06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸਨੌਰ ਦੇ ਸਿਆਸੀ ਆਕਾਸ਼ ਦਾ ਚਮਕਦਾ ਸਿਤਾਰਾ ਸੀ -ਜਥੇ. ਸਵ. ਪ੍ਰਕਾਸ਼ ਸਿੰਘ ਸਨੌਰ

Ad Position 21
No active advertisement
ਜਥੇ. ਸਵ. ਪ੍ਰਕਾਸ਼ ਸਿੰਘ ਸਨੌਰ <br/> 04-05-2026
ਸਨੌਰ, 3 ਮਈ (ਮੋਹਣ ਸਿੰਘ ਭੱਟੀ)-ਇਕ ਅਜ਼ੀਮ ਸ਼ਖ਼ਸੀਅਤ ਸਨ ਸਨੌਰ ਦੇ ਸਾਬਕਾ ਪ੍ਰਧਾਨ ਪ੍ਰਕਾਸ਼ ਸਿੰਘ, ਜਿਨ੍ਹਾਂ ਨੇ ਆਪਣੀ ਮਿਹਨਤ, ਦਿ੍ੜ੍ਹਤਾ ਅਤੇ ਨਿਰਸਵਾਰਥ ਸੇਵਾ ਨਾਲ ਇਲਾਕੇ ਦੇ ਲੋਕਾਂ ਦੇ ਦਿਲਾਂ ਵਿਚ ਅਮਿੱਟ ਪੈੜਾਂ ਛੱਡੀਆਂ | 22 ਅਪ੍ਰੈਲ 2026 ਦਿਨ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਅਚਾਨਕ ਚਲਾਣਾ ਨਾ ਸਿਰਫ਼ ਪਰਿਵਾਰ ਲਈ, ਸਗੋਂ ਸਮੁੱਚੇ ਇਲਾਕੇ ਅਤੇ ਸ਼੍ਰੋਮਣੀ ਅਕਾਲੀ ਦਲ ਲਈ ਇਕ ਅਜਿਹਾ ਘਾਟਾ ਹੈ, ਜਿਸ ਦੀ ਪੂਰਤੀ ਕਦੇ ਨਹੀਂ ਹੋ ਸਕਦੀ | 1955 ਵਿਚ ਇਕ ਸਾਧਾਰਨ ਕਿਸਾਨ ਪਰਿਵਾਰ ਵਿਚ ਜਨਮੇ ਇਸ ਮਹਾਨ ਸਪੂਤ ਦਾ ਜੀਵਨ ਸ਼ੁਰੂ ਤੋਂ ਹੀ ਚੁਨੌਤੀਆਂ ਭਰਿਆ ਰਿਹਾ | ਸਰਕਾਰੀ ਰਾਹਤਾਂ ਜਾਂ ਮੁਆਵਜ਼ਿਆਂ ਦੀ ਉਡੀਕ ਕਰਨ ਦੀ ਬਜਾਏ, ਉਨ੍ਹਾਂ ਨੇ ਆਪਣੀ ਬਾਂਹਾਂ ਦੀ ਕਮਾਈ 'ਤੇ ਭਰੋਸਾ ਕੀਤਾ | ਸਵੈ-ਨਿਰਭਰਤਾ ਦੀ ਇਹ ਅਜਿਹੀ ਮਿਸਾਲ ਸੀ ਜੋ ਅੱਜ ਦੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੈ | ਉਨ੍ਹਾਂ ਨੇ ਜ਼ੀਰੋ ਤੋਂ ਸ਼ੁਰੂਆਤ ਕੀਤੀ ਅਤੇ ਸਖ਼ਤ ਮਿਹਨਤ ਨਾਲ ਨਾ ਸਿਰਫ਼ ਆਪਣੇ ਪਰਿਵਾਰ ਨੂੰ ਪਾਲਿਆ, ਸਗੋਂ ਸਮਾਜ ਵਿਚ ਇਕ ਸਤਿਕਾਰਤ ਮੁਕਾਮ ਵੀ ਹਾਸਲ ਕੀਤਾ | ਉਨ੍ਹਾਂ ਦਾ ਸਿਆਸੀ ਸਫ਼ਰ ਨਿੱਜੀ ਸੁਆਰਥਾਂ ਲਈ ਨਹੀਂ, ਸਗੋਂ ਪੰਥਕ ਜਜ਼ਬੇ ਅਤੇ ਇਲਾਕੇ ਦੀ ਬਿਹਤਰੀ ਲਈ ਸੀ | ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਉਨ੍ਹਾਂ ਨੇ ਦਿਨ-ਰਾਤ ਇਕ ਕਰ ਦਿੱਤਾ | ਇਕ ਸਰਗਰਮ ਵਰਕਰ ਤੋਂ ਸ਼ੁਰੂ ਹੋ ਕੇ, ਉਹ ਅਕਾਲੀ ਦਲ ਦੇ ਸਰਕਲ ਪ੍ਰਧਾਨ ਬਣੇ | ਜ਼ਿਲ੍ਹਾ ਪਟਿਆਲਾ ਦੇ ਅਕਾਲੀ ਜਥੇ ਵਿਚ ਉਨ੍ਹਾਂ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ | ਉਨ੍ਹਾਂ ਦੀ ਸਿਆਸਤ ''ਸੇਵਾ'' 'ਤੇ ਆਧਾਰਿਤ ਸੀ, ਜਿਸ ਕਾਰਨ ਉਹ ਆਮ ਲੋਕਾਂ 'ਚ ਬਹੁਤ ਹਰਮਨ-ਪਿਆਰੇ ਹੋ ਗਏ | ਉਨ੍ਹਾਂ ਦੀ ਲੋਕਪਿ੍ਯਤਾ ਦਾ ਅਸਲੀ ਇਮਤਿਹਾਨ 1996 ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਹੋਇਆ | ਇਲਾਕੇ ਦੀ ਸੰਗਤ ਚਾਹੁੰਦੀ ਸੀ ਕਿ ਉਹ ਚੋਣ ਲੜਨ | ਹਾਲਾਂਕਿ, ਕੁੱਝ ਸਿਆਸੀ ਸਮੀਕਰਨਾਂ ਕਾਰਨ ਪਾਰਟੀ ਵਲੋਂ ਟਿਕਟ ਨਹੀਂ ਮਿਲ ਸਕੀ, ਪਰ ਜਨਤਾ ਦਾ ਦਬਾਅ ਇੰਨਾ ਸੀ ਕਿ ਉਨ੍ਹਾਂ ਨੂੰ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿਚ ਉੱਤਰਨਾ ਪਿਆ | ਸਨੌਰ ਸ਼ਹਿਰ ਦੇ ਲੋਕਾਂ ਨੇ ਉਨ੍ਹਾਂ ਨੂੰ ਅਥਾਹ ਪਿਆਰ ਦਿੱਤਾ | ਉਨ੍ਹਾਂ ਨੇ ਪਾਰਟੀ ਉਮੀਦਵਾਰ ਤੋਂ ਸ਼ਹਿਰ ਸਨੌਰ ਵਿਚੋਂ 500 ਵੋਟਾਂ ਦੇ ਵਾਧੇ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਇਹ ਜਿੱਤ ਭਾਵੇਂ ਅੰਕੜਿਆਂ ਦੀ ਨਹੀਂ ਸੀ, ਉਨ੍ਹਾਂ ਦੀ ਨੈਤਿਕਤਾ ਅਤੇ ਲੋਕਾਂ ਦੇ ਵਿਸ਼ਵਾਸ ਦੀ ਜਿੱਤ ਸੀ | ਸਾਲ 1999 'ਚ ਜਦੋਂ ਸ਼੍ਰੋਮਣੀ ਅਕਾਲੀ ਦਲ ਵਿਚ ਦੁਫਾੜ ਹੋਈ, ਤਾਂ ਕਈ ਵੱਡੇ ਆਗੂ ਇੱਧਰ-ਉੱਧਰ ਹੋ ਗਏ | ਪਰ ਉਹ ''ਚਟਾਨ'' ਵਾਂਗ ਸ. ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਖੜ੍ਹੇ ਰਹੇ | ਉਨ੍ਹਾਂ ਦੀ ਇਸੇ ਵਫ਼ਾਦਾਰੀ ਅਤੇ ਕਾਬਲੀਅਤ ਨੂੰ ਪਛਾਣਦਿਆਂ, ਜ਼ਿਲ੍ਹਾ ਲੀਡਰਸ਼ਿਪ ਦੇ ਦਿੱਗਜ ਆਗੂ ਕੈਪ. ਕੰਵਲਜੀਤ ਸਿੰਘ ਸਾਬਕਾ ਵਿੱਤ ਮੰਤਰੀ ਪੰਜਾਬ ਨੇ ਉਨ੍ਹਾਂ 'ਤੇ ਭਰੋਸਾ ਜਤਾਇਆ | ਉਨ੍ਹਾਂ ਨੂੰ ਨਗਰ ਕੌਂਸਲ ਦੀ ਜ਼ਿੰਮੇਵਾਰੀ ਸੌਂਪੀ ਗਈ | ਸਾਲ 2000 'ਚ ਉਹ ਨਗਰ ਕੌਂਸਲ, ਸਨੌਰ ਦੇ ਪ੍ਰਧਾਨ ਚੁਣੇ ਗਏ | ਉਸ ਸਮੇਂ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਉਨ੍ਹਾਂ ਦੇ ਨਿੱਜੀ ਸੰਬੰਧਾਂ ਅਤੇ ਇਲਾਕੇ ਦੀ ਤੜਪ ਕਾਰਨ, ਉਹ ਉਸ ਸਮੇਂ ਸਨੌਰ ਲਈ 1.5 ਕਰੋੜ ਰੁਪਏ ਦੀ ਵੱਡੀ ਗਰਾਂਟ ਲੈ ਕੇ ਆਏ | ਉਨ੍ਹਾਂ ਦੇ ਕਾਰਜਕਾਲ ਦੀ ਸਭ ਤੋਂ ਵੱਡੀ ਪ੍ਰਾਪਤੀ ਸਨੌਰ ਦੇ ਮੁੱਖ ਬਾਜ਼ਾਰ ਦੀ ਸੜਕ ਨੂੰ ਪੱਕਾ ਕਰਵਾਉਣਾ ਸੀ | ਉਹ ਆਖ਼ਰੀ ਸਾਹ ਤੱਕ ਲੋਕਾਂ ਦੇ ਦੁੱਖਾਂ-ਸੁੱਖਾਂ 'ਚ ਸ਼ਰੀਕ ਹੁੰਦੇ ਰਹੇ | ਉਨ੍ਹਾਂ ਦਾ ਸੁਭਾਅ ਇੰਨਾ ਮਿਲਾਪੜਾ ਸੀ ਕਿ ਵਿਰੋਧੀ ਵੀ ਉਨ੍ਹਾਂ ਦਾ ਸਤਿਕਾਰ ਕਰਦੇ ਸਨ | ਅਸੀਂ ਸਭ ਉਸ ਨੇਕ ਤੇ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਰੂਹ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਤਿਕਾਰ ਨਾਲ
Ad Position 22
No active advertisement
ਪਿਛਲੀ ਖ਼ਬਰ ਸਨੌਰ ਦੇ ਸਿਆਸੀ ਆਕਾਸ਼ ਦਾ ਚਮਕਦਾ ਸਿਤਾਰਾ ਸੀ -ਜਥੇ. ਸਵ. ਪ੍ਰਕਾਸ਼ ਸਿੰਘ ਸਨੌਰ ਅਗਲੀ ਖ਼ਬਰ ਮਾਣਕਪੁਰ ਵਿਖੇ ਸੜਕੀ ਹਾਦਸਿਆਂ ਦੇ ਬਚਾਓ ਤੇ ਸਰਬੱਤ ਦੇ ਭਲੇ ਲਈ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ
Ad Position 24