ਸ੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਨੇ ਕਿਡਨੀ ਰੋਗ ਦੇ ਮਰੀਜ਼ਾਂ ਦੀ ਸਹੂਲਤ ਲਈ ਸਥਾਪਿਤ ਕੀਤੀ ਨਵੀਂ ਡਾਇਲਸਿਸ ਮਸ਼ੀਨ
ਫਗਵਾੜਾ, 5 ਨਵੰਬਰ (ਹਰਜੋਤ ਸਿੰਘ ਚਾਨਾ)-ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਟਰੱਸਟ ਫਗਵਾੜਾ ਵੱਲੋਂ ਕਿਡਨੀ ਦੇ ਮਰੀਜ਼ਾਂ ਨੂੰ ਬਿਹਤਰ ਅਤੇ ਸਸਤੀ ਸਿਹਤ ਸਹੂਲਤ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਹਸਪਤਾਲ ‘ਚ ਇੱਕ ਹੋਰ ਆਧੁਨਿਕ ਡਾਇਲੈਸਿਸ ਮਸ਼ੀਨ ਸਥਾਪਿਤ ਕੀਤੀ ਗਈ ਹੈ | ਨਵੀਂ ਡਾਇਲੈਸਿਸ ਮਸ਼ੀਨ ਦਾ ਉਦਘਾਟਨ ਸਭਾ ਦੇ ਮੈਂਬਰ ਅਮੋਲਕ ਸਿੰਘ ਝੀਤਾ ਅਤੇ ਹਸਪਤਾਲ ਦੇ ਟਰੱਸਟੀ ਮੈਂਬਰ ਰਜਿੰਦਰ ਸਿੰਘ ਰੂਪਰਾਏ ਨੇ ਸਾਂਝੇ ਤੌਰ ‘ਤੇ ਕੀਤਾ | ਇਸ ਮੌਕੇ ਹਸਪਤਾਲ ਟਰੱਸਟ ਦੇ ਪ੍ਰਧਾਨ ਪ੍ਰਦੀਪ ਧੀਮਾਨ ਨੇ ਕਿਹਾ ਕਿ ਕਿਡਨੀ ਦੇ ਮਰੀਜ਼ਾਂ ਨੂੰ ਨਿਯਮਤ ਇਲਾਜ ਅਤੇ ਡਾਇਲੈਸਿਸ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਅਜਿਹੇ ਸਮੇਂ ‘ਚ ਲੋੜਵੰਦ ਮਰੀਜ਼ਾਂ ਦੀ ਮਦਦ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਵਧਦੀ ਗਿਣਤੀ ਅਤੇ ਉਨ੍ਹਾਂ ਦੀ ਲੋੜ ਨੂੰ ਧਿਆਨ ‘ਚ ਰੱਖਦਿਆਂ ਹਸਪਤਾਲ ‘ਚ ਨਵੀਂ ਡਾਇਲੈਸਿਸ ਮਸ਼ੀਨ ਦਾ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਮਰੀਜ਼ਾਂ ਨੂੰ ਸਮੇਂ ਸਿਰ ਸਸਤਾ ਅਤੇ ਮਿਆਰੀ ਇਲਾਜ ਮੁਹੱਈਆ ਕਰਵਾਇਆ ਜਾ ਸਕੇ | ਧੀਮਾਨ ਨੇ ਕਿਹਾ ਕਿ ਹਸਪਤਾਲ ਟਰੱਸਟ ਵੱਲੋਂ ਮਰੀਜ਼ਾਂ ਨੂੰ ਵੱਧ ਤੋਂ ਵੱਧ ਸਿਹਤ ਸਹੂਲਤਾਂ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਹਸਪਤਾਲ ਵਿਚ ਕੁੱਝ ਹੋਰ ਨਵੀਆਂ ਡਾਇਲੈਸਿਸ ਮਸ਼ੀਨਾਂ ਵੀ ਸਥਾਪਿਤ ਕੀਤੀਆਂ ਜਾਣਗੀਆਂ, ਜਿਸ ਨਾਲ ਕਿਡਨੀ ਦੇ ਮਰੀਜ਼ਾਂ ਨੂੰ ਹੋਰ ਸਹੂਲਤ ਮਿਲੇਗੀ ਅਤੇ ਇਲਾਜ ਲਈ ਉਡੀਕ ਸਮੇਂ ਨੂੰ ਘਟਾਉਣ ਵਿਚ ਵੀ ਮਦਦ ਮਿਲੇਗੀ | ਇਸ ਮੌਕੇ ਜਸਪਾਲ ਸਿੰਘ ਲਾਲ, ਗੁਰਨਾਮ ਸਿੰਘ ਜੂਤਲਾ, ਸੁਭਾਸ਼ ਧੀਮਾਨ, ਪ੍ਰਸ਼ਾਂਤ ਧੀਮਾਨ, ਆਰ. ਪੀ.
