06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਮਾਣਕਪੁਰ ਵਿਖੇ ਸੜਕੀ ਹਾਦਸਿਆਂ ਦੇ ਬਚਾਓ ਤੇ ਸਰਬੱਤ ਦੇ ਭਲੇ ਲਈ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

Ad Position 21
No active advertisement
ਮਾਣਕਪੁਰ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਦਾ ਦਿ੍ਸ਼ | ਤਸਵੀਰ : ਭੁਪਿੰਦਰ ਸਿੰਘ <br/> 04-05-2026
ਬਨੂੜ, 3 ਮਈ (ਭੁਪਿੰਦਰ ਸਿੰਘ)-ਕਸਬੇਨੁਮਾ ਮਾਣਕਪੁਰ ਤੋਂ ਬੀਰੋ ਮਾਜਰੀ ਨੂੰ ਜਾਂਦੀ ਲਿੰਕ ਸੜਕ 'ਤੇ ਸ਼ਹੀਦਾਂ ਦੀ ਯਾਦ ਵਿਚ ਬਣਾਈ ਗਈ ਯਾਦਗਾਰ ਵਿਖੇ ਸੜਕੀ ਹਾਦਸੇ ਦੇ ਬਚਾਓ ਅਤੇ ਸਰਬੱਤ ਦੇ ਭਲੇ ਲਈ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠਾਂ ਦੇ ਭੋਗ ਪਾਉਣ ਉਪਰੰਤ ਕੀਰਤਨ ਦਰਬਾਰ ਕਰਵਾਇਆ ਗਿਆ | ਜਿਸ ਵਿਚ ਪਹੁੰਚੇ ਰਾਗੀ ਸਿੰਘਾਂ ਤੇ ਢਾਡੀ ਜਥਿਆਂ ਨੇ ਆਪਣੀ ਕਥਾ ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਇਲਾਕੇ ਦੇ ਉੱਘੇ ਸਮਾਜ ਸੇਵੀ ਨੰਬਰਦਾਰ ਕੁਲਦੀਪ ਸਿੰਘ ਮਾਨ ਨੇ ਕਿਹਾ ਕਿ ਇਸ ਲਿੰਕ ਮਾਰਗ 'ਤੇ ਸਮਾਗਮ ਕਰਵਾਉਣ ਤੋਂ ਪਹਿਲਾਂ ਭਿਆਨਕ ਹਾਦਸੇ ਵਾਪਰਦੇ ਸਨ | ਜਿਨ੍ਹਾਂ ਵਿਚ ਤਕਰੀਬਨ ਨੌਜਵਾਨਾਂ ਦੀ ਮੌਤ ਹੋ ਜਾਂਦੀ ਸੀ | ਉਨ੍ਹਾਂ ਦੱਸਿਆ ਕਿ ਇਸ ਉਪਰੰਤ ਪਿੰਡ ਦੇ ਵਸਨੀਕਾਂ ਨੇ ਸੜਕੀ ਹਾਦਸਿਆਂ ਨੂੰ ਰੋਕਣ ਤੇ ਸਰਬੱਤ ਦੇ ਭਲੇ ਲਈ ਪਿਛਲੇ 17 ਸਾਲਾਂ ਤੋਂ ਮਾਣਕਪੁਰ ਦੀ ਸਾਬਕਾ ਸਰਪੰਚ ਹਰਜੀਤ ਕੌਰ ਦੇ ਪਤੀ ਵਰਿੰਦਰ ਸਿੰਘ ਢਿੱਲੋਂ ਵਲੋਂ ਆਪਣੀ ਜ਼ਮੀਨ ਵਿਚੋਂ 300 ਗਜ਼ ਦਾ ਦਾਨ ਦਿੱਤੀ ਗਈ 'ਚ ਯਾਦਗਾਰ ਬਣਾਈ ਗਈ ਹੈ | ਜਿੱਥੇ ਕਿ ਹਰ ਸਾਲ ਸਮਾਗਮ ਕਰਵਾਇਆ ਜਾਂਦਾ ਹੈ | ਸਮਾਗਮ ਵਿਚ ਪਹੁੰਚੇ ਰਾਗੀ ਸਿੰਘਾਂ ਤੇ ਹੋਰ ਸਹਿਯੋਗੀ ਸੱਜਣਾਂ ਨੂੰ ਨੰਬਰਦਾਰ ਕੁਲਦੀਪ ਸਿੰਘ ਮਾਨ ਤੇ ਵਰਿੰਦਰ ਸਿੰਘ ਢਿੱਲੋਂ ਵਲੋਂ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ | ਇਸ ਮੌਕੇ ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਵੀ ਹਾਜ਼ਰੀ ਭਰੀ | ਇਸ ਮੌਕੇ ਪ੍ਰਧਾਨ ਸੰਤ ਸਿੰਘ, ਬਲਜੀਤ ਸਿੰਘ ਮਾਨ, ਨੰਬਰਦਾਰ ਨਛੱਤਰ ਸਿੰਘ, ਭਿੰਦਾ ਪੰਚ, ਗਿਆਨੀ ਗੁਰਦਿਆਲ ਸਿੰਘ, ਗੁਰਵਿੰਦਰ ਸਿੰਘ, ਸਰਬਜੀਤ ਸਿੰਘ ਸਾਬਕਾ ਚੇਅਰਮੈਨ, ਸ਼ੇਰ ਸਿੰਘ ਦੋਧੀ, ਗੁਰਜੰਟ ਸਿੰਘ, ਗੱਗੂ ਬੈਦਵਾਣ, ਅਮਰਿੰਦਰ ਸਿੰਘ ਕੰਗ, ਰਣਜੀਤ ਸਿੰਘ ਗੋਗਾ, ਲਵਪ੍ਰੀਤ ਸਿੰਘ
Ad Position 22
No active advertisement
ਪਿਛਲੀ ਖ਼ਬਰ ਸਨੌਰ ਦੇ ਸਿਆਸੀ ਆਕਾਸ਼ ਦਾ ਚਮਕਦਾ ਸਿਤਾਰਾ ਸੀ -ਜਥੇ. ਸਵ. ਪ੍ਰਕਾਸ਼ ਸਿੰਘ ਸਨੌਰ ਅਗਲੀ ਖ਼ਬਰ 'ਦ ਮਿਲੇਨੀਅਮ ਸਕੂਲ 'ਚ ਆਈ.ਆਈ.ਐਮ.ਯੂ.ਐਨ. ਕਾਨਫ਼ਰੰਸ ਸਮਾਪਤ
Ad Position 24