ਕਾਹਨਪੁਰ ਖੂਹੀ, 3 ਮਈ (ਗੁਰਬੀਰ ਸਿੰਘ ਵਾਲੀਆ)- ਪਿਛਲੇ ਦਿਨੀਂ 'ਅਜੀਤ' ਉਪ ਦਫ਼ਤਰ ਰੂਪਨਗਰ ਦੇ ਇੰਚਾਰਜ ਸਤਨਾਮ ਸਿੰਘ ਸੱਤੀ ਦੇ ਪਿਤਾ ਰਾਜਿੰਦਰ ਸਿੰਘ ਦੇ ਅਕਾਲ ਚਲਾਣਾ ਕਰ ਜਾਣ 'ਤੇ ਅੱਜ ਸਮੂਹ ਪ੍ਰੈੱਸ ਕਲੱਬ ਨੂਰਪੁਰ ਬੇਦੀ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਪ੍ਰੈੱਸ ਕਲੱਬ ਵਲੋਂ ਸਤਨਾਮ ਸਿੰਘ ਸੱਤੀ ਨਾਲ ਹਮਦਰਦੀ ਪ੍ਰਗਟ ਕਰਦਿਆਂ, ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ | ਇਸ ਮੌਕੇ ਗੁਰਬੀਰ ਸਿੰਘ ਵਾਲੀਆ, ਹਰਦੀਪ ਸਿੰਘ ਢੀਂਡਸਾ, ਸ਼ਮਸ਼ੇਰ ਸਿੰਘ ਡੂਮੇਵਾਲ, ਸੰਜੀਵ ਭੰਡਾਰੀ, ਕੁਲਦੀਪ ਸ਼ਰਮਾ, ਬਲਵਿੰਦਰ ਰੈਤ, ਗੌਰਵ ਰਾਣਾ, ਰਾਜੇਸ਼ ਚੌਧਰੀ, ਬਿੰਦਰਪਾਲ ਝਾਂਡੀਆਂ, ਡਾ. ਅਵਿਨਾਸ਼ ਸ਼ਰਮਾ, ਜਗਤਾਰ ਸਿੰਘ ਜੱਗੀ, ਅਜੇ ਪੁਰੀ, ਵਿਮਲ ਸੈਣੀ, ਪਵਨ ਪਲੋਰਾ, ਕੇਹਰ ਸਿੰਘ ਧਾਰਨੀ, ਮਨਦੀਪ ਬਾਲੀ, ਬਲਜਿੰਦਰ ਸਿੱਧੂ, ਤਰਨਜੀਤ ਬੈਂਸ, ਦਲਜੀਤ ਸਿੰਘ, ਡਾ. ਦਿਨੇਸ਼ ਹੱਲਣ, ਪ੍ਰਦੀਪ ਧੀਮਾਨ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |