ਭਾਦਸੋਂ, 3 ਮਈ (ਪ੍ਰਦੀਪ ਦੰਦਰਾਲਾ)-ਪਟਿਆਲਾ ਦਿਹਾਤੀ ਦੇ ਪਿੰਡ ਧਨੌਰਾ ਤੋਂ ਦੰਦਰਾਲਾ ਖਰੌੜ ਤੱਕ ਨਵੀਂ ਸੜਕ ਦੇ ਨਿਰਮਾਣ ਦਾ ਕੰਮ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਦੇ ਉਦਮ ਸਦਕਾ ਆਰੰਭ ਕੀਤਾ ਗਿਆ | ਜਿਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਦੇ ਪੀ.ਏ. ਜੈ ਸ਼ਰਮਾ ਨੇ ਦੱਸਿਆ ਕਿ ਇਸ ਸੜਕ ਦੇ ਬਣਨ ਨੇੜਲੇ ਪਿੰਡਾਂ ਨੂੰ ਲਾਭ ਮਿਲੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਬਹੁਪੱਖੀ ਵਿਕਾਸ ਲਈ ਵੱਡੇ ਉਪਰਾਲੇ ਕਰ ਰਹੀ ਹੈ, ਜੋ ਕਿ ਆਪਣੇ ਆਪ ਵਿਚ ਇਤਿਹਾਸਕ ਹਨ | ਇਸ ਤੋਂ ਇਲਾਵਾ ਉਨ੍ਹਾਂ ਕਿਹਾ ਇਸ ਰੋਡ ਦੇ ਨਿਰਮਾਣ ਨਾਲ ਬਾਇਆ ਚਲੈਲਾ ਹੁੰਦੇ ਹੋਏ ਸਰਹੰਦ-ਪਟਿਆਲਾ ਰੋਡ ਨੂੰ ਜਾਣ ਵਾਲਿਆਂ ਨੂੰ ਸ਼ਾਰਟ ਕੱਟ ਫਾਇਦਾ ਹੋਵੇਗਾ ਅਤੇ ਇਹ ਸੜਕ ਦੂਸਰੇ ਪਾਸੇ ਪਟਿਆਲਾ-ਭਾਦਸੋਂ ਰੋਡ ਜਾ ਕੇ ਮਿਲੇਗੀ ਤੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੂੰ ਆਉਣ-ਜਾਣ ਦੀ ਸਹੂਲਤ ਮਿਲੇਗੀ | ਇਸ ਤੋਂ ਇਲਾਵਾ ਇਸ ਦੇ ਕਿਸਾਨਾਂ ਨੂੰ ਫ਼ਸਲ ਦੇ ਸੀਜ਼ਨ 'ਚ ਕੱਚੇ ਰਸਤੇ ਤੋਂ ਨਿਜਾਤ ਮਿਲੇਗੀ | ਉਨ੍ਹਾਂ ਆਖਿਆ ਕਿ ਪੰਜਾਬ ਵਿਚ 43000 ਹਜਾਰ ਕਿੱਲੋਮੀਟਰ ਨਵੀਆਂ ਸੜਕਾਂ ਬਣ ਰਹੀਆਂ ਹਨ | ਇਸ ਮੌਕੇ ਸਰਪੰਚ ਨਰਿੰਦਰ ਸੰਘੇੜਾ ਧਨੌਰਾ, ਸਰਪੰਚ ਪਿ੍ਤਪਾਲ ਸਿੰਘ ਲਚਕਾਣੀ, ਆਪ ਆਗੂ ਸੰਦੀਪ ਸਿੰਘ ਧਨੌਰਾ , ਜਸਵੀਰ ਸਿੰਘ ਜੇ.ਈ., ਬਲਵਿੰਦਰ ਸਿੰਘ ਧਨੌਰਾ, ਪ੍ਰਭਗੁਣ ਖੰਗੂੜਾ ਆਦਿ ਹਾਜ਼ਰ ਸਨ |