31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਮੰਤਰੀ ਡਾ. ਬਲਬੀਰ ਸਿੰਘ ਵਲੋਂ ਆਰਟ ਐਂਡ ਕਰਾਫਟ ਰੂਮ ਅਤੇ ਕੰਪਿਊਟਰ ਲੈਬ ਦਾ ਉਦਘਾਟਨ <br/>

Ad Position 21
No active advertisement
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਪਿੰਡ ਰੋਹਟਾ ਦੇ ਸਰਕਾਰੀ ਸਕੂਲ ਵਿਖੇ ਆਰਟ ਐਂਡ ਕਰਾਫਟ ਲੈਬ ਦਾ ਉਦਘਾਟਨ ਕਰਦੇ ਹੋਏ ਅਤੇ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ¢ ਤਸਵੀਰਾਂ : ਜਗਨਾਰ ਸਿੰਘ ਦੁਲੱਦੀ <br/> 09-05-2026
ਨਾਭਾ, 8 ਮਈ (ਜਗਨਾਰ ਸਿੰਘ ਦੁਲੱਦੀ)-ਵਿਖੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਅੱਜ ਨਾਭਾ ਨੇੜਲੇ ਪਿੰਡ ਰੋਹਟਾ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਕਰੀਬ 20 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਆਰਟ ਐਂਡ ਕਰਾਫਟ ਰੂਮ ਅਤੇ ਕੰਪਿਊਟਰ ਲੈਬ ਦਾ ਉਦਘਾਟਨ ਕੀਤਾ ਗਿਆ¢ ਉਪਰੰਤ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਬੀਜੇਪੀ ਅਤੇ ਅਕਾਲੀ ਦਲ ਤੇ ਸ਼ਬਦੀ ਹਮਲਾ ਕਰਦੇ ਹੋਏ ਈਡੀ ਵਲੋਂ ਕੀਤੀ ਗਈ ਰੇਡ ਸੰਬੰਧੀ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਅਸੀਂ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਹਨ, ਪਰ ਉਨ੍ਹਾਂ ਦਾ ਕੰਮ ਹੈ ਪ੍ਰੇਸ਼ਾਨ ਕਰਨਾ¢ ਉਨ੍ਹਾਂ ਕਿਹਾ ਕਿ ਈਡੀ ਨਹੀਂ ਉਸ ਦੇ ਨਾਲ ਆਉਣ ਵਾਲੇ ਦਿਨਾਂ ਵਿਚ ਸੀਬੀਆਈ, ਆਈਟੀ ਦੀਆਂ ਛਾਪੇਮਾਰੀਆਂ ਵੀ ਹੋਣਗੀਆਂ¢ ਡਾ. ਬਲਬੀਰ ਸਿੰਘ ਨੇ ਭਾਜਪਾ ਦੇ ਖਿਲਾਫ ਬੋਲਦੇ ਹੋਏ ਕਿਹਾ ਜਿਸ ਤਰ੍ਹਾਂ ਭਾਜਪਾ ਨੇ ਖੂਨੀ ਖੇਡ ਮਣੀਪੁਰ, ਬੰਗਾਲ ਦੇ ਵਿਚ ਖੇਡੀ ਹੈ, ਉਹ ਖੂਨੀ ਖੇਡ ਅਸੀਂ ਪੰਜਾਬ ਦੇ ਵਿਚ ਨਹੀਂ ਖੇਡਣ ਦਿਆਂਗੇ, ਸਗੋਂ ਅਸੀਂ ਇਨ੍ਹਾਂ ਦਾ ਡੱਟ ਕੇ ਮੁਕਾਬਲਾ ਕਰਾਂਗੇ¢ ਬੀਜੇਪੀ ਵਲੋਂ ਰੋਜ਼ਾਨਾ ਹੀ ਕੀਤੇ ਜਾ ਰਹੇ ਇਹ ਦਾਅਵੇ ਸੰਬੰਧੀ ਕੀ ਅਸੀਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸਰਕਾਰ ਬਣਾਵਾਂਗੇ, ਦੇ ਜਵਾਬ ਵਿਚ ਮੰਤਰੀ ਡਾ. ਬਲਵੀਰ ਸਿੰਘ ਨੇ ਕਿਹਾ ਕਿ ਇਨ੍ਹਾਂ ਦੇ ਤਾਂ ਸਿਰਫ ਦੋ ਵਿਧਾਇਕ ਹਨ ਇਹ ਕਿਹੜੇ ਮੂੰਹ ਨਾਲ ਕਹਿ ਰਹੇ ਹਨ ਕਿ ਅਸੀਂ ਸਰਕਾਰ ਬਣਾਵਾਂਗੇ¢ ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੀਆਂ ਚੋਣਾਂ ਵਿਕਾਸ ਦੇ ਮੁੱਦੇ 'ਤੇ ਜਿੱਤਾਂਗੇ ਭਾਜਪਾ ਵਾਂਗੂੰ ਗੁੰਡਾਗਰਦੀ ਕਰਕੇ ਨਹੀਂ¢ ਡਾ. ਬਲਬੀਰ ਸਿੰਘ ਨੇ ਰਾਘਵ ਚੱਡਾ 'ਤੇ ਵੱਡਾ ਹਮਲਾ ਕਰਦੇ ਹੋਏ ਕਿਹਾ ਕਿ ਬੀਜੇਪੀ ਅਨਪੜ ਗੁੰਡਿਆਂ ਦੀ ਪਾਰਟੀ ਹੈ, ਜਿਸ ਵਿਚ ਹੁਣ ਇਹ ਸ਼ਾਮਿਲ ਹੋ ਗਏ ਹਨ, ਇਸ ਕਰਕੇ ਉਹ ਵੀ ਬੀਜੇਪੀ ਨਾਲ ਮਿਲ ਕੇ ਗੁੰਡਾਗਰਦੀ ਕਰ ਰਿਹਾ ਹੈ ਕੋਈ ਗੱਲ ਨਹੀਂ ਅਸੀਂ ਉਸ ਦਾ ਵੀ ਅਸੀਂ ਮੁਕਾਬਲਾ ਕਰਾਂਗੇ¢ ਪਿਛਲੇ ਦਿਨੀ ਪੰਜਾਬ ਵਿਚ ਹੋਏ ਬੰਬ ਬਲਾਸਟ ਸੰਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਕਿਹਾ ਗਿਆ ਸੀ ਕਿ ਇਹ ਸਭ ਕੁਝ ਭਾਜਪਾ ਕਰਵਾ ਰਹੀ ਹੈ, ਭਾਜਪਾ ਆਗੂ ਕਹਿ ਰਹੇ ਹਨ ਕਿ ਜੇ ਬੰਬ ਬਲਾਸਟ ਭਾਜਪਾ ਨੇ ਕਰਵਾਏ ਹਨ ਤਾਂ ਮੁੱਖ ਮੰਤਰੀ ਉਸ ਦਾ ਸਬੂਤ ਦੇਣ, ਜਿਸ ਦੇ ਜਵਾਬ ਵਿਚ ਸਿਹਤ ਮੰਤਰੀ ਨੇ ਕਿਹਾ ਕਿ ਜੋ ਬਲਾਸਟ ਹੋਏ ਹਨ ਉਸ ਦਾ ਸਬੂਤ ਮੈਂ ਦੇ ਦਿੰਨਾ¢ ਪ੍ਰਤੱਖ ਨੂੰ ਪ੍ਰਮਾਣ ਦੀ ਕੋਈ ਵੀ ਲੋੜ ਨਹੀਂ ਹੁੰਦੀ¢ ਉਨਾਂ ਕਿਹਾ ਕਿ ਪੰਜਾਬ ਵਿੱਚ ਪਿਛਲੇ ਸਾਲ 2 ਹਜ਼ਾਰ ਕਿੱਲੋ ਤੋਂ ਵੱਧ ਚਿੱਟਾ ਆਇਆ ਹੈ, ਡਬਲ ਇੰਜਨ ਦੀ ਸਰਕਾਰ ਭਾਵੇਂ ਗੁਜਰਾਤ ਵਿੱਚ ਹੈ, ਭਾਵੇਂ ਰਾਜਸਥਾਨ ਵਿੱਚ ਹੈ ਇਹਨਾਂ ਦੋਨਾਂ ਤੋਂ ਚਾਰ ਗੁਣਾ ਵੱਡਾ ਸਾਡਾ ਬਾਰਡਰ ਹੈ, ਇਨ੍ਹਾਂ ਵਿਚੋਂ ਦਸਵੇਂ ਹਿੱਸੇ ਦਾ ਚਿੱਟਾ ਉੱਥੇ ਨਹੀਂ ਆਇਆ, ਨਾ ਹੀ ਉੱਥੇ ਕੋਈ ਹਥਿਆਰ ਆ ਰਹੇ ਹਨ¢ ਕੇਂਦਰ ਸਰਕਾਰ ਦੱਸੇ ਕਿ ਪੰਜਾਬ ਦੇ ਵਿਚ ਵੱਡੀ ਮਾਤਰਾ ਦੇ ਵਿੱਚ ਚਿੱਟਾ ਅਤੇ ਹਥਿਆਰ ਕਿਵੇਂ ਆ ਰਹੇ ਹਨ¢ ਉਨ੍ਹਾਂ ਕਿਹਾ ਕਿ ਜਿਹੜੀ ਇਹ ਖੂਨੀ ਖੇਡ ਬਾਕੀ ਸੂਬਿਆਂ ਵਿਚ ਖੇਡ ਰਹੇ ਹਨ, ਤਾਂ ਇਹ ਪੰਜਾਬ ਦੇ ਵਿਚ ਕੁਝ ਵੀ ਕਰ ਸਕਦੇ ਹਨ¢ ਉਨ੍ਹਾਂ ਕਿਹਾ ਕਿ ਬੰਗਾਲ ਦੇ ਵਿਚ ਸਰਕਾਰ ਹਾਲੇ ਬਣੀ ਨਹੀਂ ਹੈ ਉੱਥੇ ਹਾਲਾਤ ਤੁਸੀਂ ਆਪ ਹੀ ਵੇਖ ਸਕਦੇ ਹੋ ਕਿ ਬੀਜੇਪੀ ਦੇ ਗੁੰਡੇ ਅਤੇ ਵਿਧਾਇਕ ਕਿਸ ਤਰ੍ਹਾਂ ਤੋੜ ਭੰਨ ਕਰ ਰਹੇ ਹਨ¢ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਬੇ-ਅਦਬੀ ਮੁੱਦੇ ਤੇ ਬਣੇ ਕਾਨੂੰਨ ਨੂੰ ਲੈ ਕੇ ਅੰਮਿ੍ਤਸਰ ਸਥਿਤ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਬਾਰੇ ਪੁੱਛੇ ਸਵਾਲ ਤੇ ਮੰਤਰੀ ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਅੰਦਰ ਇਹ ਕਾਨੂੰਨ ਬਣਨ ਨੂੰ ਲੈਕੇ ਸ਼ਲਾਘਾ ਹੋ ਰਹੀ ਹੈ ਤੇ ਪੂਰੇ ਦੇਸ਼ ਭਰ ਦੇ ਵਿਚ ਵੀ ਇਹ ਕਾਨੂੰਨ ਬਣਨੇ ਚਾਹੀਦੇ ਹਨ¢ ਉਨਾਂ ਕਿਹਾ ਕਿ ਪਹਿਲਾਂ ਇਸ ਕਾਨੂੰਨ ਦੀ ਪ੍ਰਸ਼ੰਸ਼ਾ ਕਰਦੇ ਹਨ ਤੇ ਜਦੋਂ ਇਨ੍ਹਾਂ ਦਾ ਆਕਾ ਦਖਲ ਅੰਦਾਜ਼ੀ ਕਰਦਾ ਹੈ ਤਾਂ ਇਹ ਕਾਨੂੰਨ ਬਾਰੇ ਕਿੰਤੂ ਪ੍ਰੰਤੂ ਕਰਦੇ ਹਨ¢

Ad Position 22
No active advertisement
ਪਿਛਲੀ ਖ਼ਬਰ ਡਾ. ਅੰਕਿਤਾ ਕਾਂਸਲ ਨੇ ਬਤੌਰ ਐਸ.ਡੀ.ਐਮ. ਅਹੁਦਾ ਸੰਭਾਲਿਆ ਅਗਲੀ ਖ਼ਬਰ ਮਾਤਾ ਗੁਜਰੀ ਸਕੂਲ ਦੇ ਵਿਦਿਆਰਥੀਆਂ ਨੇ ਬੈਂਕਿੰਗ ਪ੍ਰਣਾਲੀ ਦੇ ਗੁਰ ਸਿੱਖਣ ਲਈ ਐਚ.ਡੀ.ਐਫ.ਸੀ. ਬੈਂਕ ਦਾ ਕੀਤਾ ਵਿੱਦਿਅਕ...
Ad Position 24