ਭਰਤਗੜ੍ਹ, 3 ਮਈ (ਜਸਬੀਰ ਸਿੰਘ ਬਾਵਾ)- ਉਪ ਦਫ਼ਤਰ ਰੋਜ਼ਾਨਾ 'ਅਜੀਤ' ਰੂਪਨਗਰ ਦੇ ਇੰਚਾਰਜ ਤੇ ਰੂਪਨਗਰ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਸੱਤੀ ਦੇ ਪਿਤਾ ਰਜਿੰਦਰ ਸਿੰਘ (84) ਦੇ ਸਦੀਵੀਂ ਵਿਛੋੜਾ ਦੇ ਜਾਣ 'ਤੇ ਸ਼੍ਰੋਮਣੀ ਅਕਾਲੀ ਦਲ (ਬ) ਕੌਮੀ ਮੀਤ ਪ੍ਰਧਾਨ ਸਟੇਟ ਐਵਾਰਡੀ ਸੁੱਚਾ ਸਿੰਘ ਸਰਸਾ ਨੰਗਲ, ਸਟੇਟ ਐਵਾਰਡੀ ਗੁਰਚਰਨ ਸਿੰਘ ਆਲੋਵਾਲੀਆ, ਸੀ. ਐਚ. ਟੀ. ਅਮਰਜੀਤ ਸਿੰਘ ਧਾਰਨੀ, ਸੀ. ਐਚ. ਟੀ. ਇੰਦਰਜੀਤ ਸਿੰਘ, ਸੀ. ਐਚ. ਟੀ. ਤਰਲੋਚਨ ਸਿੰਘ ਆਲੋਵਾਲ, ਕੁਲਵੰਤ ਸਿੰਘ ਬੜਾ ਪਿੰਡ, ਸੁਖਜਿੰਦਰ ਸਿੰਘ ਭਾਓਵਾਲ, ਪੱਤਰਕਾਰ ਜਗਤਾਰ ਸਿੰਘ ਬੇਲੀ, ਈਸ਼ਵਰ ਸੈਣੀ, ਜਸਬੀਰ ਸਿੰਘ ਬਾਵਾ, ਹਰਦੀਪ ਸਿੰਘ ਸੈਣੀ, ਸਰਪੰਚ ਪਰਦੀਪ ਭੱਲਾ, ਨਰਿੰਦਰਪਾਲ ਸਿੰਘ ਆਦਿ ਨੇ ਅਫ਼ਸੋਸ ਪ੍ਰਗਟਾਇਆ ਹੈ |