ਸਰਕਾਰੀ ਕਾਲਜ ਵਿਖੇ ਉੱਘੇ ਸ਼ਾਇਰ ਧਨੀ ਰਾਮ ਚਾਤਿ੍ਕ ਦੇ ਜਨਮ ਦਿਨ ਸੰਬੰਧੀ ਵਿਚਾਰ ਚਰਚਾ ਕਰਵਾਈ
ਕਪੂਰਥਲਾ, 5 ਅਕਤੂਬਰ (ਸਡਾਨਾ)-ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਵਿਖੇ ਪਿ੍ੰਸੀਪਲ ਡਾ. ਜਸਮੀਤ ਸੇਠੀ ਦੀ ਅਗਵਾਈ ਹੇਠ ਪੰਜਾਬੀ ਵਿਭਾਗ ਤੇ ਪੰਜਾਬੀ ਸਾਹਿਤ ਸਭਾ ਵਲੋਂ ਨਾਮਵਰ ਪੰਜਾਬੀ ਸ਼ਾਇਰ ਧਨੀ ਰਾਮ ਚਾਤਿ੍ਕ ਦੇ ਜਨਮ ਦਿਨ ਨੂੰ ਸਮਰਪਿਤ ਵਿਚਾਰ ਚਰਚਾ ਕਰਵਾਈ ਗਈ | ਇਸ ਚਰਚਾ ਦਾ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬੀ ਕਵਿਤਾ ਦੇ ਵਿਕਾਸ ਵਿਚ ਧਨੀ ਰਾਮ ਚਾਤਿ੍ਕ ਦੇ ਯੋਗਦਾਨ ਤੋਂ ਜਾਣੂ ਕਰਵਾਉਣਾ ਸੀ | ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ.
ਕਪੂਰਥਲਾ, 5 ਅਕਤੂਬਰ (ਸਡਾਨਾ)-ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਵਿਖੇ ਪਿ੍ੰਸੀਪਲ ਡਾ. ਜਸਮੀਤ ਸੇਠੀ ਦੀ ਅਗਵਾਈ ਹੇਠ ਪੰਜਾਬੀ ਵਿਭਾਗ ਤੇ ਪੰਜਾਬੀ ਸਾਹਿਤ ਸਭਾ ਵਲੋਂ ਨਾਮਵਰ ਪੰਜਾਬੀ ਸ਼ਾਇਰ ਧਨੀ ਰਾਮ ਚਾਤਿ੍ਕ ਦੇ ਜਨਮ ਦਿਨ ਨੂੰ ਸਮਰਪਿਤ ਵਿਚਾਰ ਚਰਚਾ ਕਰਵਾਈ ਗਈ | ਇਸ ਚਰਚਾ ਦਾ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬੀ ਕਵਿਤਾ ਦੇ ਵਿਕਾਸ ਵਿਚ ਧਨੀ ਰਾਮ ਚਾਤਿ੍ਕ ਦੇ ਯੋਗਦਾਨ ਤੋਂ ਜਾਣੂ ਕਰਵਾਉਣਾ ਸੀ | ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਹੈਪੀ ਕੁਮਾਰ ਨੇ ਕੀਤੀ ਤੇ ਹਾਜ਼ਰਾਂ ਨੂੰ ਧਨੀ ਰਾਮ ਚਾਤਿ੍ਕ ਦੀਆਂ ਕਵਿਤਾਵਾਂ ਸਬੰਧੀ ਜਾਣੂ ਕਰਵਾਇਆ | ਇਸ ਦੌਰਾਨ ਪ੍ਰੋ. ਹਰਸਿਮਰਨ ਕੌਰ ਨੇ ਧਨੀ ਰਾਮ ਚਾਤਿ੍ਕ ਦੇ ਜੀਵਨ ਅਤੇ ਰਚਨਾ ਬਾਰੇ ਵਿਦਿਆਰਥੀਆਂ ਨੂੰ ਦੱਸਿਆ | ਉਨ੍ਹਾਂ ਲੋਕ ਜੀਵਨ ਦੀ ਪੇਸ਼ਕਾਰੀ ਨੂੰ ਉਨ੍ਹਾਂ ਦੀ ਕਵਿਤਾ ਦੇ ਮੁੱਖ ਵਿਸ਼ੇ ਵਜੋਂ ਉਭਾਰਿਆ | ਡਾ. ਜਗਜੀਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕਵਿਤਾ ਕਿਸੇ ਵੀ ਤਰ੍ਹਾਂ ਦੀ ਧਾਰਮਿਕ ਸੰਕੀਰਨਤਾ ਤੋਂ ਮੁਕਤ ਹੈ | ਉਨ੍ਹਾਂ ਦੀ ਕਵਿਤਾ ਵਿਚ ਸਾਂਝੇ ਪੰਜਾਬ ਅਤੇ ਖ਼ਾਸ ਕਰਕੇ ਪੰਜਾਬ ਦੀ ਸਾਂਝੀ ਸਭਿਆਚਾਰਕ ਪਹਿਚਾਣ ਦੀ ਕਵਿਤਾ ਹੈ | ਇਸ ਮੌਕੇ ਵਿਦਿਆਰਥਣ ਗੁਰਵਿੰਦਰ ਕੌਰ, ਸੁਖਰਾਜ ਸਿੰਘ ਤੇ ਜਵਾਲਾਰਾਮ ਨੇ ਧਨੀ ਰਾਮ ਚਾਤਿ੍ਕ ਦੀ ਪੰਜਾਬੀ ਕਵਿਤਾ ਵਿਚ ਯੋਗਦਾਨ ਬਾਰੇ ਚਰਚਾ ਕੀਤੀ | ਸਮਾਗਮ ਵਿਚ ਸ਼ਾਮਲ ਹੋਏ ਸਾਬਕਾ ਵਿਦਿਆਰਥੀ ਅਮਨ ਗਾਂਧੀ ਨੇ ਹਾਜ਼ਰਾਂ ਨੂੰ ਕਵਿਤਾ ਵੀ ਸੁਣਾਈ | ਇਸ ਮੌਕੇ ਪ੍ਰੋ. ਦਲਜੀਤ ਕਲੇਰ ਨੇ ਆਏ ਹੋਏ ਪ੍ਰੋਫੈਸਰ ਸਾਹਿਬਾਨ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ | ਸਮਾਗਮ ਦੌਰਾਨ ਮੰਚ ਦਾ ਸੰਚਾਲਨ ਪ੍ਰੋ. ਵਿਪਨ ਕੁਮਾਰ ਵਲੋਂ ਕੀਤਾ ਗਿਆ | ਇਸ ਮੌਕੇ ਪ੍ਰੋ. ਗੁਰਵਿੰਦਰ ਕੌਰ, ਪ੍ਰੋ. ਮਨਜੀਤ ਸਿੰਘ, ਪੋ੍ਰ. ਦਿਲਦਾਰ ਸਿੰਘ, ਪ੍ਰੋ. ਕੁਲਵਿੰਦਰ ਕੁਮਾਰ ਤੇ ਹੋਰ ਹਾਜ਼ਰ ਸਨ |