ਯੂਨੀਵਰਸਲ ਕਾਲਜ 'ਚ ਮੀਡੀਆ ਕਲੱਬ ਪਾਤੜਾਂ ਵਲੋਂ ਵਿਸ਼ਵ ਪ੍ਰੈੱਸ ਅਜ਼ਾਦੀ ਦਿਵਸ ਦੇ ਸੰਬੰਧ 'ਚ ਖੂਨਦਾਨ ਕੈਂਪ
ਅਜੀਤ ਡੈਸਕ
07-05-2026
ਇਸ ਕੈਂਪ ਵਿਚ ਕਾਲਾ ਰਾਮ ਕਾਂਸਲ ਐਸ.ਡੀ.ਐਮ ਪਾਤੜਾਂ ਅਤੇ ਗੁਰਦੀਪ ਸਿੰਘ ਸੰਧੂ ਡੀ.ਐਸ.ਪੀ ਪਾਤੜਾਂ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਕੇ ਖੂਨ ਦਾਨ ਕਰਨ ਵਾਲੇ ਵਿਅਕਤੀਆਂ ਦੀ ਹੌਸਲਾ ਅਫਜਾਈ ਕੀਤੀ ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਪੰਕਜ ਕੁਮਾਰ ਐਮ.ਡੀ ਐਮ.ਡੀ.ਬੀ ਅਤੇ ਸ਼ਮਸ਼ੇਰ ਸਿੰਘ ਗੁੱਡੂ ਸੇਵਾ ਮੁਕਤ ਡੀ.ਐਸ.ਪੀ ਅਤੇ ਇਸ ਤੋਂ ਇਲਾਵਾ ਵੱਖ-ਵੱਖ ਰਾਜਨੀਤਕ ਅਤੇ ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਵਲੋਂ ਇਸ ਕੈਂਪ ਵਿਚ ਖੂਨ ਦਾਨ ਕੀਤਾ ਗਿਆ | ਐਸ.ਡੀ.ਐਮ ਕਾਲਾ ਰਾਮ ਕਾਂਸਲ ਅਤੇ ਗੁਰਦੀਪ ਸਿੰਘ ਸੰਧੂ ਡੀ.ਐਸ.ਪੀ. ਪਾਤੜਾਂ ਨੇ ਮੀਡੀਆ ਕੱਲਬ ਪਾਤੜਾਂ ਵਲੋਂ ਲਾਏ ਗਏ ਖੂਨ ਦਾਨ ਕੈਂਪ ਲਈ ਪ੍ਰਸੰਸਾਂ ਕਰਦਿਆਂ ਕਿਹਾ ਕਿ ਇਸ ਦਾਨ ਕੀਤੇ ਗਏ ਖੂਨ ਦਾਨ ਨਾਲ ਇਨਸਾਨੀ ਜਾਨਾਂ ਬਚਾਈ ਜਾ ਸਕਦੀਆਂ ਹਨ ਅਤੇ ਮੀਡੀਆ ਕਲੱਬ ਪਾਤੜਾਂ ਕੇ ਇਹ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਮੀਡੀਆ ਕਲੱਬ ਦੇ ਆਗੂਆਂ ਨੇ ਦੱਸਿਆ ਕਿ ਇਸ ਕੈਂਪ 'ਚ ਇਸ ਕੈਂਪ ਵਿੱਚ ਕਰਨ ਸਿੰਘ ਡੀ.ਟੀ.ਓ ਮੁੱਖ ਸੇਵਾਦਾਰ ਅਕਾਲੀ ਦਲ ਪੁਨਰ ਸੁਰਜੀਤ, ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਸਪੁੱਤਰ ਗੁਰਮੀਤ ਸਿੰਘ, ਹਲਕਾ ਸ਼ੁਤਰਾਣਾਂ 'ਚ ਰਾਜਨੀਤਿਕ ਅਤੇ ਸਮਾਜਿਕ ਤੌਰ ਤੇ ਵਿਚਰ ਰਹੇ ਲੋਕ ਆਗੂ ਡਾ. ਜਤਿੰਦਰ ਮੁੱਟੂ, ਦਰਬਾਰਾ ਸਿੰਘ ਬੰਨਵਾਲਾ ਇੰਚਾਰਜ ਹਲਕਾ ਸ਼ੁਤਰਾਣਾਂ, ਅਮਰਜੀਤ ਸਿੰਘ ਘੱਗਾ ਜਿਲ੍ਹਾ ਮੀਤ ਪ੍ਰਧਾਨ ਕਾਂਗਰਸ, ਕਾਂਗਰਸ ਦੇ ਪੰਜਾਬ ਕਾਂਗਰਸ ਸਲਾਹਕਾਰ ਕਮੇਟੀ ਦੇ ਮੈਬਰ ਦਰਸ਼ਨ ਸਿੰਘ ਸਿੱਧੂ, ਰਮੇਸ਼ ਕੁਮਾਰ ਕੁੱਕੂ ਭਾਜਪਾ ਆਗੂ, ਭਾਜਪਾ ਦੇ ਟਰਾਂਸਪੋਰਟ ਦੇ ਕੋ. ਕਨਵੀਨਰ ਪ੍ਰਸ਼ੋਤਮ ਸਿੰਗਲਾ, ਪਲਵਿੰਦਰ ਕੌਰ ਹਰਿਆਊ ਆਗੂ ਆਮ ਆਦਮੀ ਪਾਰਟੀ, ਸੁਰਜੀਤ ਸਿੰਘ ਫੌਜੀ ਸਮਾਜਸੇਵੀ, ਕਲੁਵੰਤ ਸਿੰਘ ਕਾਮਰੇਡ, ਸੁਖਜੀਤ ਸਿੰਘ ਹੈਪੀ ਕਾਲੇਕਾ ਚੇਅਰਮੈਨ ਜੀ.ਟੀ.ਬੀ.ਪੀ, ਗੋਬਿੰਦ ਸਿੰਘ ਵਿਰਦੀ ਜਥੇਬੰਧਕ ਸਕੱਤਰ, ਅਤੇ ਗੁਰਪਿਆਰ ਸਿੰਘ ਦਿਉਗੜ੍ਹ ਸਮਾਜਸੇਵੀ ਨੇ ਮੀਡੀਆ ਕੱਲਬ ਵੱਲੋਂ ਲਾਏ ਗਏ ਖੂਨ ਦਾਨ ਕੈਂਪ ਲਈ ਪ੍ਰਸੰਸਾਂ ਕਰਦਿਆਂ ਭਵਿੱਖ ਵਿਚ ਕੋਈ ਸਮਾਜਸੇਵੀ ਕਾਰਜਾਂ ਲਈ ਹਰ ਤਰਾਂ ਦਦਾ ਸਹਿਯੋਗ ਦੇਣ ਦਾ ਯਕੀਨ ਦਿਵਾਇਆ ਗਿਆ | ਕੈਂਪ 'ਚ ਕੁਲਦੀਪ ਸਿੰਘ ਥਿੰਦ ਡਾਇਰੈਕਟਰ ਕੰਬੋਜ ਭਲਾਈ ਬੋਰਡ ਪੰਜਾਬ, ਪੁਨਰ ਸੁਰਜੀਤ ਸਿੰਘ ਅਕਾਲੀ ਦਲ ਦੇ ਆਗੂਆਂ 'ਚ ਮੰਗਤ ਸਿੰਘ ਸ਼ਰਮਾਂ, ਸੁਖਵਿੰਦਰ ਸਿੰਘ ਬਰਾਸ, ਕੁਲਦੀਪ ਸਿੰਘ ਰੇਡੂ, ਕਾਂਗਰਸ ਪਾਰਟੀ ਦੇ ਆਗੂਆਂ 'ਚ ਰਾਜੇਸ਼ ਕੁਮਾਰ ਹੈਪੀ ਪ੍ਰਧਾਨ ਸ਼ਹਿਰੀ ਕਾਂਗਰਸ, ਫਰਿੰਦਰ ਸ਼ਰਮਾਂ ਅਤੇ ਹੋਰ ਆਗੂਆਂ ਵਲੋਂ ਖੂਨਦਾਨ ਕੀਤਾ ਗਿਆ | ਮੀਡੀਆ ਕਲੱਬ ਦੇ ਪ੍ਰਧਾਨ ਜਗਦੀਸ਼ ਸਿੰਘ ਕੰਬੋਜ ਨੇ ਬਲਜੀਤ ਸਿੰਘ ਚੇਅਰਮੈਨ ਅਤੇ ਵਾਇਸ ਚੇਅਰਮੈਨ ਵੀਰਇੰਦਰ ਸਿੰਘ ਸਮੇਤ ਖੂਨ ਦਾਨ ਕੈਂਪ 'ਚ ਸਹਿਯਗ ਦੇਣ ਵਾਲੇ ਆਗੂਆਂ ਦਾ ਧੰਨਵਾਦ ਕੀਤਾ ਗਿਆ | ਇਸ ਕੈਂਪ ਨੂੰ ਸਫਲ ਕੲਨ ਵਿੱਚ ਮੀਡੀਆ ਕਲੱਬ ਦੇ ਸਾਰੇ ਆਗੂਆਂ ਅਤੇ ਮੈਬਰਾਂ ਵਲੋਂ ਯੋਗਦਾਨ ਪਾਇਆ ਗਿਆ |