17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਕਾਂਗਰਸ ਨੇ ਨਗਰ ਕੌਂਸਲ ਚੋਣਾਂ ਦੇ ਸੰਬੰਧ 'ਚ ਜ਼ਿਲ੍ਹਾ ਪ੍ਰਧਾਨ ਰੰਧਾਵਾ ਅਤੇ ਅਬਜ਼ਰਵਰ ਸ਼ਰਮਾ ਦੀ ਅਗਵਾਈ 'ਚ ਕੀਤੀ ਮੀਟਿੰਗ

Ad Position 21
No active advertisement
ਅਜੀਤ ਡੈਸਕ 13-05-2026
ਪਾਤੜਾਂ, 12 ਮਈ (ਜਗਦੀਸ਼ ਸਿੰਘ ਕੰਬੋਜ)-ਨਗਰ ਕੌਂਸਲ ਪਾਤੜਾਂ ਦੀਆਂ ਚੋਣਾਂ ਸੰਬੰਧੀ ਕਾਂਗਰਸ ਪਾਰਟੀ ਨੇ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਵਿਚ ਮੀਟਿੰਗ ਕੀਤੀ | ਮੀਟਿੰਗ ਵਿਚ ਪੁੱਜੇ ਅਬਜ਼ਰਵਰ ਮਨਜੀਤ ਸ਼ਰਮਾ ਨੇ ਨਗਰ ਕੌਂਸਲ ਪਾਤੜਾਂ ਦੀ ਚੋਣ ਲੜਨ ਦੇ ਇੱਛੁਕਾਂ ਵਲੋਂ ਪਾਰਟੀ ਟਿਕਟ ਲੈਣ ਲਈ ਉਨ੍ਹਾਂ ਦੀਆਂ ਅਰਜ਼ੀਆਂ ਲੈਣ ਦੀ ਸ਼ੁਰੂਆਤ ਕੀਤੀ | ਹਲਕਾ ਮੁਖੀ ਦਰਬਾਰਾ ਸਿੰਘ ਬੰਨਵਾਲਾ ਵਲੋਂ ਉਨ੍ਹਾਂ ਦਾ ਸਵਾਗਤ ਕਰਦਿਆਂ ਨਗਰ ਕੌਂਸਲ ਪਾਤੜਾਂ ਵਿਚ ਸਾਰੇ ਉਮੀਦਵਾਰ ਨੂੰ ਜਿਤਾਉਣ ਦਾ ਦਾਅਵਾ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਹਰ ਕੋਈ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਅਤੇ ਹਰ ਰੋਜ਼ ਹੋ ਰਹੀ ਕਤਲੋਗਾਰਤ ਤੇ ਡਕੈਤੀਆਂ ਕਾਰਨ ਸੂਬੇ ਦੇ ਲੋਕ ਵਿਚ ਭਾਰੀ ਸਹਿਮ ਹੈ | ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣ ਲਈ ਦਿੱਲੀ ਮਾਡਲ ਲਿਆਉਣ ਦੇ ਦਾਅਵੇ ਕਰ ਰਹੀ ਇਸ ਸਰਕਾਰ ਨੇ ਝੂਠੀਆਂ ਇਸ਼ਤਿਹਾਰ ਬਾਜ਼ੀਆਂ ਤੋਂ ਇਲਾਵਾ ਲੋਕਾਂ ਨੂੰ ਕੁਝ ਨਹੀਂ ਦਿੱਤਾ | ਜਿਸ ਕਰਕੇ ਸੂਬੇ ਦੇ ਲੋਕ ਚੋਣਾਂ ਦੌਰਾਨ 'ਆਪ' ਨੂੰ ਕਰਾਰ ਜਵਾਬ ਦੇਣਗੇ | ਮਨਜੀਤ ਸ਼ਰਮਾ ਅਬਜ਼ਰਵਰ ਨਗਰ ਕੌਂਸਲ ਚੋਣਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਵਰਕਰਾਂ ਨੂੰ ਟਿਕਟਾਂ ਦੇਣ ਵੇਲੇ ਉਸ ਦਾ ਪਿਛੋਕੜ ਅਤੇ ਉਸ ਦੀ ਪਾਰਟੀ ਨੂੰ ਕੀ ਦੇਣ ਹੈ ਇਸ ਦਾ ਪਤਾ ਕਰਨ ਅਤੇ ਉਸ ਦਾ ਵਾਰਡ ਦੇ ਲੋਕਾਂ ਵਿੱਚ ਕਿੰਨ੍ਹਾ ਕੁ ਅਧਾਰ ਹੈ | ਉਸ ਦੀ ਪੜਤਾਲ ਕਰਕੇ ਟਿਕਟਾਂ ਦਿੱਤੀਆਂ ਜਾਣਗੀਆਂ ਅਤੇ ਜੋ ਵੀ ਕਾਂਗਰਸੀ ਵਰਕਰ ਪਾਰਟੀ ਉਮੀਦਵਾਰ ਦਾ ਸਾਥ ਨਾ ਦੇਕੇ ਕਿਸੇ ਤਰ੍ਹਾਂ ਦੀ ਵਿਰੋਧਤਾ ਕਰੇਗਾ, ਉਸ ਨੂੰ ਕਦੇ ਪਾਰਟੀ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਹਲਕਾ ਮੁਖੀ ਦਰਬਾਰਾ ਸਿੰਘ ਬੰਨਵਾਲਾ ਨੇ ਕਿਹਾ ਕਿ ਪਾਤੜਾਂ ਸ਼ਹਿਰ ਵਿਚ ਲੱਗੇ ਕੂੜੇ ਦੇ ਢੇਰ ਅਤੇ ਹਰ ਪਾਸੇ ਫੈਲੀ ਗੰਦਗੀ 'ਆਪ' ਸਰਕਾਰ ਦੇ ਫ਼ੇਲ੍ਹ ਹੋਣ ਦਾ ਸਬੂਤ ਹੈ | ਕਾਂਗਰਸ ਪਾਰਟੀ ਹੀ ਇਸ ਵਾਰ ਆਪਣਾ ਨਗਰ ਕੌਂਸਲ ਪ੍ਰਧਾਨ ਬਣਾ ਕੇ ਸ਼ਹਿਰ ਵਾਸੀਆਂ ਨੂੰ ਹਰ ਤਰਵਾਂ ਦੀ ਸਹੂਲਤ ਦੇਵੇਗੀ | ਇਸ ਮੌਕੇ ਕਾਂਗਰਸ ਪਾਰਟੀ ਦੇ ਟਕਸਾਲੀ ਆਗੂ ਦਲੇਰ ਸਿੰਘ ਹਰਿਆਊ, ਨਿਰਮਲ ਸਿੰਘ ਪੰਨੂ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਰਾਜੇਸ਼ ਕੁਮਾਰ ਹੈਪੀ ਪ੍ਰਧਾਨ ਸ਼ਹਿਰੀ, ਮੋਹਰ ਸਿੰਘ ਜਿਉਣਪੁਰਾ ਆਗੂ ਸਾਬਕਾ ਸੈਨਿਕ ਵਿੰਗ, ਧਰਮ ਪਾਲ ਬਰਾਸ, ਮੱਖਣ ਗੋਇਲ, ਫਰਿੰਦਰ ਸ਼ਰਮਾ, ਰਾਕੇਸ਼ ਕੁਮਾਰ ਗੁਰੂਕੁਲ ਸਕੂਲ, ਪਵਨ ਕੁਮਾਰ ਪਟਵਾਰੀ, ਦਫ਼ਤਰ ਇੰਚਾਰਜ ਸ਼ਿਵ ਜੀ ਕੁਮਾਰ, ਰਨਜੀਤ ਸਿੰਘ ਮਤੌਲੀ ਬਲਾਕ ਪ੍ਰਧਾਨ, ਲਾਭ ਕੌਰ, ਗੁਰਜਿੰਦਰ ਸਿੰਘ ਰਾਜੂ ਚੇਅਰਮੈਨ ਓ.ਬੀ.ਸੀ. ਬਲਾਕ ਘੱਗਾ, ਹਨੀ ਸ਼ਰਮਾ, ਅਤੁਲ ਸ਼ਰਮਾ, ਸੁਨੀਲ ਗੋਇਲ, ਯੂਥ ਆਗੂ ਅੰਕਸ਼ ਕੁਮਾਰ, ਹੇਮ ਰਾਜ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਅਨੁਪਿ੍ਤਾ ਜੌਹਲ ਨੇ ਪਟਿਆਲਾ ਵਿਖੇ ਏ.ਡੀ.ਸੀ. ਜਨਰਲ ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ ਦਸਵੀਂ ਜਮਾਤ ਦੇ ਨਤੀਜਿਆਂ 'ਚ ਦੀਪ ਇੰਗਲਿਸ਼ ਮਾਡਲ ਹਾਈ ਸਕੂਲ ਸਨੌਰ ਦਾ ਰਿਹਾ ਦਬਦਬਾ, ਨਤੀਜਾ ਰਿਹਾ ਸੌ ਫ਼ੀਸਦੀ
Ad Position 24