06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਹੁਬਲੀ ਵਿਚ ਆਰ.ਸੀ.ਐਫ. ਵਲੋਂ ਲਗਾਈ ਪ੍ਰਦਰਸ਼ਨੀ ਨੂੰ ਉਦਯੋਗਿਕ ਤੇ ਵਪਾਰਿਕ ਸ਼ਖ਼ਸੀਅਤਾਂ ਨੇ ਨੀਝ ਨਾਲ ਦੇਖਿਆ

Ad Position 21
No active advertisement
ਅਜੀਤ ਡੈਸਕ 04-05-2026
ਕਪੂਰਥਲਾ, 3 ਮਈ (ਵਿਸ਼ੇਸ਼ ਪ੍ਰਤੀਨਿਧ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਕਰਨਾਟਕਾ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਹੁਬਲੀ ਵਲੋਂ ਲਾਈ ਗਈ ਪੰਜ ਰੋਜ਼ਾ ਪ੍ਰਦਰਸ਼ਨੀ ਵਿਚ ਆਰ.ਸੀ.ਐਫ. ਦੇ ਉਤਪਾਦਾਂ ਦੀ ਇਕ ਪ੍ਰਦਰਸ਼ਨੀ ਲਗਾਈ | ਜਿਸ ਵਿਚ ਰੇਲ ਡੱਬੇ ਬਣਾਉਣ ਨਾਲ ਸਬੰਧਿਤ ਮਿਨੀਏਚਰ ਕੋਚ ਮਾਡਲ, ਟ੍ਰਾਂਸਲਾਈਟਸ ਤੇ ਕੋਚ ਮੈਨੂਫੈਕਚਰਿੰਗ 'ਤੇ ਆਧਾਰਤ ਫ਼ਿਲਮਾਂ ਤੇ ਪ੍ਰਚਾਰ ਸਮਗਰੀ ਪ੍ਰਦਰਸ਼ਿਤ ਕੀਤੀ ਗਈ | ਇਸ ਪ੍ਰਦਰਸ਼ਨੀ ਨੂੰ ਉਦਯੋਗਿਕ ਤੇ ਵਪਾਰਕ ਖੇਤਰ ਨਾਲ ਸਬੰਧਿਤ ਸ਼ਖ਼ਸੀਅਤਾਂ ਨੇ ਬਹੁਤ ਹੀ ਨੀਝ ਨਾਲ ਦੇਖਿਆ ਤੇ ਆਰ.ਸੀ.ਐਫ. ਦੀ ਆਧੁਨਿਕ ਤਕਨੀਕ ਤੇ ਉੱਚ ਉਤਪਾਦਨ ਸਮਰੱਥਾ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ | ਆਰ.ਸੀ.ਐਫ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਆਰ.ਸੀ.ਐਫ. ਲਈ ਦੇਸ਼ ਪੱਧਰ 'ਤੇ ਆਪਣੇ ਵਿਕਾਸ ਨੂੰ ਪ੍ਰਦਰਸ਼ਿਤ ਕਰਨ ਲਈ ਇਕ ਮਹੱਤਵਪੂਰਨ ਮੰਚ ਸਾਬਤ ਹੋਈ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਨਵੀਆਂ ਵਪਾਰਕ ਸੰਭਾਵਨਾਵਾਂ ਨੂੰ ਮਜ਼ਬੂਤ ਕਰਨ ਵਿਚ ਸਹਾਈ ਸਾਬਤ ਹੋਣਗੀਆਂ |
Ad Position 22
No active advertisement
ਪਿਛਲੀ ਖ਼ਬਰ ਪ੍ਰੈੱਸ ਕਲੱਬ ਨੂਰਪੁਰ ਬੇਦੀ ਵਲੋਂ 'ਅਜੀਤ' ਦੇ ਜ਼ਿਲ੍ਹਾ ਇੰਚਾਰਜ ਸਤਨਾਮ ਸਿੰਘ ਸੱਤੀ ਨਾਲ ਦੁੱਖ ਦਾ ਪ੍ਰਗਟਾਵਾ <br/> ਅਗਲੀ ਖ਼ਬਰ ਠੇਕੇਦਾਰ ਦੀ ਲਾਪਰਵਾਹੀ ਕਾਰਨ ਫਗਵਾੜਾ ਦੀਆਂ ਮੰਡੀਆਂ 'ਚ 10 ਲੱਖ ਬੋਰੀਆਂ ਕਣਕ ਰੁਲ ਰਹੀ: ਨਰੇਸ਼ ਭਾਰਦਵਾਜ
Ad Position 24