31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸਟੇਟ ਕਾਲਜ 'ਚ ਸਾਲਾਨਾ ਇਨਾਮ ਵੰਡ ਸਮਰੋਹ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 09-05-2026
ਪਟਿਆਲਾ, 8 ਮਈ (ਗੁਰਵਿੰਦਰ ਸਿੰਘ ਔਲਖ)-ਗੌਰਮਿੰਟ ਕਾਲਜ ਆਫ ਐਜੂਕੇਸ਼ਨ, ਵਿਖੇ ਪਿ੍ੰਸੀਪਲ ਡਾ. ਸੁਨੀਤਾ ਰਾਣੀ ਦੀ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸ਼ਮਾ ਰੌਸ਼ਨ ਅਤੇ ਕਾਲਜ ਧੁਨੀ ਨਾਲ ਹੋਈ | ਇਸ ਮੌਕੇ ਲਾਇਬ੍ਰੇਰੀਅਨ ਰੁਪਿੰਦਰ ਸਿੰਘ ਵੱਲੋਂ ਪਿ੍ੰਸੀਪਲ, ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ | ਪਿ੍ੰਸੀਪਲ ਡਾ. ਸੁਨੀਤਾ ਰਾਣੀ ਨੇ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਕਾਲਜ ਦੀਆਂ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਖੇਤਰਾਂ ਵਿਚ ਪ੍ਰਾਪਤੀਆਂ ਦਾ ਵੇਰਵਾ ਦਿੱਤਾ | ਇਸ ਮੌਕੇ ਕਾਲਜ ਮੈਗਜ਼ੀਨ 'ਐਜੂਕੇਸ਼ਨਲ ਰਿਕਾਰਡ 2025-26' ਵੀ ਜਾਰੀ ਕੀਤੀ ਗਈ | ਉਨ੍ਹਾਂ ਵਿਦਿਆਰਥੀਆਂ ਨੂੰ ਚੰਗੇ ਅਧਿਆਪਕ ਅਤੇ ਸਮਾਜ ਨਿਰਮਾਤਾ ਬਣਨ ਲਈ ਪ੍ਰੇਰਿਤ ਕੀਤਾ | ਸਮਾਰੋਹ ਦੌਰਾਨ 263 ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ 207 ਲੜਕੀਆਂ ਅਤੇ 56 ਲੜਕੇ ਸ਼ਾਮਲ ਸਨ | ਇਸ ਤੋਂ ਇਲਾਵਾ 8 ਰੋਲ ਆਫ ਆਨਰ, 26 ਕਾਲਜ ਕਲਰ ਅਤੇ 94 ਮੈਰਿਟ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ | ਐਮ.ਐਡ ਅਤੇ ਬੀ.ਐਡ ਸੈਸ਼ਨ 2023-25 ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਪ੍ਰਾਪਤੀਆਂ ਲਈ ਕਾਲਜ ਕਲਰ ਨਾਲ ਸਨਮਾਨਿਤ ਕੀਤਾ ਗਿਆ | ਸੱਭਿਆਚਾਰਕ ਗਤੀਵਿਧੀਆਂ, ਖੇਡਾਂ ਅਤੇ ਐਨ.ਐੱਸ.ਐੱਸ. ਵਿਚ ਉਤਕਿ੍ਸ਼ਟ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨ ਮਿਲਿਆ | ਐਮ.ਐਡ ਦੇ ਵਿਦਿਆਰਥੀ ਰੁਖਸ਼ਾਰ, ਹਰਪ੍ਰੀਤ ਕੌਰ, ਵਸੁਧਾ ਅਤੇ ਹਰਮਨਪ੍ਰੀਤ ਕੌਰ ਨੇ ਪੰਜਾਬੀ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ | ਇਸ ਮੌਕੇ ਚੌਥੀ ਸ਼੍ਰੇਣੀ ਦੇ ਕਰਮਚਾਰੀਆਂ ਨੂੰ ਵੀ ਉਨ੍ਹਾਂ ਦੀਆਂ ਵਿਸ਼ੇਸ਼ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ¢

Ad Position 22
No active advertisement
ਪਿਛਲੀ ਖ਼ਬਰ ਨਿਰਮਲ ਸੰਘ ਵਿਸ਼ਾਲ ਮਣਕੂ ਵਲੋਂ ਗਊਸ਼ਾਲਾ ਨੂੰ ਚੈਨ ਕੁਪੀਆਂ ਮਸ਼ੀਨਾਂ ਭੇਟ ਕੀਤੀਆਂ <br/> ਅਗਲੀ ਖ਼ਬਰ ਐਸ.ਆਰ.ਐਸ. ਵਿਦਿਆਪੀਠ ਵਿਚ ਰੈੱਡ ਕ੍ਰਾਸ ਦਿਵਸ ਮੌਕੇ ਇੰਟਰ-ਹਾਊਸ ਭਾਸ਼ਨ ਮੁਕਾਬਲਾ
Ad Position 24