ਪਟਿਆਲਾ, 3 ਮਈ (ਅ. ਸ. ਆਹਲੂਵਾਲੀਆ)-ਭਾਰਤੀ ਜਨਤਾ ਪਾਰਟੀ ਦੀ ਮਹੀਨਾਵਾਰ ਮੀਟਿੰਗ ਸਤਬੀਰ ਸਿੰਘ ਖੱਟੜਾ ਦੇ ਦਫ਼ਤਰ ਵਿਖੇ ਉਨ੍ਹਾਂ ਦੀ ਅਗਵਾਈ ਹੇਠ ਕੀਤੀ ਗਈ | ਮੀਟਿੰਗ 'ਚ ਇਲਾਕੇ ਦੇ ਵਰਕਰਾਂ ਅਤੇ ਪਿੰਡਾਂ ਤੋਂ ਆਏ ਸਾਥੀਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਸਤਬੀਰ ਸਿੰਘ ਖੱਟੜਾ ਮਜ਼ਦੂਰ ਦਿਵਸ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਮਜ਼ਦੂਰ ਵਰਗ ਦੇ ਮਹੱਤਵਪੂਰਨ ਯੋਗਦਾਨ ਨੂੰ ਉਜਾਗਰ ਕੀਤਾ | ਮੀਟਿੰਗ ਦੌਰਾਨ ਸਤਬੀਰ ਸਿੰਘ ਖੱਟੜਾ ਨੇ ਆਉਣ ਵਾਲੀਆਂ 2027 ਦੀਆਂ ਚੋਣਾਂ ਸੰਬੰਧੀ ਵਿਸਥਾਰ ਨਾਲ ਗੱਲਬਾਤ ਕੀਤੀ | ਉਨ੍ਹਾਂ ਨੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ, ਪਿੰਡ ਪੱਧਰ 'ਤੇ ਲੋਕਾਂ ਨਾਲ ਸਿੱਧਾ ਸੰਪਰਕ ਵਧਾਉਣ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਵਰਕਰਾਂ ਨੂੰ ਪ੍ਰੇਰਿਤ ਕੀਤਾ | ਮੀਟਿੰਗ 'ਚ ਖ਼ਾਸ ਤੌਰ 'ਤੇ ਰਜਿੰਦਰ ਸਿੰਘ ਪ੍ਰਧਾਨ ਤਿ੍ਪੜੀ ਸਰਕਲ, ਗੁਰਬਚਨ ਲਚਕਾਣੀ ਪ੍ਰਧਾਨ ਆਲੋਵਾਲ ਸਰਕਲ, ਸੌਰਵ ਸ਼ਰਮਾ ਪ੍ਰਧਾਨ, ਗੁਰੂ ਨਾਨਕ ਸਰਕਲ, ਅਨਿਲ ਕੁਮਾਰ ਪ੍ਰਧਾਨ ਝਿੱਲ ਸਰਕਲ, ਯੁਵਰਾਜ ਜੱਸੋਵਾਲ ਜ਼ਿਲ੍ਹਾ ਸਪੋਕਸਮੈਨ, ਹਰਪ੍ਰੀਤ ਸਿੰਘ ਭੰਮਰਾ ਜ਼ਿਲ੍ਹਾ ਆਈ.ਟੀ. ਕੰਨਵੀਨਰ, ਦੇਵ ਪ੍ਰਕਾਸ਼ ਭੱਲਾ ਜ਼ਿਲ੍ਹਾ ਮੀਤ ਪ੍ਰਧਾਨ, ਤਰਸੇਮ ਸਿੰਘ ਕਸਿਆਣਾ, ਤਰਸੇਮ ਸਿੰਘ ਕੋਟਲੀ, ਰਿੰਕੂ ਸਰਾਓ, ਅਵੀਨਾਸ਼ ਸ਼ਰਮਾ, ਸੁਖਜਿੰਦਰ ਸਿੰਘ, ਸਸੀਲ ਸਿੰਘ, ਗੁਰਸੇਵਕ ਸਿੰਘ, ਮਾਂਗਟ ਸਿੰਘ, ਭਾਗ ਸਿੰਘ, ਮੱਖਣ ਸਿੰਘ, ਭਗਵੰਤ ਸਿੰਘ, ਬਾਦਲ ਸਿੰਘ, ਰਾਜਿੰਦਰ ਸਿੰਘ, ਬਲਦੇਵ ਸਿੰਘ, ਜਸਕਰਨ ਸਿੰਘ, ਜਸਦੀਪ ਸਿੰਘ, ਜਸੀ ਲਾਂਗ, ਹਰਿੰਦਰ ਸਿੰਘ, ਅਨਮੋਲ, ਸਾਧੂ ਰਾਮ, ਰਾਜੇਸ਼ ਪਾਠਕ, ਗੁਰਚਰਨ ਦਾਸ, ਬਬਲੂ, ਪਵਨ, ਹਰਦੀਪ ਸਿੰਘ, ਸੰਦੀਪ ਅਲੀ, ਸ਼ਿਵ ਕੁਮਾਰ, ਸੇਵਕ ਸਿੰਘ, ਪੰਡਿਤ ਪ੍ਰਦੀਪ, ਗੁਰਤੇਜ ਸਿੰਘ ਸਿੱਧੂਵਾਲ ਹੈਪੀ ਖੱਟੜਾ ਅਤੇ ਹਰਬਿੰਦਰ ਸਿੰਘ ਸਮੇਤ ਹੋਰ ਕਈ ਸਾਥੀਆਂ ਨੇ ਭਾਗ ਲਿਆ |