ਸ
ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਵਿਖੇ ਨਵੀਂ ਡਾਇਲੈਸਿਸ ਮਸ਼ੀਨ ਦਾ ਉਦਘਾਟਨ ਕਰਦੇ ਹੋਏ ਅਮੋਲਕ ਸਿੰਘ ਝੀਤਾ, ਰਜਿੰਦਰ ਸਿੰਘ ਰੂਪਰਾਏ, ਪ੍ਰਧਾਨ ਪ੍ਰਦੀਪ ਧੀਮਾਨ ਤੇ ਹੋਰ | ਤਸਵੀਰ : ਚਾਨਾ
06-10-2026
ਫਗਵਾੜਾ, 5 ਨਵੰਬਰ (ਹਰਜੋਤ ਸਿੰਘ ਚਾਨਾ)-ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਟਰੱਸਟ ਫਗਵਾੜਾ ਵੱਲੋਂ ਕਿਡਨੀ ਦੇ ਮਰੀਜ਼ਾਂ ਨੂੰ ਬਿਹਤਰ ਅਤੇ ਸਸਤੀ ਸਿਹਤ ਸਹੂਲਤ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਹਸਪਤਾਲ ‘ਚ ਇੱਕ ਹੋਰ ਆਧੁਨਿਕ ਡਾਇਲੈਸਿਸ ਮਸ਼ੀਨ ਸਥਾਪਿਤ ਕੀਤੀ ਗਈ ਹੈ | ਨਵੀਂ ਡਾਇਲੈਸਿਸ ਮਸ਼ੀਨ ਦਾ ਉਦਘਾਟਨ ਸਭਾ ਦੇ ਮੈਂਬਰ ਅਮੋਲਕ ਸਿੰਘ ਝੀਤਾ ਅਤੇ ਹਸਪਤਾਲ ਦੇ ਟਰੱਸਟੀ ਮੈਂਬਰ ਰਜਿੰਦਰ ਸਿੰਘ ਰੂਪਰਾਏ ਨੇ ਸਾਂਝੇ ਤੌਰ ‘ਤੇ ਕੀਤਾ | ਇਸ ਮੌਕੇ ਹਸਪਤਾਲ ਟਰੱਸਟ ਦੇ ਪ੍ਰਧਾਨ ਪ੍ਰਦੀਪ ਧੀਮਾਨ ਨੇ ਕਿਹਾ ਕਿ ਕਿਡਨੀ ਦੇ ਮਰੀਜ਼ਾਂ ਨੂੰ ਨਿਯਮਤ ਇਲਾਜ ਅਤੇ ਡਾਇਲੈਸਿਸ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਅਜਿਹੇ ਸਮੇਂ ‘ਚ ਲੋੜਵੰਦ ਮਰੀਜ਼ਾਂ ਦੀ ਮਦਦ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਵਧਦੀ ਗਿਣਤੀ ਅਤੇ ਉਨ੍ਹਾਂ ਦੀ ਲੋੜ ਨੂੰ ਧਿਆਨ ‘ਚ ਰੱਖਦਿਆਂ ਹਸਪਤਾਲ ‘ਚ ਨਵੀਂ ਡਾਇਲੈਸਿਸ ਮਸ਼ੀਨ ਦਾ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਮਰੀਜ਼ਾਂ ਨੂੰ ਸਮੇਂ ਸਿਰ ਸਸਤਾ ਅਤੇ ਮਿਆਰੀ ਇਲਾਜ ਮੁਹੱਈਆ ਕਰਵਾਇਆ ਜਾ ਸਕੇ | ਧੀਮਾਨ ਨੇ ਕਿਹਾ ਕਿ ਹਸਪਤਾਲ ਟਰੱਸਟ ਵੱਲੋਂ ਮਰੀਜ਼ਾਂ ਨੂੰ ਵੱਧ ਤੋਂ ਵੱਧ ਸਿਹਤ ਸਹੂਲਤਾਂ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਹਸਪਤਾਲ ਵਿਚ ਕੁੱਝ ਹੋਰ ਨਵੀਆਂ ਡਾਇਲੈਸਿਸ ਮਸ਼ੀਨਾਂ ਵੀ ਸਥਾਪਿਤ ਕੀਤੀਆਂ ਜਾਣਗੀਆਂ, ਜਿਸ ਨਾਲ ਕਿਡਨੀ ਦੇ ਮਰੀਜ਼ਾਂ ਨੂੰ ਹੋਰ ਸਹੂਲਤ ਮਿਲੇਗੀ ਅਤੇ ਇਲਾਜ ਲਈ ਉਡੀਕ ਸਮੇਂ ਨੂੰ ਘਟਾਉਣ ਵਿਚ ਵੀ ਮਦਦ ਮਿਲੇਗੀ | ਇਸ ਮੌਕੇ ਜਸਪਾਲ ਸਿੰਘ ਲਾਲ, ਗੁਰਨਾਮ ਸਿੰਘ ਜੂਤਲਾ, ਸੁਭਾਸ਼ ਧੀਮਾਨ, ਪ੍ਰਸ਼ਾਂਤ ਧੀਮਾਨ, ਆਰ.ਪੀ. ਸਿੰਘ, ਹਰਜੀਤ ਸਿੰਘ ਭੰਮਰਾ, ਜਤਿੰਦਰ ਸਿੰਘ ਭੱਚੂ, ਡਾ. ਕੋਮਲ ਠਾਕੁਰ ਸਮੇਤ ਹਸਪਤਾਲ ਟਰੱਸਟ ਦੇ ਹੋਰ ਮੈਂਬਰ ਵੀ ਹਾਜ਼ਰ ਸਨ |