12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

'ਆਪ' ਸਰਕਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਲਈ ਵਚਨਵੱਧ-ਧੰਗੇੜਾ

Ad Position 21
No active advertisement
ਅਜੀਤ ਡੈਸਕ 29-04-2026
ਭਾਦਸੋਂ, 28 ਅਪ੍ਰੈਲ (ਪ੍ਰਦੀਪ ਦੰਦਰਾਲਾ)-ਆਮ ਆਦਮੀ ਪਾਰਟੀ ਦੀ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਵਚਨਬੱਧ ਹੈ, ਪਿਛਲੇ ਚਾਰ ਸਾਲਾ ਦੌਰਾਨ ਵੱਡੇ ਪੱਧਰ 'ਤੇ ਬਿਨਾਂ ਰਿਸ਼ਵਤ ਅਤੇ ਸਿਫ਼ਾਰਸ਼ ਤੋਂ ਮੈਰਿਟ ਦੇ ਅਧਾਰ 'ਤੇ ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ 'ਚ ਨੌਕਰੀਆਂ ਦਿੱਤੀਆਂ ਗਈਆਂ ਹਨ ਤੇ ਦਿੱਤੀਆਂ ਜਾ ਰਹੀਆਂ ਹਨ | ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਖ਼ੁਰਦ, ਧੰਗੇੜਾ ਅਤੇ ਪੇਧਨੀ ਦੀ ਸਾਂਝੀ ਸਹਿਕਾਰੀ ਕੋਆਪਰੇਟਿਵ ਸੋਸਾਇਟੀ ਪੇਧਨੀ ਵਲੋਂ ਇੰਸਪੈਕਟਰ ਬਲਵਿੰਦਰ ਸਿੰਘ ਦੀ ਨਿਗਰਾਨੀ ਹੇਠ ਮੈਰਿਟ ਦੇ ਅਧਾਰ ਉੱਪਰ ਸੰਦੀਪ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਖ਼ੁਰਦ ਨੂੰ ਡੀ.ਸੀ. ਰੇਟ ਬਤੌਰ ਸੇਲਜ਼ਮੈਨ ਭਰਤੀ ਕਰਨ ਸਮੇਂ ਬਲਾਕ ਪ੍ਰਧਾਨ ਪਟਿਆਲਾ ਦਿਹਾਤੀ ਜਗਦੀਪ ਸਿੰਘ ਸਰਪੰਚ ਧੰਗੇੜਾ, ਸੋਸਾਇਟੀ ਪ੍ਰਧਾਨ ਹਰਵਿੰਦਰ ਸਿੰਘ ਧੰਗੇੜਾ ਅਤੇ ਗੁਰਪ੍ਰੀਤ ਸਿੰਘ ਸਰਪੰਚ ਪੇਧਨੀ ਨੇ ਦੱਸਿਆ ਕਿ ਪਿਛਲੇ ਦਿਨੀਂ ਸਰਕਾਰ ਦੀਆਂ ਹਦਾਇਤਾਂ ਤੇ ਸੇਲਜ਼ਮੈਨ ਦੀ ਆਸਾਮੀ ਲਈ ਪ੍ਰਬੰਧਕ ਕਮੇਟੀ ਵਲੋਂ ਬਕਾਇਦਾ ਇਸ਼ਤਿਹਾਰ ਦੇ ਕੇ ਅਰਜ਼ੀਆਂ ਮੰਗੀਆ ਗਈਆਂ ਸਨ | ਜਿਸ ਵਿਚ ਅੱਠ ਵਿਅਕਤੀਆਂ ਦੀਆਂ ਅਰਜ਼ੀਆਂ ਆਈਆਂ | ਜਿਨ੍ਹਾਂ ਵਿਚੋਂ ਮੈਰਿਟ ਦੇ ਅਧਾਰ 'ਤੇ ਸੰਦੀਪ ਸਿੰਘ ਪੁੱਤਰ ਅੰਗਰੇਜ਼ ਸਿੰਘ ਨੂੰ ਬਤੌਰ ਸੇਲਜ਼ਮੈਨ ਨਿਯੁਕਤ ਕੀਤਾ ਗਿਆ ਤਾਂ ਜੋ ਸਭਾ ਦੇ ਖਪਤਕਾਰਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ | ਇਸ ਮੌਕੇ ਗੁਰਪ੍ਰੀਤ ਸਿੰਘ ਸਰਪੰਚ ਪੇਧਨੀ, ਦਲਵੀਰ ਸਿੰਘ ਕਮੇਟੀ ਮੈਂਬਰ, ਗੁਰਜੀਤ ਸਿੰਘ ਕਮੇਟੀ ਮੈਂਬਰ,ਸੈਕਟਰੀ ਗੁਰਮੁਖ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਵ. ਜਸਵੰਤ ਸਿੰਘ ਘੁੰਮਣ ਦੀਆਂ ਅਸਥੀਆਂ ਦਬਾ ਕੇ ਲਗਾਇਆ ਫਲਦਾਰ ਬੂਟਾ ਅਗਲੀ ਖ਼ਬਰ ਦੁਗਾਲ ਪਿੰਡ ਦੀ ਗਊਸ਼ਾਲਾ ਦੇ ਸ਼ੈੱਡ 'ਚ ਲੱਗੀ ਅੱਗ ਨਾਲ ਹਜ਼ਾਰਾਂ ਟਨ ਤੂੜੀ ਸੜੀ
Ad Position 24