31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਬਿਜਲੀ ਦਾ ਕਰੰਟ ਲੱਗਣ ਨਾਲ ਪਾਵਰਕਾਮ 'ਚ ਪ੍ਰਾਈਵੇਟ ਤੌਰ 'ਤੇ ਕੰਮ ਕਰਦੇ ਨੌਜਵਾਨ ਦੀ ਮੌਤ <br/>

Ad Position 21
No active advertisement
ਮਿ੍ਤਕ ਪ੍ਰਦੀਪ ਸਿੰਘ ਦੀ ਪੁਰਾਣੀ ਤਸਵੀਰ | <br/> 09-05-2026
ਪਾਤੜਾਂ, 8 ਮਈ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਨੇੜ੍ਹੇ ਇਕ ਬਿਜਲੀ ਦੇ ਪੋਲ੍ਹ 'ਤੇ ਚੜ੍ਹ ਕੇ ਬੰਦ ਪਈ ਬਿਜਲੀ ਸਪਲਾਈ ਨੂੰ ਚਾਲੂ ਕਰਨ ਦੀ ਕੋਸ਼ਿਸ ਕਰ ਰਹੇ ਪਵਾਰਕਾਮ 'ਚ ਪ੍ਰਾਈਵੇਟ ਤੌਰ 'ਤੇ ਕੰਮ ਕਰ ਰਹੇ ਇਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ | ਇਸ ਘਟਨਾਂ ਦੀ ਪਤਾ ਲੱਗਦੇ ਹੀ ਆਏ ਪਿੰਡ ਦੇ ਲੋਕਾਂ ਵਲੋਂ ਇਸ ਨੌਜਵਾਨ ਨੂੰ ਲਾਇਨ ਤੋਂ ਕਾਫੀ ਮੁਸ਼ਕਿਲ ਨਾਲ ਉਤਾਰਿਆ ਗਿਆ ਮਿ੍ਤਕ ਦੇ ਪਰਿਵਾਰ ਦੇ ਮੈਂਬਰਾਂ ਨਾਲ ਆਏ ਲੋਕਾਂ ਵਲੋਂ ਇਸ ਨੌਜਾਵਨ ਦੀ ਮੌਤ ਲਈ ਪਾਵਰਕਾਮ ਦੇ ਇਕ ਅਧਿਕਾਰੀ ਅਤੇ ਤਿੰਨ ਕਰਮਚਾਰੀਆਂ ਨੂੰ ਜੁੰਮੇਵਾਰ ਦੱਸਦਿਆਂ ਇਨ੍ਹਾਂ ਦੀ ਖਿਲਾਫ ਕਰਾਵਾਈ ਦੀ ਮੰਗ ਕੀਤੀ ਗਈ ਪੁਲਿਸ ਨੇ ਮਿ੍ਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਇਕ ਜੇਈ ਅਤੇ ਤਿੰਨ ਹੋਰ ਕਰਮਚਾਰੀਆਂ ਸਮੇਤ ਚਾਰ ਦੇ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਕਰਮ ਸਿੰਘ ਪੁੱਤਰ ਨੇਕ ਸਿੰਘ ਵਾਸੀ ਪਿੰਡ ਦੁਤਾਲ ਹਾਲ ਵਾਸੀ ਪਿੰਡ ਖਾਸਪੁਰ ਨੇ ਕਿਹਾ ਹੈ ਕਿ ਮੇਰਾ ਲੜਕਾ ਪਰਦੀਪ ਸਿੰਘ ਅਤੇ ਭਤੀਜਾ ਜੱਸਾ ਸਿੰਘ ਪਾਤੜਾਂ ਦੇ ਬਿਜਲੀ ਗਰਿੱਡ ਵਿਚ ਪ੍ਰਾਈਵੇਟ ਤੌਰ 'ਤੇ ਕੰਮ ਕਰਦੇ ਸਨ ਅਤੇ ਅੱਜ ਇਕ ਜੇਈ ਅਤੇ ਹੋਰ ਤਿੰਨ ਕਰਮਚਾਰੀ ਡੇਰਾ ਚੰਦ ਸਿੰਘ ਪਿੰਡ ਹਰਿਆਊ ਕਲਾਂ ਦੀ ਖਰਾਬ ਹੋਈ ਲਾਇਨ ਨੂੰ ਠੀਕ ਕਰ ਰਹੇ ਸੀ ਅਤੇ ਇਨ੍ਹਾਂ ਦੇ ਕਹਿਣ ਤੇ ਮੇਰਾ ਲੜਕਾ ਪਰਦੀਪ ਸਿੰਘ ਬਿਜਲੀ ਦੇ ਖੰਭੇ 'ਤੇ ਚੜਿ੍ਹਆ ਜਿੱਥੇ ਉਸ ਦੇ ਬਿਜਲੀ ਦਾ ਕਰੰਟ ਲੱਗ ਗਿਆ ਅਤੇ ਉਹ ਖੰਬੇ 'ਤੇ ਤਾਰ ਨਾਲ ਹੀ ਜੁੜ ਕੇ ਰਹ ਗਿਆ | ਇਸ ਮਗਰੋਂ ਮੇਰੇ ਭਤੀਜੇ ਜੱਸਾ ਸਿੰਘ ਨੇ ਬਿਜਲੀ ਦੀ ਲਾਇਨ ਬੰਦ ਕਰਵਾਕੇ ਪ੍ਰਦੀਪ ਸਿੰਘ ਨੂੰ ਥੱਲ੍ਹੇ ਉਤਾਰਿਆ ਅਤੇ ਸਰਕਾਰੀ ਹਸਪਤਾਲ ਪਾਤੜਾਂ ਵਿਖੇ ਲਿਆਂਦਾ ਜਿੱਥੇ ਡਾਕਟਰਾਂ ਨੇ ਇਸ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ ਹੈ | ਇਸ ਮਾਮਲੇ ਦੇ ਪੜਤਾਲੀਆ ਅਫਸਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਕਰਮ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਜੇ.ਈ. ਲਖਵਿੰਦਰ ਸਿੰਘ, ਲਾਇਨਮੈਨ ਜੁਗਰਾਜ ਸਿੰਘ, ਜਗਸੀਰ ਸਿੰਘ ਅਤੇ ਗੁਰਮੁੱਖ ਸਿੰਘ ਲਾਇਨਮੈਨ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ | ਇਸ ਘਟਨਾ ਸੰਬੰਧੀ ਐਕਸਨ ਪਾਤੜਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵੱਲੋਂ ਫੋਨ ਨਾਂ ਚੁੱਕੇ ਜਾਣ ਕਾਰਨ ਗੱਲ ਨਹੀ ਹੋ ਸਕੀ | ਮਿ੍ਤਕ ਨੌਜਵਾਨ ਦੇ ਪਿਤਾ ਨਾਲ ਆਏ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪ੍ਰਦੀਪ ਸਿੰਘ ਦੀ ਪਤਨੀ ਅਤੇ ਇਸ ਦੇ ਚਾਰ ਸਾਲਾ ਲ਼ੜਕੇ ਅਤੇ ਡੇਢ ਸਾਲਾ ਲੜਕੀ ਲਈ ਕੋਈ ਵੀ ਕਮਾਈ ਦਾ ਸਾਧਨ ਨਹੀਂ ਰਿਹਾ ਇਸ ਲਈ ਪ੍ਰਦੀਪ ਸਿੰਘ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਡਾ. ਦਲਬੀਰ ਸਿੰਘ ਰੰਧਾਵਾ ਨੇ ਕੇਂਦਰੀ ਮੰਤਰੀ ਸਤੀਸ਼ ਕੁਮਾਰ ਦੁਬੇ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਡਾ. ਅੰਕਿਤਾ ਕਾਂਸਲ ਨੇ ਬਤੌਰ ਐਸ.ਡੀ.ਐਮ. ਅਹੁਦਾ ਸੰਭਾਲਿਆ
Ad Position 24