ਖੇਡਾਂ ਵਤਨ ਪੰਜਾਬ ਦੀਆਂ ਵਿਚ ਸਪੋਰਟਸ ਕਰਾਟੇ ਅਕੈਡਮੀ ਦੇ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਕਪੂਰਥਲਾ, 5 ਅਕਤੂਬਰ (ਸਡਾਨਾ)-ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਜ਼ਿਲ੍ਹਾ ਖੇਡ ਅਫ਼ਸਰ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਕਰਾਟੇ ਖੇਡ ਵਿਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ 150 ਖਿਡਾਰੀਆਂ ਨੇ ਭਾਗ ਲਿਆ | ਇਸ ਵਿਚ ਸਪੋਰਟਸ ਕਰਾਟੇ ਅਕੈਡਮੀ ਦੇ ਕੋਚ ਸਤਿੰਦਰ ਕੁਮਾਰ ਦੇ ਖਿਡਾਰੀਆਂ ਨੇ ਵੀ ਸ਼ਿਰਕਤ ਕੀਤੀ | ਜਿਸ ਵਿਚ ਲੜਕੀਆਂ ਅੰਡਰ-17 ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਧਵਾਂ ਦੋਨਾਂ ਦੀ ਵਿਦਿਆਰਥਣ ਸੁਮਨ ਕੁਮਾਰੀ ਨੇ ਦੂਜਾ ਸਥਾਨ ਹਾਸਲ ਕੀਤਾ | ਸਰਕਾਰੀ ਹਾਈ ਸਕੂਲ ਸੰਧੂ ਚੱਠਾ ਦੀ ਵਿਦਿਆਰਥਣ ਰਾਜਬੀਰ ਕੌਰ ਨੇ 38 ਕਿੱਲੋ ਭਾਰ ਵਰਗ ਵਿਚ ਦੂਸਰਾ ਸਥਾਨ, ਜਦਕਿ ਗਦਰੀ ਬਾਬਾ ਹਰਨਾਮ ਸਿੰਘ ਸਕੂਲ ਕਾਲਾ ਸੰਘਿਆਂ ਦੀ ਵਿਦਿਆਰਥਣ ਤਰਨਪ੍ਰੀਤ ਕੌਰ ਨੇ 4 ਕਿੱਲੋ ਭਾਰ ਵਰਗ ਵਿਚ ਪਹਿਲਾ ਸਥਾਨ ਹਾਸਲ ਕਰਕੇ ਸੂਬਾ ਪੱਧਰੀ ਮੁਕਾਬਲੇ ਵਿਚ ਆਪਣੀ ਜਗਾ ਬਣਾਈ | 56 ਕਿੱਲੋ ਭਾਰ ਵਰਗ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੀ ਵਿਦਿਆਰਥਣ ਸ਼ਿਫਾ ਨੇ ਪਹਿਲਾ ਸਥਾਨ ਲੈ ਕੇ ਸੂਬਾ ਪੱਧਰੀ ਮੁਕਾਬਲੇ ਵਿਚ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਅੰਡਰ-30 ਤੋਂ 40 ਉਮਰ ਦੇ 84 ਕਿੱਲੋ ਵਰਗ ਵਿਚ ਲਵਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਨ੍ਹਾਂ ਜੇਤੂ ਖਿਡਾਰੀਆਂ ਨੂੰ ਕੋਚ ਸਤਿੰਦਰ ਕੁਮਾਰ ਨੇ ਵਧਾਈ ਦਿੱਤੀ ਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ |