12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਮੋਟਾਪਾ ਘਟਾਉਣ ਸੰਬੰਧੀ ਟਾਕ ਸ਼ੋਅ ਦੌਰਾਨ ਪਟਿਆਲਵੀਆਂ ਨੇ ਹਾਸਿਲ ਕੀਤੀ ਬਹੁਮੁੱਲੀ ਜਾਣਕਾਰੀ

Ad Position 21
No active advertisement
ਅਜੀਤ ਡੈਸਕ 29-04-2026
ਆਲਮਗੀਰ, 28 ਅਪ੍ਰੈਲ (ਜਰਨੈਲ ਸਿੰਘ ਪੱਟੀ)-ਮੈਸ ਪ੍ਰੋਲਾਈਫ ਹਸਪਤਾਲ ਲੁਧਿਆਣਾ ਨੇ ਪਟਿਆਲਾ ਕਲੱਬ ਪਟਿਆਲਾ ਵਿਚ ਮੋਟਾਪਾ ਘਟਾਉਣ ਅਤੇ ਸਿਹਤਮੰਦ ਜੀਵਨਸ਼ੈਲੀ ਬਾਰੇ ਇਕ ਵਿਸ਼ੇਸ਼ ਟਾਕ ਸ਼ੋਅ ਕਰਵਾਇਆ, ਜਿਸ ਵਿਚ 150 ਤੋਂ ਵਧੇਰੇ ਪਟਿਆਲਵੀਆਂ ਨੇ ਹਾਜ਼ਰੀ ਲਗਾਈ ਅਤੇ ਸਿਹਤ ਸੰਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ |
ਇਸ ਟਾਕ ਸ਼ੋਅ ਦੌਰਾਨ ਮੈਸ ਪ੍ਰੋਲਾਈਫ ਹਸਪਤਾਲ ਲੁਧਿਆਣਾ ਦੇ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਜੌਲੀ ਨੇ ਮੋਟਾਪੇ ਦੇ ਕਾਰਨਾਂ, ਮੋਟਾਪੇ ਦੇ ਸਰੀਰ 'ਤੇ ਪ੍ਰਭਾਵ ਅਤੇ ਬਚਾਅ ਲਈ ਆਧੁਨਿਕ ਇਲਾਜ ਪ੍ਰਣਾਲੀ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਨੇ ਬੈਰੀਆਟਿ੍ਕ ਸਰਜਰੀ, ਡਾਈਟ ਮੈਨੇਜਮੈਂਟ ਅਤੇ ਲਾਈਫ਼ ਸਟਾਈਲ ਬਦਲਣ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ | ਸਮਾਗਮ ਦੌਰਾਨ ਦਰਸ਼ਕਾਂ ਨੇ ਆਪਣੇ ਸਵਾਲ ਪੁੱਛੇ ਅਤੇ ਮਾਹਿਰਾਂ ਵਲੋਂ ਮੌਕੇ 'ਤੇ ਸਪਸ਼ਟ ਅਤੇ ਲਾਭਦਾਇਕ ਜਵਾਬ ਦਿੱਤੇ | ਇਸ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ 'ਤੇ ਹਸਪਤਾਲ ਪ੍ਰਬੰਧਕਾਂ ਵਲੋਂ ਲਾਇਨਜ਼ ਕਲੱਬ ਪਟਿਆਲਾ, ਅਗਰਵਾਲ ਸਮਾਜ ਸਭਾ ਪਟਿਆਲਾ, ਭਾਰਤ ਵਿਕਾਸ ਪਰਿਸ਼ਦ ਅਤੇ ਲਾਇਨਜ਼ ਇੰਟਰਨੈਸ਼ਨਲ ਪਟਿਆਲਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਸਮਾਗਮ ਦੌਰਾਨ ਲਾਇਨ ਐਸ.ਪੀ. ਕਾਂਸਲ, ਸਰੋਜ ਕਾਂਸਲ, ਕੇ.ਕੇ. ਬੰਸਲ, ਪ੍ਰਤਿਭਾ ਬੰਸਲ, ਸੰਦੀਪ ਧਵਨ, ਐਸ.ਕੇ. ਕੋਛੜ, ਸੁਭਾਸ਼ ਗੁਪਤਾ, ਡਾ. ਅਨਿਲ ਕਪੂਰ ਵੋਟ ਆਫ਼ ਥੈਂਕਸ, ਸੰਜੇ ਗੋਇਲ, ਮੁਕੇਸ਼ ਸਿੰਗਲਾ, ਧਰਿੰਦਰ ਮਿੱਤਲ, ਉਰਮਿਲ ਮਿੱਤਲ, ਹਰਮੇਸ਼ ਸਿੰਗਲਾ ਪ੍ਰਧਾਨ ਲਾਇਨਜ਼ ਕਲੱਬ ਪਟਿਆਲਾ ਨਿਊ ਸੈਂਟਰਲ, ਧਰਮਪਾਲ ਗਰਗ, ਇਰ. ਜਸਪਾਲ ਗੁਪਤਾ, ਅਨਿਲ ਮਹਿਤਾ ਯਡ. ਸੀ, ਪਵਨ ਗੋਇਲ ਪੈਟਰਨ, ਅਮੀ ਚੰਦ ਗਰਗ, ਸੰਜੀਵ ਵਰਮਾ, ਸੁਨੀਲ ਮਿੱਤਲ, ਸੀ.ਡੀ. ਗਰਗ, ਨਿਤਿਨ ਸਿੰਗਲਾ, ਇਰ. ਨਰਿੰਦਰ ਸਿੰਘ, ਅਨਿਲ ਜੈਨ, ਅਮਿਤ ਜਿੰਦਲ ਅਤੇ ਡਾ. ਪ੍ਰਮੋਦ ਅਗਰਵਾਲ ਸਮੇਤ ਹੋਰ ਵੀ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਿਲ ਸਨ | ਡਾ. ਜੌਲੀ ਵਲੋਂ ਸਿਹਤਮੰਦ ਜੀਵਨ ਅਪਣਾਉਣ ਦੀ ਪ੍ਰੇਰਨਾ ਨਾਲ ਸਮਾਗਮ ਵਿਚ ਸ਼ਾਮਿਲ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਵਿਖੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਅਗਲੀ ਖ਼ਬਰ ਸਨੌਰ 'ਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਵਰਕਰਾਂ ਦੀ ਮਹੱਤਵਪੂਰਨ ਬੈਠਕ
Ad Position 24