06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਠੇਕੇਦਾਰ ਦੀ ਲਾਪਰਵਾਹੀ ਕਾਰਨ ਫਗਵਾੜਾ ਦੀਆਂ ਮੰਡੀਆਂ 'ਚ 10 ਲੱਖ ਬੋਰੀਆਂ ਕਣਕ ਰੁਲ ਰਹੀ: ਨਰੇਸ਼ ਭਾਰਦਵਾਜ

Ad Position 21
No active advertisement
ਅਜੀਤ ਡੈਸਕ 04-05-2026
ਫਗਵਾੜਾ, 3 ਮਈ (ਹਰਜੋਤ ਸਿੰਘ ਚਾਨਾ)- ਆੜ੍ਹਤੀ ਐਸੋਸੀਏਸ਼ਨ ਵਲੋਂ ਮੁੱਖ ਅਨਾਜ ਮੰਡੀ 'ਚ ਕਣਕ ਦੀ ਲਿਫ਼ਟਿੰਗ ਨਾ ਹੋਣ ਕਾਰਨ ਬਣੀ ਗੰਭੀਰ ਸਥਿਤੀ ਦੇ ਚੱਲਦੇ ਅੱਜ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਨਰੇਸ਼ ਭਾਰਦਵਾਜ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ 'ਤੇ ਇੱਕ ਮੰਗ ਪੱਤਰ ਤਹਿਸੀਲਦਾਰ ਨੂੰ ਸੌਂਪਿਆ ਗਿਆ | ਭਾਰਦਵਾਜ ਨੇ ਦੱਸਿਆ ਕਿ ਸੀਜ਼ਨ 2026-27 ਦੌਰਾਨ ਸਰਕਾਰੀ ਏਜੰਸੀਆਂ ਵਲੋਂ ਕਣਕ ਦੀ ਖ਼ਰੀਦ ਲਗਭਗ ਪੂਰੀ ਹੋ ਚੁੱਕੀ ਹੈ ਤੇ ਕਿਸਾਨਾਂ ਨੂੰ ਭੁਗਤਾਨ ਵੀ ਮਿਲ ਰਿਹਾ ਹੈ, ਪਰ ਮੰਡੀਆਂ ਤੋਂ ਕਣਕ ਦੀ ਚੁਕਾਈ ਦਾ ਕੰਮ ਬਹੁਤ ਢਿੱਲਾ ਹੈ | ਇਸ ਵੇਲੇ ਫਗਵਾੜਾ ਮਾਰਕੀਟ ਕਮੇਟੀ ਨਾਲ ਸਬੰਧਿਤ ਮੰਡੀਆਂ 'ਚ ਲਗਭਗ 60 ਫ਼ੀਸਦੀ, ਕਰੀਬ 10 ਲੱਖ ਬੋਰੀਆਂ ਪਈ ਹੋਈ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਢੁਆਈ ਦਾ ਟੈਂਡਰ ਲੈਣ ਵਾਲੇ ਠੇਕੇਦਾਰਾਂ ਕੋਲ ਟਰੱਕਾਂ ਤੇ ਮਜ਼ਦੂਰਾਂ ਦੀ ਕਮੀ ਹੈ, ਜਿਸ ਕਰਕੇ ਲਿਫ਼ਟਿੰਗ ਦੀ ਗਤੀ ਬਹੁਤ ਹੀ ਹੌਲੀ ਹੈ ਤੇ ਅਗਲੇ 15 ਦਿਨਾਂ 'ਚ ਵੀ ਇਹ ਕੰਮ ਮੁਕੰਮਲ ਹੋਣ ਦੀ ਸੰਭਾਵਨਾ ਨਹੀਂ | ਮੌਸਮ ਖ਼ਰਾਬ ਹੋਣ 'ਤੇ ਕਣਕ ਖ਼ਰਾਬ ਹੋਣ ਦਾ ਖਤਰਾ ਵੀ ਬਣਿਆ ਹੋਇਆ ਹੈ | ਇਸ ਮੌਕੇ ਪਰਵੇਸ਼ ਗੁਪਤਾ, ਵਿਨੀਸ਼ ਸੂਦ, ਪ੍ਰਬੋਧ ਦੁੱਗਲ, ਰਾਜੀਵ ਅਗਰਵਾਲ, ਅਸ਼ਵਨੀ ਕੁਮਾਰ, ਅਰੁਣ ਕਲੂਚਾ, ਪਰਵੀਨ ਸ਼ੁਕਲਾ (ਸੋਨੂ), ਸ਼ੇਖਰ ਸ਼ਰਮਾ, ਰਿਤਿਕ ਕੁਕਰੇਜਾ, ਅੰਕਿਤ ਗੁਪਤਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੁਬਲੀ ਵਿਚ ਆਰ.ਸੀ.ਐਫ. ਵਲੋਂ ਲਗਾਈ ਪ੍ਰਦਰਸ਼ਨੀ ਨੂੰ ਉਦਯੋਗਿਕ ਤੇ ਵਪਾਰਿਕ ਸ਼ਖ਼ਸੀਅਤਾਂ ਨੇ ਨੀਝ ਨਾਲ ਦੇਖਿਆ ਅਗਲੀ ਖ਼ਬਰ ਸੰਤ ਸੀਚੇਵਾਲ ਵਲੋਂ ਡਿਜੀਟਲ ਸਵੈ-ਗਣਨਾ ਦੀ ਸ਼ੁਰੂਆਤ
Ad Position 24