ਪਟਿਆਲਾ, 13 ਮਈ (ਮਨਦੀਪ ਸਿੰਘ ਖਰੌੜ)-22 ਨੰਬਰ ਫਾਟਕ 'ਚ ਇਕ ਸਪੋਰਟਸ ਦੀ ਦੁਕਾਨ ਦਾ ਕੋਈ ਤਾਲਾ ਤੋੜ ਕੇ 40 ਹਜ਼ਾਰ ਦੀ ਨਕਦੀ, ਦੋ ਮੋਬਾਈਲ ਚੋਰੀ ਕਰ ਕੇ ਲੈ ਗਿਆ | ਇਸ ਸੰਬੰਧੀ ਰੋਹਿਤ ਮੰਗਲਾ ਨੇ ਥਾਣਾ ਸਿਵਲ ਲਾਈਨ 'ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ 22 ਨੰਬਰ ਫਾਟਕ ਲਾਗੇ ਸਪੋਰਟਸ ਦੀ ਦੁਕਾਨ ਹੈ, ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਨੂੰ ਤਾਲਾ ਲਗਾ ਕੇ ਗਿਆ ਸੀ ਜਦੋਂ ਉਹ 7 ਮਈ ਨੂੰ ਸਵੇਰੇ 8 ਵਜੇ ਦੁਕਾਨ 'ਤੇ ਆਇਆ ਤਾਂ ਉਸ ਦੀ ਦੁਕਾਨ ਅਤੇ ਕਾਊਾਟਰ ਦਾ ਤਾਲਾ ਟੁੱਟਿਆ ਪਿਆ ਸੀ ਅਤੇ ਉਸ ਦੀ 40 ਹਜ਼ਾਰ ਦੀ ਨਕਦੀ ਅਤੇ 2 ਮੋਬਾਈਲ ਗ਼ਾਇਬ ਸੀ | ਜਿਸ ਆਧਾਰ 'ਤੇ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ |