06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਉਹ ਦੇਸ਼ ਵਿਚ ਅਰਾਜਕਤਾ ਫੈਲਾਉਣਾ ਚਾਹੁੰਦੇ ਹਨ - ਇੰਡੀਆ' ਗੱਠਜੋੜ ਦੇ ਵਿਰੋਧ ਮਾਰਚ ਤੇ ਰਵੀ ਸ਼ੰਕਰ ਪ੍ਰਸਾਦ

ਨਵੀਂ ਦਿੱਲੀ, 6 ਅਕਤੂਬਰ - ਇੰਡੀਆ' ਗੱਠਜੋੜ ਦੇ ਸੰਸਦ ਮੈਂਬਰਾਂ ਵਲੋਂ ਚੋਣ ਕਮਿਸ਼ਨ ਹੈੱਡਕੁਆਰਟਰ ਤੱਕ ਵਿਸ਼ਾਲ ਵਿਰੋਧ ਮਾਰਚ 'ਤੇ ਭਾਜਪਾ ਸੰਸਦ ਮੈਂਬਰ...

Ad Position 21
No active advertisement
ਅਜੀਤ ਡੈਸਕ 06-10-2026

ਨਵੀਂ ਦਿੱਲੀ, 6  ਅਕਤੂਬਰ - ਇੰਡੀਆ' ਗੱਠਜੋੜ ਦੇ ਸੰਸਦ ਮੈਂਬਰਾਂ ਵਲੋਂ  ਚੋਣ ਕਮਿਸ਼ਨ ਹੈੱਡਕੁਆਰਟਰ ਤੱਕ ਵਿਸ਼ਾਲ ਵਿਰੋਧ ਮਾਰਚ 'ਤੇ ਭਾਜਪਾ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ, "...ਉਹ ਦੇਸ਼ ਵਿਚ ਅਰਾਜਕਤਾ ਫੈਲਾਉਣਾ ਚਾਹੁੰਦੇ ਹਨ। ਰਾਹੁਲ ਗਾਂਧੀ ਦਿੱਲੀ ਦੇ ਸਭ ਤੋਂ ਸੰਵੇਦਨਸ਼ੀਲ ਇਲਾਕਿਆਂ ਵਿਚੋਂ ਇਕ ਵਿਚ ਬੈਠ ਕੇ ਅਰਾਜਕਤਾ ਨੂੰ ਹਵਾ ਦੇ ਰਹੇ ਹਨ। ਗੱਲ ਬਹੁਤ ਸਪੱਸ਼ਟ ਹੈ: ਰਾਹੁਲ ਗਾਂਧੀ, ਉਨ੍ਹਾਂ ਦੀ ਪਾਰਟੀ ਦੇ ਪ੍ਰਧਾਨ ਅਤੇ ਹੋਰ ਲੋਕ ਬੈਲਟ ਪੇਪਰਾਂ (ਪਰਚੀਆਂ) ਦੀ ਵਾਪਸੀ ਦੀ ਮੰਗ ਕਰ ਰਹੇ ਹਨ। ਇਸਦਾ ਮਤਲਬ ਇਹ ਹੈ ਕਿ ਕਿਉਂਕਿ ਉਹ ਇਮਾਨਦਾਰ ਤਕਨੀਕ ਦੀ ਵਰਤੋਂ ਕਰਕੇ ਚੋਣਾਂ ਨਹੀਂ ਜਿੱਤ ਸਕਦੇ, ਇਸ ਲਈ ਉਹ ਬੂਥ ਕੈਪਚਰਿੰਗ (ਜ਼ਬਰਦਸਤੀ ਕਬਜ਼ਾ) ਰਾਹੀਂ ਜਿੱਤਣਾ ਚਾਹੁੰਦੇ ਹਨ। ਉਹ ਪਿੰਡਾਂ ਵਿਚ ਦਲਿਤਾਂ ਅਤੇ ਗਰੀਬਾਂ ਨੂੰ ਵੋਟ ਪਾਉਣ ਤੋਂ ਰੋਕਣਾ ਚਾਹੁੰਦੇ ਹਨ, ਸ਼ਾਇਦ ਬੈਲਟ ਬਾਕਸਾਂ ਵਿਚ ਸਿਆਹੀ ਸੁੱਟ ਕੇ ਅਤੇ ਫਿਰ ਜਿੱਤ ਹਾਸਲ ਕਰਕੇ। ਇਹ ਸਾਲਾਂ ਤੋਂ ਉਨ੍ਹਾਂ ਦੀ ਰਣਨੀਤੀ ਰਹੀ ਹੈ। ਅਸੀਂ ਇਸਦੀ ਨਿੰਦਾ ਕਰਦੇ ਹਾਂ। ਤੁਸੀਂ ਕਈ ਹੋਰ ਪਾਰਟੀਆਂ ਦੇ ਨਾਲ ਸੁਪਰੀਮ ਕੋਰਟ ਗਏ ਸੀ। 26 ਮਈ ਨੂੰ ਆਪਣੇ ਫ਼ੈਸਲੇ ਵਿਚ, ਸੁਪਰੀਮ ਕੋਰਟ ਨੇ ਵਿਸਥਾਰ ਵਿਚ ਦੱਸਿਆ ਸੀ ਕਿ ਐੱਸ.ਆਈ.ਆਰ. (ਵਿਸ਼ੇਸ਼ ਤੀਬਰ ਸੋਧ) ਪ੍ਰਕਿਰਿਆ ਕਾਨੂੰਨੀ ਤੌਰ 'ਤੇ ਜਾਇਜ਼ ਹੈ। ਉਸ ਅਨੁਸਾਰ ਕਾਰਵਾਈ ਕੀਤੀ ਗਈ ਸੀ। ਕੇਰਲ ਵਿਚ ਤੁਹਾਡੇ ਆਪਣੇ ਗ੍ਰਹਿ ਮੰਤਰੀ ਨੇ ਮੰਨਿਆ ਸੀ ਕਿਐੱਸ.ਆਈ.