ਪਟਿਆਲਾ 12 ਮਈ (ਧਰਮਿੰਦਰ ਸਿੰਘ ਸਿੱਧੂ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਸੋਚ ਸਦਕਾ ਜੇਈਈ ਮੈਨਜ਼ 2026 ਦੀ ਪ੍ਰੀਖਿਆ ਵਿਚ ਪਟਿਆਲਾ ਜ਼ਿਲ੍ਹਾ ਪੂਰੇ ਪੰਜਾਬ ਵਿਚੋਂ ਫਿਰ ਮੋਹਰੀ ਬਣਿਆ ਹੈ | ਦੋ ਪੜਾਵਾਂ ਵਿਚ ਲਏ ਗਏ ਜੇਈਈ ਮੇਨਜ਼ 2026 ਦੀ ਪ੍ਰੀਖਿਆ ਵਿਚ ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਕੁਲ 60 ਵਿਦਿਆਰਥੀਆਂ ਨੇ ਕਾਮਯਾਬੀ ਹਾਸਲ ਕੀਤੀ | ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੰਜੀਵ ਸ਼ਰਮਾ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਇਸ ਦਾ ਸਿਹਰਾ ਵਿਦਿਆਰਥੀਆਂ ਦੇ ਮਾਪਿਆਂ ਅਤੇ ਉਨ੍ਹਾਂ ਦੇ ਅਗਵਾਈ ਕਰਨ ਵਾਲੇ ਅਧਿਆਪਕਾਂ ਤੇ ਜ਼ਿਲੇ੍ਹ ਦੀ ਸਾਥੀ ਟੀਮ ਨੂੰ ਦਿੱਤਾ ਤੇ ਆਸ ਜਤਾਈ ਕਿ ਆਉਣ ਵਾਲੇ ਸਮੇਂ ਵਿਚ ਇਹ ਗਿਣਤੀ 100 ਦਾ ਆਂਕੜਾ ਪਾਰ ਕਰੇਗੀ | ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੰਜੀਵ ਸ਼ਰਮਾ ਨੇ ਕੁਆਲੀਫ਼ਾਈ ਹੋਏ ਵਿਦਿਆਰਥੀਆਂ ਨੂੰ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਇਸ ਮੌਕੇ 'ਤੇ ਸਨਮਾਨਿਤ ਕੀਤਾ ਸੰਦੀਪ ਕੁਮਾਰ ਪਿ੍ੰਸੀਪਲ, ਪਿ੍ੰਸੀਪਲ ਮਨਦੀਪ ਕੌਰ ਅੰਟਾਲ, ਸੁਧੀਰ ਕੁਮਾਰ ਪਿ੍ੰਸੀਪਲ, ਦੀਪਕ ਕੁਮਾਰ ਲੈਕਚਰਾਰ ਮੈਥ ਤੇ ਦੌਲਤ ਰਾਮ ਜ਼ਿਲ੍ਹਾ ਨੋਡਲ ਲੈਕਚਰਾਰ ਅਤੇ ਸਰਦੀਆਂ ਦੀਆਂ ਛੁੱਟੀਆਂ ਵਿਚ ਸਾਥੀ ਟੀਮ ਵਲੋਂ ਲਗਾਈਆਂ ਗਈਆਂ ਕਲਾਸਾਂ ਵਿਚ ਯੋਗਦਾਨ ਪਾਉਣ ਵਾਲੇ ਕੀ ਰਿਸੋਰਸ ਪਰਸਨ ਵੀ ਸ਼ਾਮਿਲ ਹਨ | ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਵਿੰਦਰ ਪਾਲ ਸ਼ਰਮਾ ਨੇ ਸਾਇੰਸ ਲੈਕਚਰਾਰਾਂ ਨੂੰ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿੱਖਿਆ ਪ੍ਰਦਾਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਪ੍ਰੈਕਟੀਕਲ ਸਿੱਖਿਆ ਨਾਲ ਨਤੀਜਿਆਂ ਵਿਚ ਹੋਰ ਵੀ ਵਧੀਆ ਪ੍ਰਦਰਸ਼ਨ ਹੋ ਸਕਦਾ ਹੈ | ਜ਼ਿਲ੍ਹਾ ਨੋਡਲ ਲੈਕਚਰਾਰ ਦੌਲਤ ਰਾਮ ਨੇ ਦੱਸਿਆ ਕਿ ਪਿਛਲੀ ਵਾਰ ਇਹ ਗਿਣਤੀ 32 ਸੀ ਜੋ ਕਿ ਅੱਜ 60 ਵਿਚ ਤਬਦੀਲ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ ਨੋਨ ਐੱਸਓਈ ਸਕੂਲਾਂ ਦੇ 27, ਐੱਸ.ਓ.ਈ. ਸਕੂਲ ਆਫ ਐਮੀਨੈਂਸ ਸਕੂਲਾਂ ਦੇ 8 ਅਤੇ ਮੈਰੀਟੋਰੀਅਸ ਸਕੂਲਾਂ ਦੇ 25 ਵਿਦਿਆਰਥੀ ਸ਼ਾਮਿਲ ਹਨ | ਪੀ.ਡੀ.ਐਮ. ਸੰਦੀਪ ਕੁਮਾਰ ਨੇ ਦੱਸਿਆ ਕਿ ਪੂਰੇ ਪੰਜਾਬ ਵਿਚ ਨਾਨ ਐੱਸ.ਓ.ੲ.ੀ ਸਕੂਲਾਂ ਦੇ ਕੁੱਲ 135 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਕੁਆਲੀਫਾਈ ਕੀਤੀ | ਜਿਨ੍ਹਾਂ ਵਿਚੋਂ 27 ਵਿਦਿਆਰਥੀ ਪਟਿਆਲਾ ਜ਼ਿਲ੍ਹੇ ਦੇ ਹਨ | ਇਥੇ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨੋਨ ਐਸ.ਓ.ਈ. ਦੇ 9 ਵਿਦਿਆਰਥੀ ਕੁਆਲੀਫਾਈ ਹੋਏ ਸਨ |ਜੋ ਕਿ ਹੁਣ ਇਹ ਗਿਣਤੀ ਤਿੰਨ ਗੁਣਾ ਵੱਧ ਗਈ ਹੈ |ਜੋ ਕਿ ਨੋਨ ਐਸਓਈ ਸਕੂਲਾਂ ਲਈ ਬਹੁਤ ਮਾਣ ਵਾਲੀ ਗੱਲ ਹੈ | ਪੀਡੀਐਮ ਮਨਦੀਪ ਕੌਰ ਅੰਟਾਲ ਨੇ ਦੱਸਿਆ ਕਿ ਇਹ ਪ੍ਰੀਖਿਆ ਦੀ ਤਿਆਰੀ ਸਾਥੀ ਟੀਮ ਦੁਆਰਾ ਸਾਥੀ ਐਪ ਰਾਹੀ ਆਈਆਈਟੀ ਕਾਨਪੁਰ ਦੀ ਟੀਮ ਵਲੋਂ ਕਰਵਾਈ ਜਾਂਦੀ ਹੈ | ਜੋ ਕਿ ਆਨਲਾਈਨ ਹੁੰਦੀ ਹੈ | ਵਿਦਿਆਰਥੀ ਆਪਣੇ ਅਧਿਆਪਕਾਂ ਦੀ ਅਗਵਾਈ ਹੇਠ ਇਹ ਕਲਾਸਾਂ ਆਨਲਾਈਨ ਲਗਾਉਂਦੇ ਹਨ ਤੇ ਇਸ ਪ੍ਰੀਖਿਆ ਦੀ ਤਿਆਰੀ ਲਈ ਮੌਕ ਟੈਸਟ ਡੇਲੀ ਪ੍ਰੋਬਲਮ ਪ੍ਰੈਕਟਿਸ ਡਾਊਟ ਸੈਸ਼ਨ ਅਟੈਂਡ ਕਰਦੇ ਹਨ | ਇਸ ਮੌਕੇ ਐਸਓਈ ਫੀਲਖਾਨਾ ਦੇ ਪਿ੍ੰਸੀਪਲ ਰਜਨੀਸ਼ ਗੁਪਤਾ, ਲੈਕਚਰਾਰ ਸ਼ਸ਼ੀਮਾਨ, ਐਸ. ਓ. ਈ. ਸਕੂਲਾਂ ਦੇ ਪਿ੍ੰਸੀਪਲ, ਨੋਨ ਐਸ. ਓ. ਈ. ਸਕੂਲਾਂ ਦੇ ਫਿਜਿਕਸ ਕੈਮਿਸਟਰੀ, ਮੈਥ, ਬਾਇਓਲੋਜੀ ਦੇ ਲੈਕਚਰਾਰ ਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਮੌਜੂਦ ਸਨ¢