਿਪ ਵਲੋਂ ਜਾਰੀ ਅਕਾਲੀ ਐਲਾਨਨਾਮੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਡਾਕਮੈਂਟ ਵਿਜ਼ਨ ਪੰਥ, ਪੰਜਾਬ ਤੇ ਪੰਜਾਬੀਅਤ ਦੀ ਭਲਾਈ ਤੇ ਚੜ੍ਹਦੀਕਲਾ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ | ਜਥੇਦਾਰ ਵਿੰਦਾ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਸਮੁੱਚੀ ਲੀਡਰਸ਼ਿਪ ਵਲੋਂ ਜਾਰੀ ਕੀਤਾ ਡਾਕੂਮੈਂਟ ਵਿਜ਼ਨ ਵਿਚ ਸਾਰੇ ਵਰਗਾ ਦੀ ਭਲਾਈ 'ਤੇ ਗੱਲ ਕੀਤੀ ਗਈ ਹੈ ਤੇ ਪਾਰਟੀ 'ਚ 40 ਫ਼ੀਸਦੀ ਨੌਜਵਾਨਾਂ ਨੁਮਾਇੰਦਗੀ, ਮਹਿਲਾਵਾਂ ਨੂੰ 35 ਫ਼ੀਸਦੀ ਰਾਖਵਾਂਕਰਨ ਰੱਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਐਲਾਨਨਾਮਾ ਹੋਰਨਾਂ ਪਾਰਟੀਆਂ ਵਾਂਗ ਸਿਰਫ ਵਿਖਾਵੇ ਲਈ ਨਹੀਂ ਸਗੋਂ ਇਸ 'ਤੇ ਕੰਮ ਕੀਤਾ ਜਾਵੇਗਾ | ਸ਼੍ਰੋਮਣੀ ਅਕਾਲੀ ਦਲ 'ਚ ਇਕ ਆਗੂ-ਇਕ ਅਹੁਦਾ ਤੇ ਇਕ ਪਰਿਵਾਰ, ਇਕ ਟਿਕਟ ਦਾ ਸਿਧਾਂਤ ਲਾਗੂ ਹੋਵੇਗਾ | ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਜਾਰੀ ਐਲਾਨਨਾਮਾ ਪੰਥ ਦੀ ਚੜ੍ਹਦੀਕਲਾ ਅਤੇ ਪੰਜਾਬ ਦੀ ਨੁਹਾਰ ਬਦਲਣ ਲਈ ਪਾਰਟੀ ਪੁਰੀ ਤਰਾ ਵਚਨਬੱਧ ਹੈ ਕਿਉਂਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਨਾਮਿਆਂ 'ਚ ਸ਼੍ਰੋਮਣੀ ਅਕਾਲੀ ਦਲ ਮੁੜ ਸੁਰਜੀਤ ਹੋਇਆ ਸੀ | ਜਥੇਦਾਰ ਵਿੰਦਾ ਨੇ ਕਿਹਾ ਕਿ 2027 'ਚ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੇ ਅਕਾਲੀ ਦਲ ਵਾਰਿਸ ਪੰਜਾਬ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ 2 ਦਸੰਬਰ ਦੇ ਹੁਕਮਨਾਮੇ ਤਹਿਤ ਹੋਰਨਾਂ ਪੰਥਕ ਧਿਰਾਂ ਨੂੰ ਵੀ ਇਕ ਮੰਚ 'ਤੇ ਇਕੱਠ ਹੋਣ ਦੀ ਅਪੀਲ ਕੀਤੀ | ਇਸ ਮੌਕੇ ਸਤਿੰਦਰ ਸਿੰਘ ਸ਼ੱਕੂ ਗਰੋਵਰ, ਗੁਰਜੀਤ ਸਿੰਘ ਰਾਜੂ ਚੋਪੜਾ, ਮਨਸਿਮਰ ਸਿੰਘ ਜੋਤ ਚੋਪੜਾ, ਪ੍ਰਭਜੋਤ ਸਿੰਘ, ਪ੍ਰੀਤਮ ਸਿੰਘ, ਸ਼ਮਸ਼ੇਰ ਸਿੰਘ, ਰਣਜੀਤ ਕੌਰ, ਹਰਜੀਤ ਕੌਰ, ਮਨਕੀਰਤ ਸਿੰਘ, ਹਰਮਨ, ਮਨਜੋਤ ਸਿੰਘ, ਜਸ਼ਨ, ਚੰਦਰ ਭਾਨ, ਜਸਕੀਰਤ ਸਿੰਘ, ਵਰਿੰਦਰ ਸ਼ਰਮਾ ਅਮਰਜੋਤ, ਪ੍ਰਭ ਗਰੇਵਾਲ ਆਦਿ ਤੇ ਹੋਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਰੇਲਵੇ ਲਾਈਨ 'ਤੇ ਹੋਏ ਬੰਬ ਧਮਾਕਿਆਂ ਦੀ ਕਰਨ ਸਿੰਘ ਵਲੋਂ ਨਿਖੇਧੀ ਅਗਲੀ ਖ਼ਬਰ ਡਾ. ਬੀ.ਐਸ.ਸੰਧੂ ਸਕੂਲ ਵਿਖੇ ਨੈਤਿਕ ਸਿੱਖਿਆ ਵਿਸ਼ੇ 'ਤੇ ਸੈਮੀਨਾਰ ਕਰਵਾਇਆ
Ad Position 24