ਆਰ. ਪ੍ਰਕਿਰਿਆ ਕਾਰਨ ਹੀ ਤੁਸੀਂ ਸੀ.ਪੀ.ਐਮ.  ਨੂੰ ਹਰਾਉਣ ਦੇ ਯੋਗ ਹੋਏ ਸੀ। ਤੁਸੀਂ ਬੰਗਾਲ ਵਿਚ ਹਾਰੇ, ਸਿਰਫ਼ ਦੋ ਸੀਟਾਂ ਜਿੱਤੀਆਂ। ਤੁਸੀਂ ਬਿਹਾਰ ਵਿਚ ਹਾਰੇ, ਸਿਰਫ਼ ਦੋ ਸੀਟਾਂ ਜਿੱਤੀਆਂ। ਤੁਸੀਂ ਹਰਿਆਣਾ, ਮਹਾਰਾਸ਼ਟਰ ਅਤੇ ਦਿੱਲੀ ਵਿਚ ਹਾਰੇ। ਤਾਂ ਫਿਰ, ਤੁਸੀਂ ਅਸਲ ਵਿਚ ਕੀ ਚਾਹੁੰਦੇ ਹੋ? ਤੁਸੀਂ ਜਨਤਕ ਫਤਵੇ ਦਾ ਅਪਮਾਨ ਕਰ ਰਹੇ ਹੋ। ਤੁਸੀਂ ਉਨ੍ਹਾਂ ਚੋਣਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹੋ ਜਿੱਥੇ ਲੋਕਾਂ ਨੇ ਜੇਤੂ ਲਈ ਵੋਟ ਪਾਈ ਹੈ। ਰਾਹੁਲ ਗਾਂਧੀ ਕਿਸੇ ਵੀ ਸੰਸਥਾ ਦਾ ਸਤਿਕਾਰ ਨਹੀਂ ਕਰਦੇ, ਭਾਵੇਂ ਉਹ ਸੁਪਰੀਮ ਕੋਰਟ ਹੋਵੇ, ਚੋਣ ਕਮਿਸ਼ਨ ਹੋਵੇ, ਫ਼ੌਜ ਹੋਵੇ ਜਾਂ ਕੋਈ ਹੋਰ ਸੰਸਥਾ... ਕੀ ਮਰੇ ਹੋਏ ਲੋਕਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ?... ਮੈਂ ਰਾਹੁਲ ਗਾਂਧੀ ਦੇ ਇਸ ਪੂਰੇ ਵਿਵਹਾਰ ਦੀ ਸਖ਼ਤ ਨਿੰਦਾ ਕਰਦਾ ਹਾਂ। ਉਹ ਅਰਾਜਕਤਾ ਚਾਹੁੰਦੇ ਹਨ। ਉਨ੍ਹਾਂ ਨੇ ਪਹਿਲਾਂ ਵੀ ਫ਼ੌਜ ਮੁਖੀ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ, ਅਤੇ ਅੱਜ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਮੋਹਨ ਭਾਗਵਤ ਜੀ 'ਤੇ ਉਨ੍ਹਾਂ ਨੇ ਜੋ ਬੇਹੱਦ ਸ਼ਰਮਨਾਕ ਦੋਸ਼ ਲਗਾਏ ਹਨ, ਅਸੀਂ ਉਨ੍ਹਾਂ ਦੀ ਸਖ਼ਤ ਤੋਂ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ। ਰਾਹੁਲ ਗਾਂਧੀ ਅਰਾਜਕਤਾ ਦੇ ਏਜੰਟ ਹਨ; ਉਹ ਗੈਰ-ਜ਼ਿੰਮੇਵਾਰ ਹਨ। ਇਸ ਦੇਸ਼ ਦੇ ਲੋਕ ਤੁਹਾਡੇ ਇਸ ਵਿਵਹਾਰ ਕਾਰਨ ਤੁਹਾਨੂੰ ਕਦੇ ਨਹੀਂ ਚੁਣਨਗੇ; ਇਸ ਬਾਰੇ ਨਿਸ਼ਚਿੰਤ ਰਹੋ। ਅਸੀਂ ਇਸਦੀ ਜ਼ੋਰਦਾਰ ਨਿੰਦਾ ਕਰਦੇ ਹਾਂ।"

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਧੀ ਹਰਮਨਪ੍ਰੀਤ ਕੌਰ ਦੇ ਸ਼ਾਨਦਾਰ ਕਪਤਾਨੀ ਕਾਰਜਕਾਲ ਨੂੰ ਸਲਾਮ ਕਰਦੇ ਹਾਂ - ਭਗਵੰਤ ਮਾਨ ਅਗਲੀ ਖ਼ਬਰ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਨੂੰ ਸਮਰਪਿਤ ਦੂਸਰੀ ਵਿਸ਼ਾਲ ਸਾਈਕਲ ਯਾਤਰਾ ਰਵਾਨਾ
Ad Position 24