ਪਾਤੜਾਂ, 8 ਮਈ (ਜਗਦੀਸ਼ ਸਿੰਘ ਕੰਬੋਜ)-ਇੰਨਰ ਵੀਲ ਕਲੱਬ ਦੇ ਅਹੁਦੇਦਾਰ ਅਤੇ ਮੈਂਬਰਾਂ ਵਲੋਂ ਐਸ.ਡੀ.ਐਮ. ਪਾਤੜਾਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਸ਼ਹਿਰ ਵਿਚ ਸਫ਼ਾਈ ਅਤੇ ਵਾਤਾਵਰਣ ਸੰਭਾਲ ਲਈ ਸਾਂਝੇ ਤੌਰ 'ਤੇ ਕੰਮ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਇਸ ਸੰਬੰਧੀ ''ਕਲੀਨ ਐਂਡ ਗ੍ਰੀਨ ਸਿਟੀ'' ਮਹਿੰਮ ਐਤਵਾਰ ਤੋਂ ਸ਼ੁਰੂ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਕਲੱਬ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਐਸ.ਡੀ.ਐਮ. ਪਾਤੜਾਂ ਕਾਲਾ ਰਾਮ ਕਾਂਸਲ ਵਲੋਂ ਪ੍ਰਸੰਸਾਂ ਕੀਤੀ ਗਈ | ਇੰਨਰ ਵੀਲ ਕਲੱਬ ਦੇ ਪ੍ਰਧਾਨ ਮੈਡਮ ਹਰਸ਼ ਗੇਰਾ ਹੈਲੇਕਸ ਸਕੂਲ ਦੇ ਪਿ੍ੰਸੀਪਲ ਮੈਡਮ ਅਮਰਜੋਤ ਕੌਰ ਹਰੀਕਾ ਅਤੇ ਵਾਈਸ ਪਿ੍ੰਸੀਪਲ ਮੈਡਮ ਮੰਨਤ ਕੌਰ ਹਰੀਕਾ, ਮਦਰ ਇੰਡੀਆ ਸਕੂਲ ਦੇ ਪਿ੍ੰਸੀਪਲ ਵੀਨਾ ਮੈਡਮ ਅਤੇ ਪਰਮਿੰਦਰ ਕੌਰ ਹਰਿਆਉ ਨੇ ਦੱਸਿਆ ਕਿ ਇੰਨਰ ਵੀਲ ਕਲੱਬ ਇੱਕ ਪ੍ਰਮੁੱਖ ਮਹਿਲਾ ਸੰਸਥਾ ਹੈ ਜੋ ਸਮਾਜਿਕ ਸੇਵਾ ਅਤੇ ਜਾਗਰੂਕਤਾ ਲਈ ਲਗਾਤਾਰ ਉਪਰਾਲੇ ਕਰਦੀ ਆ ਰਹੀ ਹੈ | ਇਸ ਤੋਂ ਪਹਿਲਾਂ ਮੁਫਤ ਸਿਲਾਈ ਸਿਖਲਾਈ ਕੇਂਦਰ ਅਤੇ ਸਿਹਤ ਤੇ ਧਿਆਂਨ ਦਿੰਦਿਆ ਯੋਗਾ ਕੈਂਪ ਲਾਏ ਜਾਣ ਤੋਂ ਇਲਾਵਾ ਹੋਰ ਬਹੁਤ ਸਾਰੇ ਸਮਾਜਸੇਵੀ ਕੰਮ ਕੀਤੇ ਜਾ ਰਹੇ ਹਨ ਅਤੇ ਇਸ ਵਾਰ ਵਾਤਾਵਰਣ ਦੀ ਸ਼ੁਧਤਾ ਲਈ ''ਕਲੀਨ ਐਂਡ ਗ੍ਰੀਨ ਸਿਟੀ'' ਮਹਿੰਮ ਸ਼ੁਰੂ ਕੀਤੇ ਜਾਣ ਦ ਫੈਸਲਾ ਕੀਤਾ ਗਿਆ ਹੈ | ਇਸ ਮੁਹਿੰਮ ਦਾ ਮੁੱਖ ਉਦੇਸ਼ ਪੂਰੇ ਪਾਤੜਾਂ ਸ਼ਹਿਰ ਨੂੰ ਸਾਫ਼ ਅਤੇ ਹਰਿਆ-ਭਰਿਆ ਬਣਾਉਣਾ ਹੈ ਅਤੇ ਇਸ ਮਹਿੰਮ ਦੌਰਾਨ ਸਫ਼ਾਈ ਪ੍ਰਤੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇਗਾ ਅਤੇ ਵੱਧ ਤੋਂ ਵੱਧ ਰੁੱਖ ਲਗਾਏ ਜਾਣਗੇ | ਇਸ ਮੁਹਿੰਮ ਦੀ ਸ਼ੁਰੂਆਤ ਮਾਂ ਦਿਵਸ ਵਾਲੇ ਦਿਨ ਸਵੇਰੇ 5 ਵਜ਼ੇ ਤੋਂ ਹੋਵੇਗੀ ਇਸ ਉਪਰਾਲੇ ਨੂੰ ਹੋਰ ਵੱਡੇ ਪੱਧਰ 'ਤੇ ਲੈ ਕੇ ਜਾਣ ਲਈ ਪਾਤੜਾਂ ਦੇ ਹੋਰ ਸਕੂਲਾਂ ਨੂੰ ਵੀ ਇਸ ਮੁਹਿੰਮ ਨਾਲ ਜੋੜਿਆ ਜਾਵੇਗਾ ਤਾਂ ਜੋ ਵਿਦਿਆਰਥੀਆਂ ਵਿੱਚ ਸਫ਼ਾਈ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੋ ਸਕੇ | ਇੰਨਰ ਵੀਲ ਕਲੱਬ ਵਲੋਂ ਭਵਿੱਖ ਵਿਚ ਵੀ ਸਮਾਜਿਕ ਭਲਾਈ ਅਤੇ ਵਾਤਾਵਰਣ ਦੀ ਸ਼ੁਧਤਾ ਨਾਲ ਸੰਬੰਧਿਤ ਗਤੀਵਿਧੀਆਂ ਲਗਾਤਾਰ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ | ਐਸ.ਡੀ.ਐਮ. ਕਾਲਾ ਰਾਮ ਕਾਂਸਲ ਨੇ ਇੰਨਰ ਵੀਲ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਕਲੱਬ ਵੱਲੋਂ ਜੋ ਫੈਸਲਾ ਕੀਤਾ ਗਿਆ ਇਸ ਦਾ ਪ੍ਰਸ਼ਾਸ਼ਨ ਵਲੋਂ ਵੀ ਪੂਰਾ ਸਹਿਯੋਗ ਦਿੱਤਾ ਜਾਵੇਗਾ |