17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸਪਾਰਕਲਿੰਗ ਸਕੂਲ 'ਚ 'ਮਾਂ ਦੀ ਮਹਾਨਤਾ' ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 13-05-2026
• ਮਾਂ ਨੂੰ ਮਿਲਿਆ ਪ੍ਰਮਾਤਮਾ ਦੇ ਦੂਸਰੇ ਨਾਂਅ ਦਾ ਦਰਜਾ-ਹਰੀਕਾ
ਪਾਤੜਾਂ, 12 ਮਈ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੇ ਸਪਾਰਕਲਿੰਗ ਸਕੂਲ 'ਚ ਮਾਂ ਦੀ ਮਹਾਨਤਾ ਦੇ ਨੂੰ ਸਮਰਪਿਤ ਇਕ ਸਮਾਗਮ ਕਰਵਾਇਆ ਗਿਆ | ਮਾਂ ਦਿਵਸ ਦੇ ਸੰਬੰਧ ਹੋਏ ਇਸ ਸਮਗਾਮ 'ਚ ਜਿਸ ਵਿਚ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ ਅਤੇ ਇਨ੍ਹਾਂ ਮੁਕਾਬਲਿਆਂ 'ਚ ਮੋਹਰੀ ਰਹੀਆਂ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ
ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੇ ਮਿਲ ਕੇ ਵੱਖ-ਵੱਖ ਰੰਗਾਰੰਗ ਗਤੀਵਿਧੀਆਂ ਅਤੇ ਮੁਕਾਬਲਿਆਂ ਵਿਚ ਹਿੱਸਾ ਲਿਆ ਅਤੇ ਉਨ੍ਹਾਂ ਵਲੋਂ ਤਿਆਰ ਕੀਤੇ ਗਏ ਸੁਆਦਿਸ਼ਟ ਪਕਵਾਨ ਅਤੇ ਰਚਨਾਤਮਕ ਪ੍ਰਸਤੁਤੀਆਂ ਨੇ ਸਭ ਦਾ ਮਨ ਮੋਹ ਲਿਆ | ਪੰਜਾਬੀ ਸੱਭਿਆਚਾਰ ਜਿੱਥੇ ਗੀਤ ਪੇਸ਼ ਕੀਤੇ ਗਏ ਉੱਥੇ ਹੀ ਗਿੱਧੇ ਦੀ ਪੇਸ਼ਕਾਰੀ ਕਰਕੇ ਸਮਾਗਮ ਨੂੰ ਹੋਰ ਵੀ ਰੌਣਕਮਈ ਬਣਾ ਦਿੱਤਾ ਗਿਆ | ਵਿਦਿਆਰਥੀਆਂ ਵਲੋਂ ਵੀ ਆਪਣੀਆਂ ਮਾਵਾਂ ਲਈ ਧੰਨਵਾਦ ਅਤੇ ਸਤਿਕਾਰ ਭਾਵਨਾ ਪ੍ਰਗਟ ਕਰਦਿਆਂ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ ਜਿਨ੍ਹਾਂ ਨੇ ਭਾਵੁਕਤਾ ਵਾਲਾ ਮਾਹੌਲ ਬਣਾ ਦਿੱਤਾ | ਇਸ ਮੌਕੇ ਸਕੂਲ ਪਿ੍ੰਸੀਪਲ ਹਰਮਨਦੀਪ ਕੌਰ ਹਰੀਕਾ ਨੇ ਕਿਹਾ ਕਿ ਮਾਂ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ, ਜੋ ਆਪਣੇ ਸੰਸਕਾਰਾਂ ਅਤੇ ਸਿੱਖਿਆ ਰਾਹੀਂ ਬੱਚੇ ਦੇ ਭਵਿੱਖ ਨੂੰ ਨਿਖਾਰਦੀ ਹੈ ਅਤੇ ਉਸ ਦਾ ਪਾਲਣ ਪੋਸ਼ਣ ਕਰਨ ਅਤੇ ਭਵਿੱਖ ਨੂੰ ਸੰਵਾਰਨ ਲਈ ਸਾਰਾ ਜੀਵਨ ਉਸ ਤੋਂ ਨਿਸ਼ਵਾਰ ਕਰ ਦਿੰਦੀ ਇਸ ਲਈ ਮਾਂ ਨੂੰ ਪ੍ਰਮਾਤਮਾ ਦੇ ਦੂਜੇ ਨਾਮ ਦਾ ਦਰਜ਼ਾ ਦਿੱਤਾ ਗਿਆ ਹੈ ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਸ ਆਪਣੀਆਂ ਮਾਵਾਂ ਦਾ ਸਦਾ ਸਤਿਕਰ ਕਰਨ ਅਤੇ ਉਸ ਦੇ ਸਿੱਖਿਆ ਤੇ ਚੱਲ ਕੇ ਉਸ ਦਾ ਨਾਮ ਰੌਸ਼ਨ ਕਰਨ | ਇਸ ਮੌਕੇ ਸਕੂਲ ਵਲੋਂ ਸਮਾਗਮ ਵਿਚ ਸ਼ਾਮਲ ਹੋਈਆਂ ਸਾਰੀਆਂ ਮਾਵਾਂ ਨੂੰ ਯਾਦਗਾਰੀ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿੰਗਾਂ 'ਚ ਦਾਖ਼ਲੇ ਲਈ 31 ਨੂੰ ਹੋਣਗੇ ਟਰਾਇਲ ਅਗਲੀ ਖ਼ਬਰ ਸੈਕੰਡਰੀ ਸਕੂਲ ਲੌਟ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24