31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਡਾ. ਦਲਬੀਰ ਸਿੰਘ ਰੰਧਾਵਾ ਨੇ ਕੇਂਦਰੀ ਮੰਤਰੀ ਸਤੀਸ਼ ਕੁਮਾਰ ਦੁਬੇ ਨਾਲ ਕੀਤੀ ਮੁਲਾਕਾਤ

Ad Position 21
No active advertisement
ਕੇਂਦਰੀ ਮੰਤਰੀ ਸਤੀਸ਼ ਕੁਮਾਰ ਦੁਬੇ ਨਾਲ ਮੁਲਾਕਾਤ ਦੌਰਾਨ ਡਾ. ਦਲਬੀਰ ਸਿੰਘ ਰੰਧਾਵਾ ਨਾਲ ਹੋਰ¢ ਅਜੀਤ ਤਸਵੀਰ <br/> 09-05-2026
ਪਟਿਆਲਾ, 8 ਮਈ (ਕੁਲਵੀਰ ਸਿੰਘ ਧਾਲੀਵਾਲ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਡਾ. ਦਲਬੀਰ ਸਿੰਘ ਰੰਧਾਵਾ ਨੇ ਦਿੱਲੀ ਵਿਖੇ ਭਾਰਤ ਦੇ ਕੇਂਦਰੀ ਕੋਲਾ ਅਤੇ ਖਾਣਾਂ ਰਾਜ ਮੰਤਰੀ ਸਤੀਸ਼ ਕੁਮਾਰ ਦੁਬੇ ਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਪੰਜਾਬ ਦੀ ਮÏਜੂਦਾ ਸਿਆਸੀ ਸਥਿਤੀ ਅਤੇ ਲੋਕਾਂ ਨੂੰ ਦਰਪੇਸ਼ ਚੁਣÏਤੀਆਂ ਬਾਰੇ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ¢ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮਾਫੀਆ ਦਾ ਬੋਲਬਾਲ ਹੈ, ਹਰ ਯੂਨੀਅਨ ਵਲੋਂ ਪੰਜਾਬ ਸਰਕਾਰ ਦੇ ਲਾਰਿਆ ਤੋਂ ਤੰਗ ਆ ਕੇ ਧਰਨੇ ਲਗਾਏ ਜਾ ਰਹੇ ਹਨ¢ ਉਨ੍ਹਾਂ ਕਿਹਾ ਕਿ ਦੁਬੇ ਨੇ ਇਨ੍ਹਾਂ ਮੁੱਦਿਆਂ ਨੂੰ ਬੜੀ ਗੰਭੀਰਤਾ ਨਾਲ ਸੁਣਿਆ ਅਤੇ ਪੰਜਾਬ ਦੇ ਵਿਕਾਸ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ¢ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਸੱਤਾ ਵਿਚ ਆਉਣ ਲਈ ਲੋਕਾਂ ਨੂੰ ਗਰੰਟੀਆਂ ਦਾ ਲਾਰਾ ਲਗਾ ਕੇ ਆਈ ਸੀ ਹੁਣ ਪੰਜਾਬ ਦਾ ਹਰ ਇਕ ਵਾਸੀ ਪੰਜਾਬ ਸਰਕਾਰ ਦੇ ਅੱਗੇ ਮੰਗਾ ਲਈ ਖੜਾ ਹੈ¢ ਹਰ ਮੁਲਾਜਮ ਅਤੇ ਪੈਨਸ਼ਨਰ ਨੂੰ ਆਪਣੀ ਤਨਖਾਹ ਅਤੇ ਪੈਨਸ਼ਨ ਲੈਣ ਲਈ ਸ਼ਘੰਰਸ਼ ਦਾ ਰਸਤਾ ਅਖ਼ਤਿਆਰ ਕਰਨਾ ਪੈ ਰਿਹਾ ਹੈ¢ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖਜਾਨਾ ਖਾਲੀ ਹੋਣ ਦਾ ਬਹਾਨਾ ਬਣਾ ਰਹੀ ਹੈ ਅਤੇ ਲੱਖਾ ਰੁਪਏ ਦੀ ਇਸ਼ਤਿਹਾਰਬਾਜੀ ਕੀਤੀ ਜਾ ਰਹੀ ਹੈ¢ ਉਨ੍ਹਾਂ ਕਿਹਾ ਕਿ ਬਿਜਲੀ ਬਿਲ ਦਾ ਫ੍ਰੀ ਹੋਣ ਦਾ ਵੀ ਲਾਰਾ ਲਗਾ ਕੇ ਲੋਕਾਂ ਦੇ ਹਜਾਰਾ ਰੁਪਏ ਦੇ ਬਿਜਲੀ ਦੇ ਬਿਲ ਆ ਰਹੇ ਹਨ¢ ਉਨ੍ਹਾਂ ਕਿਹਾ ਜੇਕਰ ਸਰਕਾਰ ਨੇ ਬਿਜਲੀ ਦੇ 600 ਯੂਨੀਟਾ ਮਾਫ ਕਰਨੇ ਹੀ ਸੀ ਤਾਂ 600 ਯੂਨੀਟਾਂ ਤੋਂ ਬਾਅਦ ਦਾ ਬਨਣਾ ਬਿਲ ਦਿੱਤਾ ਜਾਣਾ ਚਾਹੀਦਾ ਹੈ¢ ਪਰ 600 ਯੂਨੀਟਾਂ ਤੋਂ ਬਾਅਦ ਇਕ ਵੀ ਯੂਨੀਟ ਵੱਧ ਜਾਣ ਤੇ ਸਾਰਾ ਬਿਲ ਭਰਨ ਨੂੰ ਕਿਹਾ ਜਾਂਦਾ ਹੈ¢ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਪੰਜਾਬ ਵਿਚ ਸਾਰੀਆ ਪਾਰਟੀਆਂ ਨੂੰ ਮÏਕਾ ਦਿੱਤਾ ਜਾ ਚੁਕਾ ਹੈ ਹੁਣ ਭਾਜਪਾ ਲਿਆਓ ਪੰਜਾਬ ਬਚਾਓ ਦੇ ਬੈਨਰ ਥੱਲੇ ਭਾਜਪਾ ਨੂੰ ਵੀ ਮÏਕਾ ਦਿੱਤਾ ਜਾਣਾ ਚਾਹੀਦਾ ਹੈ¢
Ad Position 22
No active advertisement
ਪਿਛਲੀ ਖ਼ਬਰ ਸਹਿਕਾਰੀ ਬੈਂਕਾਂ ਵਲੋਂ ਨਵੇਂ 'ਸਕੇਲ ਆਫ਼ ਫਾਇਨਾਂਸ' ਲਾਗੂ ਨਾ ਕਰਨ ਕਾਰਨ ਕਿਸਾਨ ਪ੍ਰੇਸ਼ਾਨ-ਜਗਤਾਰ ਸਿੰਘ ਜੱਗਾ ਅਗਲੀ ਖ਼ਬਰ ਬਿਜਲੀ ਦਾ ਕਰੰਟ ਲੱਗਣ ਨਾਲ ਪਾਵਰਕਾਮ 'ਚ ਪ੍ਰਾਈਵੇਟ ਤੌਰ 'ਤੇ ਕੰਮ ਕਰਦੇ ਨੌਜਵਾਨ ਦੀ ਮੌਤ <br/>
Ad Position 24